- ਧਾਗਾ ਲੰਮਾ, ਕਾਹਦਾ ਗੰਮਾ – ਜਿਸ ਪਾਸ ਧਨ-ਦੌਲਤ ਕਾਫੀ ਹੋਵੇ, ਉਹਨੂੰ ਕਾਹਦਾ ਫਿਕਰ?ਜਾਂ ਵਧੀ ਨੂੰ ਕੋਈ ਡਰ ਨਹੀਂ ਤੇ ਘਟੀ ਦੀ ਕੋਈ ਦਾਰੂ ਨਹੀਂ।
- ਧੀਏ ਨੀ ਤੂੰ ਕੰਮ ਕਰ, ਨੋਹੇਂ ਨੀ ਤੂੰ ਕੰਨ ਕਰ – ਜਦ ਕੋਈ ਗੱਲ ਕਿਸੇ ਹੋਰ ਨੂੰ ਕਹੀਏ, ਪਰ ਇਸ ਰਾਹੀਂ ਸਮਝਾਉਣੀ ਕਿਸੇ ਪਾਸ ਬੈਠੇ ਹੋਰ ਨੂੰ ਚਾਹੀਏ, ਤਾਂ ਕਹਿੰਦੇ ਹਨ।
- ਧੌਲਾ ਨਾ ਦੇਵੇ, ਧੌਲੀ ਦੇਵੇ– ਜਦ ਕੋਈ ਮੰਗਿਆਂ ਥੋਡ਼੍ਹੀ ਜਿਹੀ ਵਸਤੂ ਵੀ ਨਾ ਦੇਵੇ, ਪਰ ਮਗਰੋਂ ਅਡ਼ਿੱਕੇ ਵਿਚ ਫਸ ਕੇ ਬਹੁਤ ਸਾਰੀ ਦੇਣ ਲਈ ਮਜ਼ਬੂਰ ਹੋ ਜਾਵੇ, ਤਾਂ ਵਰਤਦੇ ਹਨ।
- ਧੋਤੇ ਮੂੰਹ ਚਪੇਡ਼ ਪਈ – ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ ਪਵੇ, ਤਾਂ ਕਹਿੰਦੇ ਹਨ।
- ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ – ਜਦ ਕੋਈ ਜਣਾ ਕਦੇ ਇਸ ਪਾਸੇ ਹੋਵੇ ਤੇ ਕਦੇ ਉਸ ਪਾਸੇ, ਕਦੇ ਇਕ ਥਾਂ ਜਾਵੇ ਤੇ ਕਦੀ ਦੂਜੇ ਥਾਂ, ਪਰ ਟਿਕੇ ਕਿਤੇ ਵੀ ਨਾ,ਤਾਂ ਉਹ ਦੋਹਾਂ ਪਾਸਿਆਂ ਤੋਂ ਰਹਿ ਜਾਂਦਾ ਹੈ, ਨਾ ਏਧਰ ਜੋਗਾ ਰਹਿੰਦਾ ਹੈ ਨਾ ਓਧਰ ਜੋਗਾ ਹੁੰਦਾ ਹੈ।
- ਧੌਲਾ ਝਾਟਾ ਆਟਾ ਖਰਾਬ – ਜਦ ਕੋਈ ਵਡੇਰੀ ਉਮਰ ਦਾ ਬੰਦਾ ਕੋਈ ਨੀਚ ਕੰਮ ਕਰੇ ਤੇ ਉਸ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।