ਜੀ ਆਇਆਂ ਨੂੰ
You are here: Home >> Tag Archives: ਮਹਾਨ ਰਚਨਾ (page 30)

Tag Archives: ਮਹਾਨ ਰਚਨਾ

Feed Subscription

ਹੀਰ ਵਾਰਿਸ ਸ਼ਾਹ: ਬੰਦ 28(ਭਰਾਵਾਂ ਦਾ ਉੱਤਰ)

ਆਖ ਰਾਂਝਿਆ ਭਾਇ ਕੀ ਬਣੀ ਤੇਰੇ ਦੇਸ ਆਪਣਾ ਛੱਡ ਸਧਾਰ ਨਾਂਹੀਂ ਵੀਰਾ ਅੰਬੜੀ ਜਾਇਆ ਜਾ ਨਾਹੀਂ ਸਾਨੂੰ ਨਾਲ ਫਰਾਕ ਦੇ ਮਾਰ ਨਾਹੀਂ ਇਹ ਬਾਂਦੀਆਂ ਤੇ ਅਸੀਂ ਵੀਰ ਤੇਰੇ ਕੋਈ ਹੋਰ ਵਿਚਾਰ ਵਿਚਾਰ ਨਾਹੀਂ ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ ਭਾਈਆਂ ਬਾਝ ਨਾ ਮਜਲਸਾਂ ਸੁੰਹਦੀਆਂ ਨੀ ... Read More »

ਹੀਰ ਵਾਰਿਸ ਸ਼ਾਹ: ਬੰਦ 29(ਉੱਤਰ ਰਾਂਝਾ)

ਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋ ਵਸ ਲਗੇ ਤਾਂ ਮਨਸੂਰ ਵਾਂਗੂੰ ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋ ਵਿੱਚੋਂ ਖ਼ੁਸ਼ੀ ਹੋ ਅਸਾਂ ਦੇ ਨਿਕਲਣ ਤੇ ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ ... Read More »

ਹੀਰ ਵਾਰਿਸ ਸ਼ਾਹ: ਬੰਦ 30(ਉੱਤਰ ਭਾਬੀਆਂ)

ਭਰਜਾਈਆਂ ਆਖਿਆ ਰਾਂਝਿਆ ਵੇ ਅਸੀਂ ਬਾਂਦੀਆਂ ਤੇਰੀਆਂ ਮੁੰਨੀਆਂ ਹਾਂ ਨਾਉਂ ਲੈਂਨਾ ਹੈ ਜਦੋਂ ਤੂੰ ਜਾਵਣੇ ਦਾ ਅਸੀਂ ਹੰਝਰੋਂ ਰੱਤ ਦੀਆਂ ਰੁੰਨੀਆਂ ਹਾਂ ਜਾਨ ਮਾਲ ਕੁਰਬਾਨ ਹੈ ਤੁਧ ਉਤੋਂ ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ ਸਾਨੂੰ ਸਬਰ ਕਰਾਰ ਨਾ ਆਂਵਦਾ ਹੈ ਜਿਸ ਵੇਲੜੇ ਤੈਥੋਂ ਵਿਛੁੰਨੀਆਂ ਹਾਂ BharjaiyaN aakhia Ranjhia we assiN ... Read More »

ਹੀਰ ਵਾਰਿਸ ਸ਼ਾਹ: ਬੰਦ 31(ਉੱਤਰ ਰਾਂਝਾ)

ਭਾਬੀ ਰਿਜ਼ਕ ਉਦਾਸ ਜਾਂ ਹੋ ਟਰਿਆਂ ਹੁਣ ਕਾਸ ਨੂੰ ਘੇਰ ਕੇ ਠੱਗਦੀਆਂ ਹੋ ਪਹਿਲਾਂ ਸਾੜ ਕੇ ਜਿਊ ਨਮਾਨੜੇ ਦਾ ਪਿੱਛੋਂ ਭੁੱਲੀਆਂ ਲਾਵਣੇ ਲਗਦੀਆਂ ਹੋ ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ ਅਸੀਂ ਕੁੱਜੜੇ ਰੂਪ ਕਰੂਪ ਵਾਲੇ ਤੁਸੀਂ ਜੋਬਨੇ ਦੀਆ ਨੈਈ ਵਗਦੀਆਂ ਹੋ ਅਸਾਂ ਆਬ ... Read More »

ਹੀਰ ਵਾਰਿਸ ਸ਼ਾਹ: ਬੰਦ 32(ਰਾਂਝਾ ਮਸੀਤ ਵਿੱਚ ਪੁੱਜਾ)

ਵਾਹ ਲਾ ਰਹੇ ਭਾਈਆ ਭੀ ਰਾਂਝਾ ਰੁਠ ਹਜ਼ਾਰਿਉਂ ਧਾਇਆ ਏ ਭੁਖ ਨੰਗ ਨੂੰ ਝਾਕ ਕੇ ਪੰਧ ਕਰਕੇ ਰਾਤੀਂ ਵਿੱਚ ਮਸੀਤ ਦੇ ਛਾਇਆ ਏ ਹਥ ਵੰਝਲੀ ਪਕੜ ਕੇ ਰਾਤ ਅੱਧੀ ਰਾਂਝੇ ਮਜ਼ਾ ਭਈ ਖ਼ੂਬ ਬਣਾਇਆ ਏ ਰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ ਸਭਾ ਗਿਰਦ ਮਸੀਤ ਸਦਾਇਆ ਏ ਵਾਰਸ ਸ਼ਾਹ ਮੀਆਂ ... Read More »

ਹੀਰ ਵਾਰਿਸ ਸ਼ਾਹ: ਬੰਦ 33(ਮਸੀਤ ਦੀ ਸਿਫਤ)

ਮਸਜਿਦ ਬੈਤੁਲ ਅਤੀਕ ਮਿਸਾਲ ਆਹੀ ਖਾਨਾ ਕਾਅਬਿਉਂ ਡੌਲ ਉਤਾਰਿਆ ਨੇ ਗੋਇਆ ਅਕਸਾ ਦੇ ਨਾਲ ਦੀ ਭੈਨ ਦੂਈ ਸ਼ਾਇਦ ਸੰਦਲੀ ਨੂਰ ਉਸਾਰਿਆ ਨੇ ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ ਖ਼ੂਬ ਕਢ ਅਲਹਾਨ ਪਰਕਾਰਿਆ ਨੇ ਤਾਅਲੀਲ ਮੀਜ਼ਾਨ ਤੇ ਸਰਫ ਬਹਾਈ, ਸਰਫ ਮੀਰ ਭੀ ਯਾਦ ਪੁਕਾਰਿਆ ਨੇ ਕਾਜ਼ੀ ਕੁਤਬ ਤੇ ਕਨਜ਼ ਅਨਵਾਅ ਬਾਰਾਂ ਮਸਊਣੀਆ ... Read More »

ਹੀਰ ਵਾਰਿਸ ਸ਼ਾਹ: ਬੰਦ 34( ਬੱਚੇ ਸਬਕ ਪੜ੍ਹਦੇ)

ਇੱਕ ਨਜ਼ਮ ਦੇ ਦਰਸ ਹਰ ਕਰਨ ਪੜ੍ਹਦੇ ਨਾਮ। ਏ। ਹੱਕ ਅਤੇ ਖ਼ਾਲਿਕ ਬਾਰੀਆਂ ਨੇ ਗੁਲਿਸਤਾਂ ਬੋਸਤਾਂ ਨਾਲ ਬਹਾਰ ਦਾਨਿਸ਼ ਤੂਤੀਨਾਮੇ ਤੇ ਰਾਜ਼ਕ ਬਾਰੀਆਂ ਨੇ ਮਿਨਸ਼ਾਇਤ ਨਸਾਬ ਤੇ ਅੱਬਲਫਜ਼ਲਾਂ ਸ਼ਾਹਨਾਮਿਉਂ ਵਾਹਦਬਾਰੀਆਂ ਨੇ ਕਿਰਾਨ ਅਲਸਾਅਦੀਅਨ ਦੀਵਾਨ ਹਾਫਿਜ਼ ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ Ik nazam de dars har karan parhde naam haq te ... Read More »

ਹੀਰ ਵਾਰਿਸ ਸ਼ਾਹ: ਬੰਦ 35(ਬੱਚੇ ਸਬਕ ਪੜ੍ਹਦੇ)

ਕਲਮਦਾਨ ਦਫਤੈਨ ਦਵਾਤ ਪੱਟੀ ਨਾਵੇਂ ਐਮਲੀ ਵੇਖਦੇ ਲੜਕਿਆਂ ਦੇ ਲਿਖਣ ਨਾਲ ਮਸੌਦੇ ਸਿਆਕ ਖਸਰੇ ਸਿਆਹੇ ਅਵਾਰਜੇ ਲਿਖਦੇ ਵਰਕਿਆਂ ਦੇ ਇੱਕ ਭੁਲ ਕੇ ਐਨ ਦਾ ਜ਼ੈਨ ਵਾਚਣ ਮੁੱਲਾਂ ਜਿੰਦ ਕਢੇ ਨਾਲ ਕੜਕਿਆਂ ਦੇ ਇੱਕ ਆਂਵਦੇ ਸ਼ੌਕ ਯਜ਼ਦਾਨ ਲੈ ਕੇ ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ Qalam daan dafteen dawaat patti nanwaiN ... Read More »

ਹੀਰ ਵਾਰਿਸ ਸ਼ਾਹ: ਬੰਦ 36(ਮੁੱਲਾਂ ਦਾ ਉੱਤਰ)

ਮੁੱਲਾਂ ਆਖਿਆ ਚੂਨੀਆਂ ਦੇਖਦਿਆਂ ਈ ਜ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ ਏਥੇ ਲੁਚਿਆਂ ਦੀ ਕਾਈ ਜਾ ਨਾਹੀਂ ਪਟੇ ਦੌਰ ਕਰ ਹੱਕ ਮੰਜ਼ੂਰ ਹੋ ਓਏ ਅਨਲਹੱਕ ਕਿਹਾ ਨਾ ਕਿਬਰ ਕਰਕੇ ਓੜਕ ਮਾਰੇਂ ਗਾ ਵਾਂਗ ਮਨਸੂਰ ਹੋ ਓਏ ਵਾਰਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ ਭਾਵੇਂ ਰਸਮਸੀ ਵਿੱਚ ਕਾਫੂਰ ਹੋ ... Read More »

ਹੀਰ ਵਾਰਿਸ ਸ਼ਾਹ: ਬੰਦ 37(ਉੱਤਰ ਰਾਂਝਾ)

ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ ਅੱਗੇ ਕਢ ਕੁਰਾਨ ਤੇ ਬਹੇ ਮੰਬਰ ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ ਏਸ ਪਲੀਤ ਤੇ ਪਾਕ ਦਾ ਕਰੋ ਵਾਕਿਫ ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ ਜਿਹੜੇ ਥਾਂਓਂ ਨਾਪਾਕ ਦੇ ਵਿੱਚ ਵੜਿਓਂ ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ ਵਾਰਸ ਸ਼ਾਹ ਵਿੱਚ ਹੁਜਰਿਆਂ ... Read More »

Scroll To Top
Skip to toolbar