- ਡਾਢਾ ਮਾਰੇ ਤੇ ਰੋਣ ਵੀ ਨਾ ਦੇਵੇ – ਜਦ ਕੋਈ ਸਖਤ ਤੇ ਜ਼ੋਰਾਵਰ ਬੰਦਾ ਕਿਸੇ ਨੂੰ ਦੁੱਖ ਦੇਵੇ ਅਤੇ ਫਰਿਆਦ ਵੀ ਨਾ ਕਰਨ ਦੇਵੇ ਤਾਂ ਕਹਿੰਦੇ ਹਨ।
- ਡਾਢੇ ਦਾ ਸੱਤੀਂ ਵੀਹੀਂ ਸੌ – ਜੋਰਾਵਰ ਦਾ ਸੱਤੀਂ ਵੀਂਹ ਸੌ।
- ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ – ਤਕਲੀਫ ਮਿਲਣੀ ਕਿਸੇ ਹੋਰ ਪਾਸੋਂ ਤੇ ਗੁੱਸਾ ਕੱਢਣਾ ਕਿਸੇ ਹੋਰ ਉੱਤੇ।
- ਡੁੱਬੀ ਤਦ ਜੇ ਸਾਹ ਨਾ ਆਇਆ – ਜਦ ਆਪਣੇ ਯਤਨਾਂ, ਕੋਸ਼ਿਸ਼ਾਂ ਦੇ ਹੁੰਦਿਆਂ ਵੀ ਨੁਕਸਾਨ ਹੋ ਜਾਵੇ, ਤੇ ਅੱਗੋਂ ਕੋਈ ਸਲਾਹ ਦੇਵੇ ਕਿ ਆਹ ਕਰਨਾ ਸੀ ਤੇ ਔਹ ਕਰਨਾ ਸੀ, ਤਾਂ ਕਹਿੰਦੇ ਹਨ।
- ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗਡ਼ਿਆ – ਜਦ ਕੋਈ ਕੰਮ ਕਸੂਤਾ ਹੋ ਜਾਵੇ, ਪਰ ਮਮੂਲੀ ਯਤਨਾਂ ਨਾਲ ਸੂਤ ਹੋ ਸਕਦਾ ਹੋਵੇ, ਤਾਂ ਕਹਿੰਦੇ ਹਨ।
- ਡੋਲ੍ਹ ਰੱਤ ਤੇ ਖਾ ਭੱਤ – ਕਰ ਮਜੂਰੀ ਤੇ ਖਾ ਚੂਰੀ।