ਜੀ ਆਇਆਂ ਨੂੰ
You are here: Home >> Tag Archives: Mahaan rachnavanਮਹਾਨ ਰਚਨਾਵਾਂ (page 95)

Tag Archives: Mahaan rachnavanਮਹਾਨ ਰਚਨਾਵਾਂ

Feed Subscription

ਹੀਰ ਵਾਰਿਸ ਸ਼ਾਹ: ਬੰਦ 604(ਉੱਤਰ ਕਾਜ਼ੀ)

ਕਾਜ਼ੀ ਆਖਿਆ ਬੋਲ ਫਕੀਰ ਮੀਆਂ ਛੱਡ ਝੂਠ ਦੇ ਦਬ ਦੜੇੜਿਆਂ ਨੂੰ ਅਸਲ ਗੱਲ ਸੋ ਆਖ ਦਰਗਾਹ ਅੰਦਰ ਲਾ ਤਯਕਰ ਝਗੜਿਆਂ ਝੇੜਿਆਂ ਨੂੰ ਸਾਰੇ ਦੇਸ ਵਿੱਚ ਠਿਠ ਹੋ ਸਣੇ ਨੱਢੀ ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ ਪਿੱਛੇ ਮੇਲ ਕੇ ਚੋਇਆ ਰਿੜਕਿਆਈ ਉਹ ਰਵਾ ਸੀ ਵਕਤ ਸਹੇੜਿਆਂ ਨੂੰ ਭਲੇ ਜੱਟਾਂ ਦੀ ਸ਼ਰਮ ... Read More »

ਹੀਰ ਵਾਰਿਸ ਸ਼ਾਹ: ਬੰਦ 605(ਕਾਜ਼ੀ ਦਾ ਖੇੜਿਆਂ ਤੇ ਗੁੱਸਾ)

ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ ਮਾਰੋ ਇਹ ਫਕੀਰ ਦਜ਼ੋਲੀਆ ਜੇ ਵਿੱਚੋ ਚੋਰ ਤੇ ਯਾਰ ਹੈ ਜੇ ਲੁੱਚ ਲੁੱਡਾ ਦੇਖੋ ਬਾਹਰੋਂ ਵਲੀ ਤੇ ਔਲੀਆ ਜੇ ਦਜ਼ਾਦਾਰ ਤੇ ਝਾਗੜੂ ਕਲਾਕਾਰੀ ਬਣ ਫਿਰੇ ਅਸ਼ਇਖ ਮੌਲੀਆ ਜੇ ਜਦੋਂ ਦਜ਼ੇ ਤੇ ਆਵੇ ਤਾਂ ਸਫਾਂ ਗਾਲੇ ਅਖੀਂ ਮੀਟ ਬਹੇ ਜਾਪੇ ਰੋਲੀਆ ਜੇ Read More »

ਹੀਰ ਵਾਰਿਸ ਸ਼ਾਹ: ਬੰਦ 606(ਖ਼ੇੜੇ ਹੀਰ ਨੂੰ ਲੈ ਕੇ ਤੁਰ ਪਏ)

ਹੀਰ ਖੋਹ ਖੇੜੇ ਚਲੇ ਵਾਹੋ ਦਾਹੀ ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋ ਉੱਡ ਜਾਏ ਕਿ ਨਿੱਘਰੇ ਗਰਮ ਹੋਵੇ ਵੇਹਲ ਦੇਸ ਨਾ ਜ਼ਮੀਂ ਅਸਮਾਨ ਯਾਰੋ ਖੇਪ ਮਾਰ ਲਏ ਖੇਤੜੇ ਸੜੇ ਬੋਹਲ ਹੱਕ ਅਮਲੀਆਂ ਦੇ ਰੁੜ੍ਹ ਜਾਣ ਯਾਰੋ ਡੋਰਾਂ ਦੇਖ ਕੇ ਮੀਰ ਸ਼ਿਕਾਰ ਰੋਵਨ ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋ ਉਹਨਾਂ ... Read More »

ਹੀਰ ਵਾਰਿਸ ਸ਼ਾਹ: ਬੰਦ 607(ਹੀਰ ਨੂੰ ਉੱਤਰ ਰਾਂਝੇ ਦਾ)

ਰਾਂਝਾ ਆਖਦਾ ਜਾ ਕੀ ਦੇਖਦੀ ਹੈਂ ਬੁਰਾ ਮੌਤ ਕੀਂ ਏਹ ਵਜੋਗ ਹੈ ਨੀ ਪਏ ਧਾੜਵੀ ਲੁਟ ਲੈ ਚੱਲੇ ਮੈਨੂੰ ਏਹ ਦੁਖ ਕੀ ਜਾਣਦਾ ਲੋਗ ਹੈ ਨੀ ਮਿਲੀ ਸੈਦੇ ਨੂੰ ਹੀਰ ਤੇ ਸਵਾਹ ਤੈਨੂੰ ਤੇਰਾ ਨਾਮ ਤੇ ਅਸਾਂ ਨੂੰ ਟੋਗ ਹੈ ਨੀ ਬੁੱਕਲ ਲੇਫ ਦੀ ਜੱਫੀਆਂ ਵੌਹਟੀਆਂ ਦੀਆਂ ਇਹ ਰੁਤ ਸਿਆਲ ... Read More »

ਹੀਰ ਵਾਰਿਸ ਸ਼ਾਹ: ਬੰਦ 608(ਉਹੀ)

ਬਰ ਵਕਤ ਜੇ ਫਜ਼ਲ ਦਾ ਮੀਂਹ ਵੱਸੇ ਬੁਰਾ ਕੌਣ ਮਨਾਂਵਦਾ ਵੁਠਿਆਂ ਨੂੰ ਲਬ ਯਾਰ ਦੇ ਆਬਿ ਹਿਆਤ ਬਾਝੋਂ ਕੌਣ ਜ਼ਿੰਦਗੀ ਬਖਸ਼ਦਾ ਕੁਠਿਆਂ ਨੂੰ ਦੋਵੇਂ ਆਹ ਫਰਾਕ ਦੀ ਮਾਰ ਲੁਟਏ ਕਰਾਮਾਤ ਮਨਾਵਸੀ ਰੁੱਠਿਆਂ ਨੂੰ ਵਾਰਸ ਮਾਰ ਕੇ ਆਹ ਤੇ ਸ਼ਹਿਰ ਸਾੜੂੰ ਬਾਦਸ਼ਾ ਜਾਣੇ ਅਸਾਂ ਮੁਠਿਆਂ ਨੂੰ Read More »

ਹੀਰ ਵਾਰਿਸ ਸ਼ਾਹ: ਬੰਦ 609(ਹੀਰ ਦੀ ਆਹ)

ਹੀਰ ਨਾਲ ਫਰਾਕ ਦੇ ਆਹ ਮਾਰੀ ਰੱਬਾ ਦੇਖ ਅਸਾਡੀਆਂ ਭਖਣ ਭਾਹੀਂ ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੋਹੀਂ ਰਾਹੀਂ ਇੱਕੇ ਮੇਲ ਰੰਝੇਟੜਾ ਉਮਰ ਜਾਲਾਂ ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ ਏਸ ਸ਼ਹਿਰ ਨੂੰ ਕਾਦਰਾਂ ਅੱਗ ਲਾਈਂ Read More »

ਹੀਰ ਵਾਰਿਸ ਸ਼ਾਹ: ਬੰਦ 610(ਰਾਂਝੇ ਦੀ ਰੱਬ ਤੋਂ ਮੰਗ)

ਰੱਬਾ ਕਹਿਰ ਪਾਈ ਉਹ ਸ਼ਹਿਰ ਉਤੇ ਜਿਹੜਾ ਘਤ ਫਰਔਨ ਡੁਬਾਇਆ ਈ ਜਿਹੜਾ ਨਾਜ਼ਲ ਹੋਇਆ ਜ਼ਿਕਰੀਏ ਤੇ ਉਹਨੂੰ ਘੱਤ ਸ਼ਰੀਹ ਚਰਵਾਇਆ ਈ ਜਿਹੜਾ ਪਾਇ ਕੇ ਕਹਿਰ ਦੇ ਨਾਲ ਗੁੱਸੇ ਵਿੱਚ ਅੱਗ ਖਲੀਲ ਪਵਾਇਆ ਈ ਜਿਹੜਾ ਪਾਇਕੇ ਕਹਿਰ ਤੇ ਸੁਟ ਤਖਤੋਂ ਸੁਲੇਮਾਨ ਨੂੰ ਭਠ ਝੁਕਾਇਆ ਈ ਜਿਹੜੇ ਕਹਿਰ ਦਾ ਯੂਨਸ ਤੇ ਪਿਆ ... Read More »

ਹੀਰ ਵਾਰਿਸ ਸ਼ਾਹ: ਬੰਦ 611(ਰਾਂਝੇ ਦਾ ਸਰਾਪ)

ਰਾਂਝੇ ਹੱਥ ਉਠਾ ਦੁਆ ਮੰਗੀ ਤੇਰਾ ਨਾਮ ਕਹਾਰ ਜੱਬਾਰ ਸਾਈਂ ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ ਏਸ ਦੇਸ ਤੇ ਜ਼ੈਬ ਦਾ ਜ਼ਜ਼ਬ ਪਾਈ ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ ਕਿਵੇਂ ਮੁਝ ਜ਼ਰੀਬ ਭੀ ਦਾਦ ਪਾਈਂ ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ ਬੰਨੇ ਬੇੜੀਆਂ ਸਾਡੀਆਂ ਚਾ ਲਾਈਂ Read More »

ਹੀਰ ਵਾਰਿਸ ਸ਼ਾਹ: ਬੰਦ 612(ਹਿੰਦੂ ਮਿਥਿਹਾਸ)

ਜਿਵੇਂ ਇੰਦ ਤੇ ਕਹਿਰ ਦੀ ਨਜ਼ਰ ਕਰਕੇ ਮਹਿਖਾਸਰੋਂ ਪਰੀ ਲੁਟਵਾਇਆ ਈ ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ ਦੇਵ ਪੁਰੀ ਮੁਖ ਆਸਣ ਲਾਇਆ ਈ ਰਿੱਕਤ ਬੀਜ ਮਹਿਘਸਰੋਂ ਲਾ ਸੱਭੇ ਪਰਚੰਡ ਕਰ ਪਲਕ ਵਿੱਚ ਆਇਆ ਈ ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ ਓਹਾ ਕ੍ਰੋਧ ਕਰ ਜਿਹੜਾ ਪਾਇ ... Read More »

ਹੀਰ ਵਾਰਿਸ ਸ਼ਾਹ: ਬੰਦ 613(ਸਾਰੇ ਸ਼ਹਿਰ ਨੂੰ ਅੱਗ ਲੱਗਣੀ )

ਲੱਗੀ ਅੱਗ ਚੌਤਰਫ ਜਾਂ ਸ਼ਹਿਰ ਸਾਰੇ ਕੀਤਾ ਸਾਫ ਸਭ ਝੁੱਘੀਆਂ ਝਾਹੀਆਂ ਨੂੰ ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ ਖਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ ਲੋਕਾਂ ਆਖਿਆ ਫਕਰ ਬਦ ਦੁਆ ਦਿੱਤੀ ਰਾਜੇ ਭੇਜਿਆ ਤੁਰਤ ਸਪਾਹੀਆਂ ਨੂੰ ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ ਜਾ ਘੇਰ ਆਂਦੇ ਚਲੋ ... Read More »

Scroll To Top
Skip to toolbar