ਜੀ ਆਇਆਂ ਨੂੰ
You are here: Home >> Tag Archives: Literature ਸਾਹਿਤ (page 2)

Tag Archives: Literature ਸਾਹਿਤ

Feed Subscription

Phul /ਪੁਲ

ਮੈਂ ਜਿਨਾਂ ਲੋਕਾਂ ਲਈ ਪੁਲ ਬਣ ਗਿਆ ਸਾਂ ਉਹ ਜਦੋਂ ਮੇਰੇ ਤੋਂ ਲੰਘ ਕੇ ਜਾ ਰਹੇ ਸਨ ਮੈਂ ਸੁਣਿਆ ਮੇਰੇ ਬਾਰੇ ਕਹਿ ਰਹੇ ਸਨ: ਉਹ ਕਿੱਥੇ ਰਹਿ ਗਿਆ ਹੈ ਚੁੱਪ ਜਿਹਾ ਬੰਦਾ ਸ਼ਾਇਦ ਪਿੱਛੇ ਮੁੜ ਗਿਆ ਹੈ ਸਾਨੂੰ ਪਹਿਲਾਂ ਪਤਾ ਸੀ ਕਿ ਉਸ ਵਿੱਚ ਦਮ ਨਹੀਂ ਹੈ Read More »

Ghatt Ginhti Nai/ਘੱਟ ਗਿਣਤੀ ਨਹੀਂ

ਘੱਟ ਗਿਣਤੀ ਨਹੀਂ ਮੈਂ ਦੁਨੀਆਂ ਦੀ ਸਭ ਤੋਂ ਵੱਡੀ ਬਹੁ-ਗਿਣਤੀ ਨਾਲ ਸਬੰਧ ਰੱਖਦਾ ਹਾਂ ਬਹੁ ਗਿਣਤੀ ਜੋ ਉਦਾਸ ਹੈ ਖਾਮੋਸ਼ ਹੈ ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ ਏਨੇ ਚਾਨਣਾਂ ਦੇ ਬਾਵਜੂਦ ਹਨੇਰੇ ਵਿਚ ਹੈ Read More »

Saheed/ ਸ਼ਹੀਦ

ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ ਉਸ ਨੇ ਸਿਰਫ਼ ਇਹ ਕਿਹਾ ਸੀ ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ ਮੈਨੂੰ ਅੱਜ–ਕੱਲ੍ਹ ਨਾਜ਼ ਹੈ ਆਪਣੇ ਆਪ ‘ਤੇ ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ ਤੇ ਆਖਰੀ ਇਮਤਿਹਾਨ ਵਿਚੋਂ ... Read More »

Mera Suraj Dhubeya Hai,Teri Shaam Nai Hai/ਮੇਰਾ ਸੂਰਜ ਡੁਬਿਆ ਹੈ, ਤੇਰੀ ਸ਼ਾਮ ਨਹੀਂ ਹੈ

ਮੇਰਾ ਸੂਰਜ ਡੁਬਿਆ ਹੈ, ਤੇਰੀ ਸ਼ਾਮ ਨਹੀਂ ਹੈ ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜਾਮ ਨਹੀਂ ਹੈ ਏਨਾਂ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿੰਜਿਆ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਮੇਰਾ ਨਾ ਫਿਕਰ ਕਰੀਂ ਜੀ ਕੀਤਾ ਤਾਂ ਮੁੜ ਆਵੀਂ ਸਾਨੂੰ ਤਾਂ ਰੂਹਾਂ ਨੂੰ ਅਰਾਮ ... Read More »

Lihaye Raat Nu Kis Dha Mere Gunaah Mainu/ ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ

ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ ਸਵੇਰ ਹੋਈ ਤਾਂ ਘਰ ਦਾ ਮਿਲੇ ਨਾ ਰਾਹ ਮੈਨੂੰ ਜਿਮੀਂ ਤੇ ਡਿੱਗਿਆ ਜਦੋਂ ਮੇਰਾ ਤਪਦਾ ਸੂਰਜ ਹੀ ਕਿਸੇ ਦੀ ਛਾਂ ਨਾ ਰਹੀ ਜੋ ਦੇਵੇ ਪਨਾਹ ਮੈਨੂੰ ਮੈਂ ਉੁਸ ਝੀਲ ਦੇ ਸਉਲੇ ਬਦਨ ਦਾ ਵਾਕਿਫ਼ ਸਾਂ ਨਹੀਂ ਸੀ ਤਹਿ ‘ਚ ਪਏ ਪੱਥਰਾਂ ਦੀ ... Read More »

Ish Tra Hai Jish Tra Din Raat Vichla Faisla/ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ

ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਿਲਾ ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫ਼ਾਸਿਲਾ ਜੇ ਬਹੁਤ ... Read More »

Balda Birakh Ha,Khatum Ha,Bass Shaam Teek Ha / ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ

ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ ਵੰਝਲੀ ਦੇ ਰੂਪ ਵਿੱਚ ਮੈ ਉਸ ਜੰਗਲ ਦੀ ਚੀਕ ... Read More »

Meri Khudkushi De Raah Vich/ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਕਿਨੇ ਹਸੀਨ ਚੇਹਰੇ, ਨੈਣਾਂ ਦੇ ਗੋਲ ਘੇਰੇ ਸ਼ਾਮਾਂ ਅਤੇ ਸਵੇਰੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ ਮੈਨੂੰ ਆਖਦਾ ਏ ਸੋਹਣੀ, ਇੱਕ ਨੌਜਵਾਨ ਸ਼ੀਸ਼ਾ ਏਹੋ ਤਾਂ ਮੁਸ਼ਿਕਲਾਂ ਨੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ... Read More »

Hazara Parinde/ ਹਜ਼ਾਰਾਂ ਪਰਿੰਦੇ

ਹਜ਼ਾਰਾਂ ਪਰਿੰਦੇ ਮੇਰੇ ਮਨ ‘ਚ ਕੈਦੀ ਸੁਣਾਂ ਰਾਤ ਦਿਨ ਮੈਂ ਇਹ ਦਿੰਦੇ ਦੁਹਾਈ: ਰਿਹਾਈ ਰਿਹਾਈ ਅਸੀਂ ਭਾਵੇਂ ਜਾ ਕੇ ਕਿਤੇ ਵਿੰਨ੍ਹ ਹੋਈਏ ਵਗਣ ਸਾਡੀ ਕਾਇਆ ‘ਚੋਂ ਰੱਤ ਦੇ ਫੁਹਾਰੇ ਅਸੀਂ ਭਾਵੇਂ ਜਾ ਕੇ ਕਿਤੇ ਝੁਲਸ ਜਾਈਏ ਜਲਣ ਸਾਡੇ ਖੰਭਾਂ ਦੇ ਸਿਲਕੀ ਕਿਨਾਰੇ ਤੂੰ ਬੱਸ ਜਾਣ ਦੇ ਹੁਣ ਕਿਤੇ ਵੀ ਅਸਾਨੂੰ ... Read More »

Ujh Ta Oh Likshdi Shamsheer Si /ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ

ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ ਪਿਆਰ ਵਿਚ ਪਿਘਲੀ ਤਾਂ ਇਕ ਦਮ ਨੀਰ ਸੀ ਮੇਰੇ ਸੀਨੇ ਲਗ ਕੇ ਚਸ਼ਮਾ ਬਣ ਗਿਆ ਚੱਲਿਆ ਤਾਂ ਉਹ ਕਮਾਨੋਂ ਤੀਰ ਸੀ ਤ੍ਰਭਕ ਕੇ ਉਠਿਆ ਮੇਰੇ ਪਹਿਲੂ ‘ਚੋਂ ਉਹ ਹੋਰ ਮੰਜ਼ਿਲ ਦਾ ਜਿਵੇਂ ਰਾਹਗੀਰ ਸੀ ਲਫਜ਼ ਤੇ ਸੰਗੀਤ ਕੁਝ ਇਉਂ ਘੁਲ ਗਏ ਗੀਤ ਜਿਉਂ ਰਾਂਝਾ ... Read More »

Scroll To Top
Skip to toolbar