ਜੀ ਆਇਆਂ ਨੂੰ
You are here: Home >> Tag Archives: punjabi (page 4)

Tag Archives: punjabi

Feed Subscription

Bhuhe Di Dashkat Toh Darda/ ਬੂਹੇ ਦੀ ਦਸਤਕ ਤੋਂ ਡਰਦਾ

ਬੂਹੇ ਦੀ ਦਸਤਕ ਤੋਂ ਡਰਦਾ ਕਿਸ ਕਿਸ ਦਾ ਕਰਜ਼ਾਈ ਹਾਂ ਮੈਂ ਰੰਗੇ ਹੱਥ ਲੁਕਾਉਂਦਾ ਫਿਰਦਾ ਕਾਤਲ ਕਿਦ੍ਹਾ ਕਸਾਈ ਹਾਂ ਮੈਂ ਆਪਣੇ ਆਪ ਨੂੰ ਬੰਨ੍ਹ ਕੇ ਬੈਠਾ ਸੰਗਲ ਮਾਰ ਸ਼ੁਦਾਈ ਹਾਂ ਮੈਂ ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰ ਅੰਦਰ ਹਾਲ ਦੁਹਾਈ ਹਾਂ ਮੈਂ ਤਰਜ਼ਾਂ ਦੀ ਥਾਂ ਧੂੰਆਂ ਨਿਕਲੇ ਇਕ ਧੁਖਦੀ ਸ਼ਹਿਨਾਈ ਹਾਂ ... Read More »

Hun Vakat Chaal Aishi Koi Hor Chal Geya Hai / ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ

ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ ਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ, ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ ਮੇਰੀ ਗੱਲ ਹੁਣ ਸੁਣੇਗਾ, ਕੋਈ ਉਗਦਾ ਬੀਜ ਸ਼ਾਇਦ, ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ ‘ਚ ... Read More »

Kive Likha Mai Safaid Saffeya Te Nzam Apni Te Harff Kale/ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ ‘ਤੇ ਨਜ਼ਮ ਅਪਣੀ ਦੇ ਹਰਫ ਕਾਲੇ

ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ ‘ਤੇ ਨਜ਼ਮ ਅਪਣੀ ਦੇ ਹਰਫ ਕਾਲੇ ਸਫੈਦਪੋਸ਼ੋ ਇਹ ਮੇਰੇ ਕਿੱਸੇ ਨਹੀਂ ਤੁਹਾਨੂੰ ਸੁਣਾਉਣ ਵਾਲੇ ਚਿਰਾਗ ਮੇਰੇ, ਜਿਨ੍ਹਾਂ ‘ਚ ਮੇਰੀ ਹੀ ਰੱਤ ਸੜਦੀ ਤੇ ਸੁਆਸ ਬਲਦੇ ਅਜੇ ਨੇ ਮੇਰੇ ਵਜੂਦ ਅੰਦਰ, ਜਗਣਗੇ ਬਾਹਰ, ਤੂੰ ਠਹਿਰ ਹਾਲੇ ਇਹ ਪਹਿਲਾਂ ਤੜਪੇ ਸੀ ਸਾਗਰਾਂ ਵਿਚ ਤੇ ਫਿਰ ਹਵਾਵਾਂ ‘ਚ ... Read More »

/ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋ

ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋ ਨਹੀਂ ਹੈ ਕੋਲ ਕੋਈ ਅੱਜ ਉਠਾਲਣਾ ਸ਼ਬਦੋ ਮੇਰੇ ‘ਤੇ ਡਿਗਿਆ ਏ ਮੇਰੇ ਹੀ ਖ਼ਾਬ ਦਾ ਮਲਬਾ, ਸਿਸਕ ਰਿਹਾ ਹਾਂ ਮੈਂ ਹੇਠੋਂ ਨਿਕਾਲਣਾ ਸ਼ਬਦੋ ਸਬਰ, ਖਿਮਾ ਤੇ ਭਲਕ, ਹੌਂਸਲਾ ਸਚਾਈ ਤੇ ਆਸ, ਹਰੇਕ ਦੀਪ ਮੇਰੇ ਮਨ ‘ਚ ਬਾਲਣਾ ਸ਼ਬਦੋ ਵਿਦਾ ਦਾ ਵਕਤ, ਬੜੀ ਦੂਰ ਘਰ, ... Read More »

Mere Mann Vich Khoff Bahut Ne,Thori Thori Aas vi Hai/ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ

ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਵਿਥਿਆ ਹੈ ਬਹੁਤਾ ਮੇਰਾ, ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ ਪਾਜ਼ੇਬਾਂ ਤੋਂ ਬੇੜੀਆਂ ਤਕ ਹਰ ਸਾਜ਼ ਤੋਂ ਕਵਿਤਾ ਵਾਕਿਫ਼ ... Read More »

Lagga Hoon Dekho Suraaj Assat Loko/ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ

ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ ਕਰ ਲਉ ਰੌਸ਼ਨੀ ਦਾ ਬੰਦੋਬਸਤ ਲੋਕੋ ਸਾਡੀ ਜੂਨ ਓਹੀ, ਲੰਘ ਗਏ ਏਥੋਂ ਕਿੰਨੇ ਜਨਵਰੀ ਅਤੇ ਅਗਸਤ ਲੋਕੋ ਜੀਉਂਦੇ ਲੋਕ ਵੀ ਹੁਣ ਤਾਂ ਪਥਰਾਉਣ ਲੱਗੇ ਲਉ ਮੁਬਾਰਕਾਂ ਬੁੱਤ-ਪਰਸਤ ਲੋਕੋ ਓਧਰ ਚੰਦ ਸੂਰਜ ਨਰਦਾਂ ਬਣਨ ਲੱਗੇ ਨਿੱਕੀ ਜਿਹੀ ਸ਼ਤਰੰਜ ਵਿਚ ਮਸਤ ਲੋਕੋ ਕੋਈ ਸਤਰ ਲਿਖਿਓ ਸਾਡੇ ... Read More »

Oh Mainu Raag toh Veraag Tikhan Jaanda Hai/ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ

ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ, ਮੇਰੀ ਆਵਾਜ਼ ਦਾ ਉਹ ਰੰਗ ਵੀ ਪਹਿਚਾਣਦਾ ਹੈ ਜ਼ਰਾ ਹਉਕਾ ਭਰਾਂ ਤਾਂ ਕੰਬ ਜਾਂਦਾ, ਡੋਲ ਜਾਂਦਾ, ਅਜੇ ਉਹ ਸਿਰਫ ਮੇਰੇ ਹਾਸਿਆਂ ਦੇ ਹਾਣ ਦਾ ਹੈ ਮੇਰਾ ਮਹਿਰਮ ਮੇਰੇ ਇਤਿਹਾਸ ਦੀ ਹਰ ਪੈੜ ਜਾਣੇ, ਮੇਰਾ ਮਾਲਕ ਸਿਰਫ ਜੁਗਜਾਫੀਆਂ ਹੀ ਜਾਣਦਾ ਹੈ ਉਹਨੂੰ ਆਖੋ ... Read More »

Udass Hovi Nirash Hovi/ਉਦਾਸ ਹੋਵੀਂ ਨਿਰਾਸ਼ ਹੋਵੀਂ

ਉਦਾਸ ਹੋਵੀਂ ਨਿਰਾਸ਼ ਹੋਵੀਂ ਜਾਂ ਦਿਲ ‘ਚ ਕੋਈ ਮਲਾਲ ਰੱਖੀਂ ਪਰ ਇਹ ਵੀ ਹੈ ਇਕ ਪੜਾਅ ਸਫਰ ਦਾ ਤੂੰ ਏਸ ਗੱਲ ਦਾ ਖਿਆਲ ਰੱਖੀਂ ਮੈਂ ਹਿਜ਼ਰ ਤੇਰੇ ਦੇ ਪੱਤਣਾਂ ਤੋਂ ਇਕ ਉਮਰ ਹੋਈ ਕਿ ਲੰਘ ਆਇਆਂ ਮੈਂ ਏਨਾ ਰੋਇਆਂ ਕਿ ਲਹਿਰ ਹੋਇਆਂ ਤੂੰ ਅਪਣੇ ਪੱਥਰ ਸੰਭਾਲ ਰੱਖੀਂ ਵਜੂਦ ਤੋਂ ਤੂੰ ... Read More »

Tu Khush Rehya Kr Aive Bahuta Socheya na Kr /ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ

ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ ਅਪਣੇ ਹੀ ਕੰਢੇ ਖੋਰ ਕੇ ਇਉਂ ਗੰਧਲਿਆ ਨ ਕਰ ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿਚ ਗੁੱਸੇ ‘ਚ ਆ ਕੇ ਬੋਲ ਕੌੜੇ ਬੋਲਿਆ ਨ ਕਰ ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ ਸਮਝਾ ਦਿਆ ਕਰ ਪਿਆਰ ਨਾਲ ਤੂੰ ... Read More »

Udass Wakht Ch Mai Apni Dairy N Likhi/ ਉਦਾਸ ਵਕਤ ‘ਚ ਮੈਂ ਅਪਣੀ ਡਾਇਰੀ ਨ ਲਿਖੀ

ਉਦਾਸ ਵਕਤ ‘ਚ ਮੈਂ ਅਪਣੀ ਡਾਇਰੀ ਨ ਲਿਖੀ ਸਫੇਦ ਸਫਿਆਂ ਤੇ ਮੈਂ ਮੈਲੀ ਜ਼ਿੰਦਗੀ ਨ ਲਿਖੀ ਲਿਖੀ ਕਿਤਾਬ ਤੇ ‘ਆਤਮ ਕਥਾ’ ਕਿਹਾ ਉਸ ਨੂੰ ਪਰ ਉਸ ਕਿਤਾਬ ‘ਚ ਵੀ ਅਪਣੀ ਜੀਵਨੀ ਨ ਲਿਖੀ ਮਲੂਕ ਫੁੱਲਾਂ ਨੂੰ ਜਦ ਵੀ ਕਦੇ ਮੈਂ ਖਤ ਲਿਖਿਆ ਤਾਂ ਅਪਣੇ ਤਪਦਿਆਂ ਰਾਹਾਂ ਦੀ ਗਲ ਕਦੀ ਨ ... Read More »

Scroll To Top
Skip to toolbar