- ਦਾਨ, ਵਿਤ ਸਮਾਨ – ਪੁੰਨ ਦਾਨ ਆਪਣੀ ਪਾਇਆਂ, ਪਸਲੀ ਮੁਤਾਬਕ ਕਰਨਾ ਚਾਹੀਦਾ ਹੈ।
- ਦਾਲ਼ ਅਲੂਣੀ, ਕੱਪਡ਼ੇ ਸਬੂਣੀ – ਜਿਹਡ਼ਾ ਬੰਦਾ ਵਿਤੋਂ ਵਧ ਡਾਟ ਫਾਟ ਲਾਵੇ, ਉਸ ਬਾਰੇ ਕਹਿੰਦੇ ਹਨ।
- ਦਾਲ਼ ਵਿਚ ਕੁਝ ਕਾਲ਼ਾ-ਕਾਲ਼ਾ ਹੈ – ਇਸ ਗੱਲ ਵਿਚ ਕੁਝ ਲੁਕਾ ਜਾਂ ਧੋਖਾ ਜਾਪਦਾ ਹੈ।
- ਦਿਲ ਹੋਵੇ ਚੰਗਾ, ਕਟੋਰੇ ਵਿਚ ਗੰਗਾ – ਜਿਸਦਾ ਹਿਰਦਾ ਸਾਫ, ਸ਼ੁੱਧ ਹੋਵੇ, ਉਹਨੂੰ ਤੀਰਥਾਂ ਤੇ ਭਟਕਣ ਦੀ ਲੋਡ਼ ਨਹੀਂ।
- ਦੀਵੇ ਥੱਲੇ ਹਨੇਰਾ – ਜਦ ਕਿਸੇ ਅਫਸਰ ਦੇ ਸਾਹਮਣੇ ਹੀ ਕੋਈ ਬੇ-ਈਮਾਨੀ ਕਰੇ ਤੇ ਅਫਸਰ ਨੂੰ ਪਤਾ ਨਾ ਲੱਗੇ, ਤਾਂ ਕਹਿੰਦੇ ਹਨ।
- ਦੂਰ ਦੇ ਢੋਲ ਸੁਹਾਵਣੇ – ਜਦ ਕੋਈ ਚੀਜ਼ ਦੂਰੋਂ ਚੰਗੀ ਲੱਗੇ, ਪਰ ਨੇਡ਼ੇ ਆਉਣ ਤੇ ਤੰਗ ਕਰੇ ਤੇ ਬੁਰੀ ਲੱਗੇ ਤਾਂ ਕਹਿੰਦੇ ਹਨ।
- ਦੇਖਾ-ਦੇਖੀ ਸਾਧਿਆ ਜੋਗ, ਛਿੱਜੀ ਕਾਇਆਂ ਵਧਿਆ ਰੋਗ – ਜਦ ਕੋਈ ਜਣਾ ਹੋਰਨਾਂ ਦੀ ਰੀਸੇ ਕੋਈ ਔਖਾ ਕੰਮ ਅਰੰਭ ਲਵੇ ਤੇ ਮਗਰੋਂ ਉਹਨੂੰ ਨਿਬਾਹ ਨਾ ਸਕੇ, ਸਗੋਂ ਨੁਕਸਾਨ ਉਠਾਵੇ, ਤਾਂ ਕਹਿੰਦੇ ਹਨ।
- ਦੇਣਾ ਭਲਾ ਨਾ ਬਾਪ ਦਾ, ਬੇਟੀ ਭਲੀ ਨਾ ਇੱਕ – ਕਰਜ਼ਾ ਪਿਓ ਪਾਸੋਂ ਲਿਆ ਵੀ ਮਾਡ਼ਾ ਹੁੰਦਾ ਹੈ। ਧੀ ਇਕ ਵੀ ਮਾਪਿਆਂ ਲਈ ਚਿੰਤਾ ਦੁੱਖ ਦਾ ਕਾਰਨ ਹੁੰਦੀ ਹੈ।
- ਦੋਂਹ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ ਹੈ – ਦੋਂਹ ਬੇਡ਼ੀਆਂ ਵਿਚ ਲੱਤਾਂ ਰੱਖਣ ਵਾਲਾ ਪਾਰ ਨਹੀਂ ਪੁੱਜਦਾ।