ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Ujh Ta Oh Likshdi Shamsheer Si /ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ

Ujh Ta Oh Likshdi Shamsheer Si /ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ

ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ
ਪਿਆਰ ਵਿਚ ਪਿਘਲੀ ਤਾਂ ਇਕ ਦਮ ਨੀਰ ਸੀ

ਮੇਰੇ ਸੀਨੇ ਲਗ ਕੇ ਚਸ਼ਮਾ ਬਣ ਗਿਆ
ਚੱਲਿਆ ਤਾਂ ਉਹ ਕਮਾਨੋਂ ਤੀਰ ਸੀ

ਤ੍ਰਭਕ ਕੇ ਉਠਿਆ ਮੇਰੇ ਪਹਿਲੂ ‘ਚੋਂ ਉਹ
ਹੋਰ ਮੰਜ਼ਿਲ ਦਾ ਜਿਵੇਂ ਰਾਹਗੀਰ ਸੀ

ਲਫਜ਼ ਤੇ ਸੰਗੀਤ ਕੁਝ ਇਉਂ ਘੁਲ ਗਏ
ਗੀਤ ਜਿਉਂ ਰਾਂਝਾ ਅਤੇ ਧੁਨ ਹੀਰ ਸੀ

ਉਹ ਜਦੋਂ ਲਿਸ਼ਕੀ ਹਨੇਰਾ ਤੜਪਿਆ
ਉਹ ਜਿਵੇਂ ਰਿਸ਼ਮ ਨਈਂ ਸੀ ਤੀਰ ਸੀ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar