ਜੀ ਆਇਆਂ ਨੂੰ
You are here: Home >> Tag Archives: Literature ਸਾਹਿਤ (page 30)

Tag Archives: Literature ਸਾਹਿਤ

Feed Subscription

ਸਬਕ

ਦੀਨ ਦਿਆਲ ਦੇ ਪੁੱਤਰ ਰਤਨਪਾਲ ਦੀ ਤੀਸਰੀ ਸਗਾਈ ਦੀ ਗੱਲ ਚੱਲ ਰਹੀ ਸੀ। ਪਹਿਲਾਂ ਦੋ ਸਗਾਈਆਂ ਟੁੱਟ ਜਾਣ ਕਰਕੇ, ਉਹ ਇਸ ਵਾਰੀ ਬਹੁਤ ਹੁਸ਼ਿਆਰੀ ਨਾਲ, ਹੋਏ ਬੀਤੇ ਤੋਂ ਸਬਕ ਸਿੱਖ ਫੂਕ-ਫੂਕ ਪੈਰ ਧਰ ਰਿਹਾ ਸੀ। “ਲੜਕਾ ਪੜ੍ਹਿਆ ਲਿਖਿਆ ਤੇ ਸਰਕਾਰੀ ਨੌਕਰ ਹੈ। ਆਪਣੇ ਪਰਿਵਾਰ ਅਤੇ ਇਸਦੀ ਨੌਕਰੀ ਦੇ ਸਟੇਟਸ ਮੁਤਾਬਕ, ... Read More »

ਚਾਹ ਦੀ ਪਿਆਲੀ

ਤੜਕਸਾਰ ਹੀ ਉਸ ਨੇ ਇਕ ਕੋਠੀ ਦਾ ਦਰ ਖੜਕਾਇਆ। ਕੋਠੀ ਅੰਦਰ ਘੁਸਰ ਫੁਸਰ ਹੋਈ। ਥੋੜ੍ਹੀ ਜਿਹੀ ਹਿਲਜੁਲ ਵੀ ਹੋਈ ਪਰ ਫਿਰ ਚੁੱਪ ਪਸਰ ਗਈ। ਉਸ ਨੇ ਚਾਹ ਦੀ ਪਿਆਲੀ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੂਹੇ ਤੇ ਦਸਤਕ ਦਿੱਤੀ ਪਰ ਬੂਹਾ ਫੇਰ ਵੀ ਖਾਮੋਸ਼ ਰਿਹਾ। ਕਾਫੀ ਦੇਰ ਦੀ ਉਡੀਕ ਮਗਰੋਂ ... Read More »

ਕਾਲ ਚੱਕਰ

“ਕਿਓਂ ਬਈ ਜਵਾਨਾ! ਇਹ ਹਜ਼ਾਰਾ ਸਿਹੁੰ ਵੰਝਲੀਆਂ ਵਾਲੇ ਦੀ ਹੱਟੜੀ ਐ ਨਾ?” ਵਰ੍ਹਿਆਂ ਬਾਦ ਜੱਦੀ ਪਿੰਡ ਮੁੜੇ ਗੱਜਣ ਨੇ ਹੱਟੀ ਉੱਤੇ ਬੈਠੇ ਮੁੰਡੇ ਨੂੰ ਪੁੱਛਿਆ। “ਹਾਂ ਬਾਪੂ ਜੀ, ਮੈਂ ਉਨ੍ਹਾਂ ਦਾ ਪੋਤਰਾ ਆਂ।” “ਬਈ ਕਾਕਾ, ਤੇਰੇ ਬਾਬੇ ਦੀਆਂ ਬਣਾਈਆਂ ਵੰਝਲੀਆਂ ਦੂਰ-ਦੂਰ ਤੱਕ ਵਿਕਣ ਜਾਂਦੀਆਂ ਸਨ।” “ਜੀ ਬਾਬਾ ਜੀ, ਪਰ ਹੁਣ ... Read More »

ਮੁਰਦ-ਘਾਟ ’ਤੇ ਖੜਾ ਆਦਮੀ

ਕੜੀ ਵਰਗੇ ਤਿੰਨ ਜੁਆਨ ਅੱਜ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਸੀ। ਤਿੰਨਾਂ ਜੁਆਨਾਂ ਦੀਆਂ ਲਾਸ਼ਾਂ ਪੋਸਟ-ਮਾਰਟਮ ਲਈ ਹਸਪਤਾਲ ਲਿਜਾਈਆਂ ਗਈਆਂ। ਪੋਸਟ-ਮਾਰਟਮ ਦੇ ਕਮਰੇ ਦੇ ਬਾਹਰ ਲੋਕਾਂ ਦੀ ਅੰਤਾਂ ਦੀ ਭੀੜ ਸੀ। ਕਮਰੇ ਦੇ ਬੂਹੇ ਉੱਤੇ ਪਹਿਰੇਦਾਰ ਖੜਾ ਸੀ। ਪਹਿਰੇਦਾਰ ਅੰਦਰ ਕਿਸੇ ਨੂੰ ਜਾਣ ... Read More »

ਰਿਸ਼ਤੇ ਦਾ ਨਾਮਕਰਨ

ਉਜਾੜ ਜਿਹੇ ਰੇਲਵੇ ਸਟੇਸ਼ਨ ’ਤੇ ਇਕੱਲੀ ਬੈਠੀ ਲੜਕੀ ਨੂੰ ਮੈਂ ਪੁੱਛਿਆ ਤਾਂ ਉਸ ਦੱਸਿਆ ਕਿ ਉਹ ਮਾਸਟਰਨੀ ਲੱਗ ਕੇ ਆਈ ਹੈ। ਰਾਤੀਂ ਸਟੇਸ਼ਨ ’ਤੇ ਹੀ ਰਹੇਗੀ। ਸਵੇਰੇ ਉੱਥੋਂ ਹੀ ਜਾ ਡਿਊਟੀ ’ਤੇ ਹਾਜ਼ਰ ਹੋਵੇਗੀ। ਮੈਂ ਇਸੇ ਪਿੰਡ ’ਚ ਮਾਸਟਰ ਲੱਗਿਆ ਹੋਇਆ ਸਾਂ। ਪਹਿਲੋਂ ਵਾਪਰੀਆਂ ਇਕ-ਦੋ ਘਟਨਾਵਾਂ ਬਾਰੇ ਮੈਂ ਉਸਨੂੰ ਜਾਣਕਾਰੀ ... Read More »

ਗਰੀਬਾਂ ਦੀਆਂ ਜਾਈਆਂ

ਮੁਕਲਾਵੇ ਗਈ ਜਦੋਂ ਉਹ ਅੱਜ ਪਹਿਲੀ ਵਾਰ ਪੇਕਿਆਂ ਦੇ ਪਿੰਡ ਦੇ ਬੱਸ ਅੱਡੇ ਉੱਤੇ ਉਤਰੀ ਤਾਂ ਉਹਨੂੰ ਪਿੰਡ ਦਾ ਦਾ ਬੱਸ ਅੱਡਾ ,ਜਿੱਥੋਂ ਉਹ ਨਿੱਤ ਘਾਹ ਦੀ ਪੰਡ ਲੈ ਕੇ ਗੁਜ਼ਰਦੀ ਸੀ, ਕੁਝ ਬਦਲਿਆ-ਬਦਲਿਆ ਜਾਪਿਆ। “ਐਡੀ ਛੇਤੀ ਐਨਾ ਕੁੱਝ ਕਿਵੇਂ ਬਦਲ ਗਿਆ?” ਉਹ ਬੁੜਬੁੜਾਈ। ਵਾਸਤਵ ਵਿਚ ਤਾਂ ਕੁਝ ਵੀ ਨਹੀਂ ... Read More »

ਲੇਡੀ ਸਵਾਰੀ

ਸਮਰਾਲੇ ਤੋਂ ਚੰਡੀਗੜ੍ਹ ਜਾ ਰਹੀ ਬੱਸ ਖਚਾਖਚ ਭਰੀ ਹੋਈ ਸੀ। ਬੈਠਣ ਨੂੰ ਤਾਂ ਕੀ, ਖੜਨ ਨੂੰ ਵੀ ਥਾਂ ਮਿਲਣੀ ਔਖੀ ਸੀ। ਗਰਮੀ ਅਤੇ ਘੁਟਣ ਨਾਲ ਲੋਕਾਂ ਦਾ ਬੁਰਾ ਹਾਲ ਸੀ। ਫਿਰ ਵੀ ਹਰ ਕੋਈ ਚੜ੍ਹੀ ਜਾ ਰਿਹਾ ਸੀ। ਹਰ ਸਟਾਪ ਤੇ ਲਗਦਾ ਕਿ ਹੁਣ ਤਾਂ ਬੱਸ ਨਹੀ ਰੁਕਣੀ, ਪਰ ਕੰਡਕਟਰ ... Read More »

ਕੁੱਤਾ ਤੇ ਹੱਡੀ

ਮੈਂ ਸ਼ਾਮ ਸਾਡੇ ਪੰਜ ਵਾਲੀ ਬੱਸ ਰਾਹੀਂ ਚੰਡੀਗੜ੍ਹ ਤੋਂ ਪਟਿਆਲਾ ਜਾ ਰਿਹਾ ਸੀ। ਬੱਸ ਜਦੋਂ ਜੀਰਕਪੁਰ ਪੁੱਜੀ ਤਾਂ ਮੇਰੀ ਨਜ਼ਰ ਅਗਲੀਆਂ ਸੀਟਾਂ ਉੱਤੇ ਪਈ। ਫਰੰਟ ਸੀਟ ਦੇ ਪਿੱਛੇ ਵਾਲੀ ਸੀਟ ਉੱਤੇ ਇਕ ਜੋੜਾ ਬੈਠਾ ਸੀ ਬਿਲਕੁਲ ਇਕ-ਦੂਜੇ ਨਾਲ ਇਕਮਿਕ ਹੋ ਕੇ। ਉਹਨਾਂ ਦੀਆਂ ਹਰਕਤਾਂ ਵੀ ਕੁਝ ਐਸੀਆਂ ਸਨ ਜਿਵੇਂ ਨਵਾਂ ... Read More »

ਡਰਨਾ

ਨੰਗੇ ਪੈਰ, ਤੇਡ਼ ਨਿੱਕਰ, ਗਲ ਵਿਚ ਮੈਲਾ ਕੁਚੈਲਾ ਪਾਟਿਆ ਕੁਡ਼ਤਾ ਲਟਕਾ ਕੇ ਪੋਹ ਦੀ ਠੰਡੀ-ਸੀਤ ਰਾਤ ਦੇ ਪਿਛਲੇ ਪਹਿਰ ਕਣਕ ਨੂੰ ਪਾਣੀ ਲਾਉਂਦੇ ਸਮੇਂ, ਜਦੋਂ ਉਸ ਨੂੰ ਧੋਰੀ ਖਾਲ ਤੱਕ ਪਿੱਛੇ ਜਾ ਕੇ ਦੂਰ ਤੱਕ ਗੇਡ਼ਾ ਮਾਰਨ ਦਾ ਖਿਆਲ ਆਇਆ ਤਾਂ ਉਸ ਦੇ ਸਮੁੱਚੇ ਸਰੀਰ ਵਿਚ ਛਿਡ਼ੀ ਕੰਬਣੀ ਹੋਰ ਤੇਜ਼ ... Read More »

ਸਬੂਤ

ਦਿੱਤੇ ਹੋਏ ਪੁਰਾਣੇ ਕਰਜਿਆਂ ਨੂੰ ਵਿਆਜ ਦੀ ਕੁਝ ਛੋਟ ਦੇ ਕੇ ਵਸੂਲਣ ਦੀ ਮੁਹਿੰਮ ਸ਼ੁਰੂ ਸੀ। ਇਸ ਸਬੰਧੀ ਵਿਸ਼ੇਸ਼ ਮੀਟਿੰਗਾਂ ਹੋ ਰਹੀਆਂ ਸਨ। ਅਜਿਹੀ ਹੀ ਇਕ ਮੀਟਿੰਗ ਵਿਚ ਇਕ ਬੁੱਢੀ ਉਮਰ ਦਾ ਗਰੀਬੜਾ ਜਿਹਾ ਕਰਜ਼ਦਾਰ ਪੇਸ਼ ਹੋਇਆ। “ਹਾਂ ਬਾਬਾ, ਦੱਸ ਏਨੇ ਸਾਲ ਤੂੰ ਪੈਸੇ ਕਿਉਂ ਨਹੀਂ ਭਰ ਸਕਿਆ?” ਅਫਸਰ ਨੇ ... Read More »

Scroll To Top
Skip to toolbar