ਜੀ ਆਇਆਂ ਨੂੰ
You are here: Home >> Tag Archives: Books ਕਿਤਾਬਾਂ

Tag Archives: Books ਕਿਤਾਬਾਂ

Feed Subscription

ਬਿਜਲੀਆਂ ਦੇ ਹਾਰ/Bijlian De Haar

1. ਉੱਚੀ ਹੁਣ ‘ਬੀਤ ਗਈ’ ਦੀ ਯਾਦ ਪਈ ਹੱਡਾਂ ਨੂੰ ਖਾਵੇ, ‘ਔਣ ਵਾਲਿ’ ਦਾ ਸਹਿਮ ਜਾਨ ਨੂੰ ਪਿਆ ਸੁਕਾਵੇ, ‘ਹੁਣ ਦੀ’ ਛਿਨ ਨੂੰ ਸੋਚ ਸਦਾ ਹੀ ਖਾਂਦੀ ਜਾਵੇ,- ‘ਗਈ’ ਤੇ ‘ਜਾਂਦੀ’, ‘ਜਾਇ’, ਉਮਰ ਏ ਵਯਰਥ ਵਿਹਾਵੇ: ‘ਯਾਦ’ ‘ਸਹਿਮ’ ਤੇ ‘ਸੋਚ’ ਨੂੰ ਹੇ ‘ਕਾਲ ਅਕਾਲ’ ਸਦਾ ਤੁਹੀਂ ! ਤ੍ਰੈ ਕਾਲ ਭੁੱਲ ... Read More »

ਬਦੀ/Bdi

ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗਲ ਲਟਕਾਏ, ਤੂੰ ਉਹ ਤੋੜ ਮੱਟ ਵਿਚ ਪਾਏ, ਰਖ ਰਖ ਕੇ ਤਰਕਾਏ,- ਦੁਖ-ਦੇਵੇ ਦਾਰੂ ਉਸ ਵਿਚੋਂ ਤੂੰ ਹਨ ਆਪ ਚੁਆਏ ।੮। Read More »

ਅਚੱਲ ਰਾਂਝਾ/Achal Ranjha

ਸਾਡਾ ਰਾਂਝਾ ਤਖਤ ਹਜ਼ਾਰੇ ਤਖਤੋਂ ਕਦੀ ਨ ਉਠਦਾ, ਝੰਗ ਸਿਆਲੀਂ ਬੈਠਿਆਂ ਸਾਨੂੰ ਖਿੱਚਾਂ ਪਾ ਪਾ ਕੁਠਦਾ, ਆਵੇ ਆਪ ਨ ਪਾਸ ਬੁਲਾਵੇ, ਸੱਦ ਵੰਝਲੀ ਦੀ ਘੱਲੇ: ਕੁੰਡੀ ਪਾ ਪਾਣੀ ਵਿਚ ਰਖਦਾ,- ਰੁਠਦਾ ਹੈ ਕਿ ਤਰੁੱਠਦਾ ।੯। Read More »

ਗੁਰ ਨਾਨਕ ਆਇਆ/Gur Nanak Aaya

ਟੇਕ-ਸਹੀਓ ਨੀ ! ਗੁਰੁ ਨਾਨਕ ਆਇਆ । ਗੁਰੁ ਨਾਨਕ ਗੁਰੁ ਨਾਨਕ ਆਇਆ । ਨਾਦ ਉਠਯੋ: ‘ਗੁਰੁ ਨਾਨਕ ਆਯਾ’ । ਸ਼ਬਦ ਹੁਯੋ: ‘ਗੁਰੁ ਨਾਨਕ ਆਯਾ’ ।੧। ਮੁਸ਼ਕ ਉਠੇ ਮੇਰੇ ਬਨ ਤੇ ਬੇਲੇ, ਖਿੜ ਪਏ ਬਾਗੀਂ ਫੁੱਲ ਰੰਗੀਲੇ । ਸਭ ਨੇ ਅਨਹਤ ਰਾਗ ਅਲਾਯਾ : ‘ਗੁਰੁ ਨਾਨਕ ਗੁਰੁ ਨਾਨਕ ਆਯਾ’ ।੨। ਜਾਗ ... Read More »

ਫੁੱਲ/Phull

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ-ਫੁੱਲ ‘ਅਜ ਗੁਰ ਨਾਨਕ ਆਸਣ, ਕਹਿੰਦੀ ਮਾਲਣ ਗਈ ਬਗੀਚੇ, ਫੁੱਲਾਂ ਨੂੰ ਸੁਣ ਚਾਉ ਚੜ੍ਹ ਗਿਆ:-‘ਆਪਾ ਭੇਟਾ ਦੀਚੇ’ । ਇਕ ਇਕ ਤੋਂ ਵਧ ਚੜ੍ਹ ਪਏ ਆਖਣ ‘ਤੋੜ ਸਾਰਿਆਂ ਲੈ ਚਲ ਸੋਹਣਿਆਂ ਦੇ ਸਰਦਾਰ ਸਾਹਮਣੇ ਨਜ਼ਰ ਅਸਾਨੂੰ ਕੀਚੇ’ । Read More »

ਅਮਰ ਰਸ/Amar Rus

ਸੁਹਣੇ ਹੱਥ ਸੁਰਾਹੀ ਪਯਾਲਾ ਦੇਖ ਦੁਖੀ ਖੁਸ਼ ਹੋਈ, ਖੁਸ਼ ਹੋਈ ਮੁਖ ਦੇਖ ਸਜਨ ਦਾ ਦੇਖ ਸੁਰਾਹੀ ਰੋਈ । ਰੋਂਦੀ ਵੇਖ ਸਜਨ ਹੱਸ ਆਖੇ,- ‘ਕਉੜੀ ਸ਼੍ਰਾਬ ਨ ਲਯਾਯਾ,- ‘ਅੰਮ੍ਰਿਤ ਏਸ ਸੁਰਾਹੀ ਭਰਿਆ, ਪੀਏ ਤੇ ਜੀਵੇ ਮੋਈ’ ।੧੦। ਦਿਹ ਇਕ ਬੂੰਦ ਸੁਰਾਹੀਓਂ ਸਾਨੂੰ ਸੋਚ ਸਮੁੰਦਰ ਬੋੜੇ, ਬੇਖ਼ੁਦੀਆਂ ਦੇ ਚਾੜ੍ਹ ਅਰਸ਼ ਤੇ ਆਸ ... Read More »

ਨੁਛਾਵਰ ਤ੍ਰੇਲ/Nushawar Treal

ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਨੁਛਾਵਰ ਤ੍ਰੇਲ ‘ਪੌਣ ਲੁਕੇ ਪਾਣੀ’ ਨੇ ਸਹੀਓ ! ਜਾਂ ਇਹ ਗੱਲ ਸੁਣ ਪਾਈ: ‘ਗੁਰ ਨਾਨਕ ਪ੍ਰੀਤਮ ਕਲ ਆਸਣ, ਪਯਾਰ ਛਹਿਬਰਾਂ ਲਾਈ’ । ਪੌਣ ਕੁੱਛੜੋਂ ਤਿਲਕ ਰਾਤ ਨੂੰ, ਸ਼ਬਨਮ ਰੂਪ ਬਣਾਕੇ ਵਿਛ ਗਯਾ ਸਾਰਾ ਧਰਤੀ ਉੱਤੇ:-‘ਚਰਨ ਧੂੜ ਮੁਖ ਲਾਈ’ । Read More »

ਕੇਲੋਂ ਦੇ ਗਲ ਲਗੀ ਵੇਲ/Kelo de Gal Laggi Vel

ਦਿਉਦਾਰ, ਚੀੜ੍ਹ ਆਦਿ ਦੀ ਭਾਂਤ ਵਿਚ ਇਕ ਰੁੱਖ ਨੂੰ ਕੇਲੋਂ(ਕੈਲ) ਆਖਦੇ ਹਨ । ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ ਅਯਾਲੀ ਵੇਲ ਤ੍ਰੋੜ ਮ੍ਰੋੜ ਧੂਹ ਧਾਹ ਕੇ ਹੇਠਾਂ ਲਾਹ ਰਿਹਾ ਸੀ ਜੋ ਅਪਣੇ ਅੱਯੜ ਨੂੰ ਪਾਵੇ, ਵੇਲ ਦੀ ਅਯਾਲੀ ਅੱਗੇ ਮਾਨੋਂ ਉਸ ਵੇਲੇ ਦੀ ਪੁਕਾਰ ਇਹ ਹੈ :- ਹਾਇ ... Read More »

ਬਿਨਫਸ਼ਾਂ ਦਾ ਫੁੱਲ/Binfeshaa da Phull

ਬਿਨਫਸ਼ਾਂ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ ਅਸੈ (ਖੁਦਰੌ) ਤੇ ਮੈਦਾਨੀ ਪੰਜਾਬ ਵਿਖੇ ਬਾਗ਼ਾਂ ਵਿਚ ਲਗਾਏ ਹੋਏ ਸਿਆਲੇ ਵਿਚ ਖਿਲਦੇ ਹਨ, ਪਹਾੜਾਂ ਵਿਚ ਏਹ ਨਜ਼ਰ ਨ ਖਿਚਣ ਵਾਲੇ ਢੰਗ ਉੱਗਦੇ ਵੱਧਦੇ ਹਨ, ਫਿਰ ਵੀ ਲੋਕੀਂ ਜਾ ਤੋੜਦੇ ਹਨ, ਇਸਦੇ ਟੁੱਟਣ ਸਮੇਂ ਦੇ ਦਿਲ ਤਰੰਗ ਇਨ੍ਹਾਂ ਸਤਰਾਂ ਵਿਚ ਅੰਕਿਤ ਹਨ :- ... Read More »

ਮੈਂਡਾ ਪਿਆਰਾ/Meda Piyara

ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ ! ਉਸ ਕਲਗ਼ੀ ਦੀਆਂ ਅਣੀਆਂ, ਮੈਂ ਜੇਹੀ ਜਿਨ੍ਹੇ ਲੱਖ ਪਰੋਤੀ, ਲੱਖ ਖਲੋਤੀਆਂ ਤਣੀਆਂ । ਵਿਝ ਦਿਲ, ਹੋਰ ਵਿਝੀਵਣ ਚਾਹੇ, ਪੀੜ ਛਿੜੇ ਰਸ ਚਾੜ੍ਹੇ, ਜਿੰਦ ਨਵੀਂ ਇਕ ਜਾਗੇਨੀ, ਚਖ ਚਖ ਉਸ ਹੀਰੇ ਦੀਆਂ ਕਣੀਆਂ ।੬। Read More »

Scroll To Top
Skip to toolbar