ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਅਖਾਣ (ਤ)

ਅਖਾਣ (ਤ)

  • ਤਕਦੀਰ ਅੱਗੇ ਕਿ ਤਦਬੀਰ – ਜਦ ਕਿਸਮਤ ਵੱਲ ਨਾ ਹੋਵੇ, ਤਾਂ ਸਿਆਣਪ ਕੁਝ ਨਹੀਂ ਸੁਆਰ ਸਕਦੀ।

 

  • ਤਰਤ ਦਾਨ ਮਹਾਂ ਪੁੰਨ – ਤੁਰਤ ਦਾਨ ਮਹਾਂ ਕਲਿਆਣ – ਇਹ ਗੱਲ ਸਮਝਾਉਣ ਲਈ ਕਿ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਹ ਅਖਾਣ ਵਰਤਦੇ ਹਨ।

 

  • ਤੇਹ ਲੱਗਣ ਤੇ ਖੂਹ ਨਹੀਂ ਪੁੱਟੀਦਾ – ਹਰ ਸ਼ੈ ਲਈ ਪਹਿਲਾਂ ਵੇਲੇ ਸਿਰ ਪ੍ਰਬੰਧ ਕਰਨ ਦੀ ਲੋਡ਼ ਹੁੰਦੀ ਹੈ।

 

  • ਤੇਲ ਵੇਖੋ ਤੇਲ ਦੀ ਧਾਰ ਵੇਖੋ – ਕਾਹਲੇ ਨਾ ਪਵੋ, ਹੌਂਸਲਾ ਨਾ ਹਾਰੋ, ਵੇਖੋ ਤਾਂ ਸਹੀ ਹਾਲਾਤ ਕੀ ਪਲਟਾ ਖਾਂਦੇ ਹਨ।

 

  • ਤੇਲੀ ਵੀ ਕੀਤਾ ਤੇ ਰੁੱਖ ਵੀ ਖਾਧਾ – ਜਦ ਕੋਈ ਜਣਾ ਕਿਸੇ ਘਟੀਆ ਪਾਏ ਦੇ ਬੰਦੇ ਨਾਲ ਕਿਸੇ ਖਾਲ ਲਾਲਚ ਕਰਕੇ ਦੋਸਤੀ ਗੰਢੇ, ਪਰ ਉਹ ਲਾਲਚ ਪੂਰਾ ਨੀ ਹੋਵੇ, ਤਾਂ ਕਹਿੰਦੇ ਹਨ।

 

  • ਤੂੰ ਪਾਈ ਤੇ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ – ਜਦ ਕੋਈ ਚਲਾਕੀ ਭਰੀਆਂ ਗੱਲਾਂ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀ ਚਲਾਕੀ ਸਮਝ ਗਏ ਹਾਂ, ਤਾਂ ਵਰਤਦੇ ਹਨ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar