ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਅਖਾਣ (ਪ)

ਅਖਾਣ (ਪ)

  • ਪੰਜੇ ਉਂਗਲਾਂ ਇਕੋ ਜਿਹੀਆਂ (ਬਰਾਬਰ) ਨਹੀਂ ਹੁੰਦੀਆਂ – ਸਾਰੇ ਮਨੁੱਖ ਇਕੋ ਜਿਹੇ ਨਹੀਂ ਹੁੰਦੇ।

 

  • ਪੱਤਣ ਮਲਾਹ ਨਾ ਛੇਡ਼ੀਏ ਹੱਟੀ ਦੇ ਕਰਾਡ਼ – ਬੰਨੇ ਜੱਟ ਨਾ ਛੇਡ਼ੀਏ ਭੰਨ ਛੱਡੇ ਬੁਥਾਡ਼ – ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲਡ਼ਨਾ ਨਹੀਂ ਚਾਹੀਦਾ।

 

  • ਪਰ-ਹੱਥੀਂ ਵਣਜ ਸੁਨੇਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ – ਕਾਰ ਵਿਹਾਰ ਵਿਚ ਸਫਲਤਾ ਤਾਂ ਹੀ ਹੋ ਸਕਦੀ ਹੈ ਜੇ ਬੰਦਾ ਆਪ ਸਿਰ ਹੋ ਕੇ ਕੰਮ ਕਰਾਵੇ।

 

  • ਪਰਾਈ ਜੰਝ ਤੇ ਅਹਿਮਕ ਨੱਚੇ – ਮਾਮੇ ਕੰਨੀ ਬੀਰਬਲੀਆਂ ਤੇ ਭਣੇਵਾਂ ਫਿਰੇ ਆਕਡ਼ਿਆ, ਕਿਸੇ ਹੋਰ ਦੀ ਵਡਿਆਈ ਦੇ ਕਾਰਨ ਫੁੱਲੇ ਤੇ ਆਕਡ਼ੇ ਫਿਰਨ ਵਾਲੇ ਤੇ ਘਟਾਉਂਦੇ ਹਨ।

 

  • ਪਡ਼੍ਹੇ ਨਾ ਲਿਖੇ, ਨਾਂ ਵਿਦਿਆ ਸਾਗਰ – ਜਦ ਕੋਈ ਅਸਲ ਵਿਚ ਮਾਡ਼ਾ ਤੇ ਗੁਣਹੀਣ ਹੋਵੇ, ਪਰ ਚੰਗਾ ਤੇ ਗੁਣਵਾਣ ਬਣ-ਬਣ ਬਹੇ ਤੇ ਫਡ਼੍ਹਾਂ ਮਾਰੇ, ਤਾਂ ਕਹਿੰਦੇ ਹਨ।

 

  • ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦਾ – ਜਦ ਕਿਸੇ ਟੱਬਰ ਜਾਂ ਕੌਮ ਵਿਚ ਪੂਰਨ ਏਕਤਾ ਹੋਵੇ, ਤਾਂ ਹੋਰਨਾਂ ਦੇ ਜਤਨ ਕਰਨ ਤੇ ਵੀ ਓਥੇ ਫੁੱਟ ਨਹੀਂ ਪੈਂਦੀ, ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ।

 

  • ਪਿੰਡ ਨੂੰ ਅੱਗ ਲੱਗੀ ਤਾਂ ਕੁੱਤਾ ਰੂਡ਼ੀ ਤੇ – ਜਿਹਡ਼ਾ ਬੰਦਾ ਔਖੇ ਵੇਲੇ ਕੰਮ ਨਾ ਆਵੇ ਤੇ ਪਰ੍ਹਾਂ ਹੋ ਬੈਠੇ, ਉਸ ਤੇ ਘਟਾਉਂਦੇ ਹਨ।

 

  • ਪਿੰਡ ਬੱਝਾ ਨਾ, ਉੱਚਕੇ ਅੱਗੋਂ ਹੀ ਤਿਆਰ – ਜਦ ਕੋਈ ਚੀਜ਼ ਬਣ ਕੇ ਅਜੇ ਤਿਆਰ ਨਾ ਹੋਈ ਹੋਵੇ, ਪਰ ਉਹਨੂੰ ਆਪਣੇ ਢੰਗ ਨਾਲ ਵਰਤਣ ਵਾਲੇ ਪਹਿਲਾਂ ਹੀ ਕੱਛਾਂ ਮਾਰਨ ਲੱਗ ਪੈਣ, ਤਾਂ ਕਹਿੰਦੇ ਹਨ।

 

  • ਪਿੰਡਾ ਵੇ ਅਗਾਂਹ, ਪੁੱਤਾ ਵੇ ਪਿਛਾਂਹ – ਜਦ ਕੋਈ ਔਖਿਆਈ ਸਮੇਂ ਹੋਰਨਾਂ ਨੂੰ ਵੰਗਾਰ-ਵੰਗਾਰ ਕੇ ਅੱਗੇ ਕਰੇ ਤੇ ਖਤਰੇ ਵਿਚ ਪਾਉਣ ਦਾ ਯਤਨ ਕਰੇ, ਪਰ ਆਪਣਿਆਂ ਨੂੰ ਪਿਛਾਂਹ ਬਚਾ-ਬਚਾ ਕੇ ਰੱਖੇ, ਤਾਂ ਕਹਿੰਦੇ ਹਨ।

 

  • ਪੁੱਟਿਆ ਪਹਾਡ਼ ਤੇ ਨਿੱਕਲਿਆ ਚੂਹਾ – ਸਾਰੀ ਰਾਤ ਭੰਨੀ ਤੇ ਕੁਡ਼ੀ ਜੰਮ ਪਈ ਅੰਨ੍ਹੀ, ਮਿਹਨਤ ਬਹੁਤ ਸਾਰੀ ਤੇ ਫਲ ਕੁਝ ਵੀ ਨਾ।

 

  • ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ – ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।

 

  • ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ – ਢਿੱਡੋਂ ਭੁੱਖੀ ਨੂੰ ਮੇਲਾ ਦੱਖ ਨਾ ਦੇਵੇ – ਜਦ ਬੰਦਾ ਭੁੱਖਾ ਹੋਵੇ ਤਾਂ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ।

 

  • ਪੈਸਾ ਸੋ ਜੋ ਹੋਵੇ ਗੰਠ, ਵਿੱਦਿਆ ਸੋ ਜੋ ਹੋਵੇ ਕੰਠ – ਸਪਸ਼ਟ ਹੈ।

 

  • ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼ ? – ਜਦ ਆਪਣਾ ਹੀ ਬੰਦਾ ਭੈਡ਼ਾ ਹੋਵੇ, ਤੇ ਉਸ ਕਾਰਨ ਆਪਣਾ ਕਾਰਜ ਨਾ ਸਰ ਸਕੇ, ਤਾਂ ਕੰਮ ਨਾ ਸਾਰਨ ਵਾਲਿਆਂ ਨੂੰ ਬੁਰਾ ਕਹਿਣਾ ਠੀਕ ਨਹੀਂ ਹੁੰਦਾ।

 

  • ਪੈਂਚਾਂ ਦਾ ਆਖਿਆ ਸਿਰ ਮੱਥੇ, ਪਰਨਾਲਾ ਓਥੇ ਹੀ – ਜਦ ਕੋਈ ਆਦਮੀ ਜਿੱਦ ਨਾ ਛੱਡੇ ਅਤੇ ਹੋਰਨਾਂ ਦੇ ਸਮਝਾਉਣ ਤੇ ਉੱਤੋਂ-ਉੱਤੋਂ ਤਾਂ ਚੰਗਾ ਜੀ ਕਹਿ ਛੱਡੇ, ਪਰ ਰਹੇ ਆਪਣੇ ਹਠ ਉੱਤੇ ਡਟਿਆ, ਤਾਂ ਕਹਿੰਦੇ ਹਨ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar