- ਛੱਜ ਤਾਂ ਬੋਲੇ ਛਾਣਨੀ ਕੀ ਬੋਲੇ – ਜਦ ਕੋਈ ਐਬਾਂ, ਨੁਕਸਾਂ ਵਾਲਾ ਬੰਦਾ ਆਪਣੇ ਨਾਲੋਂ ਚੰਗੇਰਿਆਂ ਦੇ ਨੁਕਸ ਕੱਢੇ ਤੇ ਐਬ ਫੋਲੇ ਤਾਂ ਕਹਿੰਦੇ ਹਨ।
- ਛਿੱਕਾ ਟੁੱਟਾ ਬਿੱਲੀ ਦੀ ਭਾਗੀਂ – ਜਦ ਕਿਸੇ ਧਿਰ ਦਾ ਅਚਨਚੇਤ ਨੁਕਸਾਨ ਹੋ ਜਾਵੇ ਤੇ ਉਸ ਤੋਂ ਕੋਈ ਹੋਰ ਜਣਾ ਲਾਭ ਉਠਾ ਲਵੇ, ਤਾਂ ਕਹਿੰਦੇ ਹਨ।
- ਛੋਟਾ ਮੂੰਹ ਤੇ ਵੱਡੀ ਬਾਤ – ਜਦ ਕਿਸੇ ਵੱਡੇ ਪਰਤਾਪੀ ਬੰਦੇ ਦਾ ਕੋਈ ਨੁਕਸ ਦੱਸਣ ਲੱਗਿਆਂ ਆਦਮੀ ਝਕੇ ਕਿ ਮੈਂ ਮਮੂਲੀ ਬੰਦਾ ਹਾਂ ਤੇ ਗੱਲ ਹੈ ਬਹੁਤ ਵੱਡੇ ਆਦਮੀ ਬਾਰੇ ਤੇ ਭੈਡ਼ੀ, ਤਾਂ ਕਹਿੰਦੇ ਹਨ।