ਵੈਸੇ ਤਾ ਮੈਂ ਕੁਝ ਲਿਖਦਾ ਨਹੀ ਪਰ ਪੜ੍ਹਦਾ ਜਰੂਰ ਹਾਂ, ਪਰ ਦਸੰਬਰ ਚ ਪੇਪਰਾਂ ਦੇ ਦੋਰਾਨ ਪੜਨ ਨੂ ਜੀ ਨਹੀ ਕਰ ਰਿਹਾ ਸੀ..
ਫੇਰ ਮੈਂ ਆਪਣੀਆਂ ਯਾਦਾਂ ਵਾਲੇ ਵਰਕੇ ਫਰੋਲਣ ਲੱਗਾ….
ਇਕ ਦਿਨ ਬਸ ਵਿਚ ਵਾਪਰੀ ਘਟਨਾ ਮੇਰੇ ਮਨ ਵਿਚ ਆ ਗਈ ਤੇ ਮੈਂ ਓਹਨੁ ਕਹਾਣੀ ਦੇ ਰੂਪ ਵਿਚ ਲਿਖ ਲਿਆ….
ਉਮੀਦ ਹੈ ਆਪ ਸਬ ਨੂ ਪਸੰਦ ਆਵੇਗੀ…..
(ਕੁਝ ਟਾਈਪਿੰਗ ਚ ਗਲਤੀਆਂ ਹੋਈਆਂ ਨੇ ਓਹਨਾਂ ਲਈ ਖਿਮਾਂ ਕਰੇਓ)
ਬਸ ਦੀ ਆਖਰੀ ਸੀਟ ਤੇ ਖੂੰਜੇ ਚ ਬੈਠਾ ‘ਓਹ’ ਡੂੰਘੀਆਂ ਸੋਚਾਂ ਵਿਚ ਮਗਨ ਸੀ…! ਬਸ ਅੱਡੇ ਤੇ ਰੁਕੀ ਹੋਈ ਸੀ, ਸਾਰੀਆਂ ਸੀਟਾਂ ਭਰ ਚੁਕੀਆਂ ਸਨ.! ਬਸ ਵਿਚ ਕਈ ਮੁੰਡੇ ਬੈਠੇ ਆਪਣੀਆ ਗੱਲਾਂ ਚ ਮਗਨ ਸਨ..! ਇੰਨੇ ਨੂ ਇਕ ਬਜੁਰਗ ਅਗਲੀ ਤਾਕਿਓ ਬਸ ਚ ਸਵਾਰ ਹੋਇਆ ਤੇ ਲਾਲਚੀਆਂ ਨਜ਼ਰਾਂ ਨਾਲ ਸੀਟਾਂ ਵਾਲ ਦੇਖਣ ਲੱਗਾ…!’ਓਸਨੇ’ ਬਜੁਰਗ ਨੂ ਆਪਣੀ ਸੀਟ ਛਡਨ ਦਾ ਫੈਸਲਾ ਕੀਤਾ..! ਪਰ ਬਜੁਰਗ ਦੂਰ ਹੋਣ ਕਰਕੇ ‘ਓਸਨੇ’ ਇਹ ਸੋਚ ਕੇ ਆਪਣਾ ਇਰਾਦਾ ਬਦਲ ਲਿਆ ਕਿ ਅਗੇ ਬੈਠੇ ਮੁੰਡਿਆਂ ਚੋ ਕੋਈ ਬਜੁਰਗ ਨੂੰ ਬਿਠਾ ਦੇਵੇਗਾ..! ਪਰ ਕੋਈ ਨਾ ਉਠਿਆ…!
ਬਸ ਚਲ ਪਈ ਸੀ..! ਇੰਨੇ ਨੂੰ ਕਿਸੇ ਸਕੂਲ ਦੀ 7-8ਵੀਂ ਜਮਾਤ ਚ ਪੜ੍ਹਦੀ, ਮੋਢ਼ੇਆਂ ਤੇ ਭਾਰਾ ਬੈਗ ਲਮਕਾਈ ਇਕ ਕੁੜੀ ਉਠੀ ਤੇ ਓਸਨੇ ਇਹ ਕਹ ਕੇ ਬਜੁਰਗ ਨੂ ਸੀਟ ਛਡ ਦਿੱਤੀ ਕਿ ਓਸਨੇ ਤਾ ਅਗਲੇ ਪਿੰਡ ਹੀ ਜਾਣਾ ਹੈ…! ਬਜੁਰਗ ਦੇ ਨਾਹਂ-ਨੁਕਰ ਕਰਨ ਤੇ ਵੀ ਓਸਨੇ ਧੱਕੇ ਨਾਲ ਬਜੁਰਗ ਨੂੰ ਬਿਠਾ ਦਿੱਤਾ ਤੇ ਆਪ ਖੜੀ ਹੋ ਗਈ..! ਇਹ ਦੇਖ ਕੇ ‘ਓਸਨੂੰ’ ਆਪਣੇ ਆਪ ਤੇ ਬੁਹਤ ਸ਼ਰਮ ਆਈ ਤੇ ‘ਓਹ’ ਬਸ ਚ ਬੈਠੇ ਲੋਕਾਂ ਤੋਂ ਮੁਹ ਲੁਕਾਉਣ ਲੱਗਾ..! ਪਰ ਬਸ ਵਿਚ ਬੈਠੇ ਮੁੰਡੇ ਤਮਾਸ਼ਾ ਦੇਖਦੇ ਰਹੇ..! ਫੇਰ ਇਕ ਸਿਆਣੀ ਉਮਰ ਦੇ ਬੰਦੇ ਨੇ ਕੁੜੀ ਨੂ ਆਪਣੀ ਸੀਟ ਤੇ ਬਿਠਾ ਦਿੱਤਾ..! ਏਸ ਗਲ ਤੇ ‘ਓਸਨੂੰ’ ਕੁਝ ਸਕੂਨ ਮੇਹ੍ਸੂਸ ਹੋਇਆ..!
ਬਸ ਦੀ ਖਿੜਕੀ ਚੋਂ ਕੁਦਰਤ ਦੇ ਨਜਾਰਿਆਂ ਦਾ ਆਨੰਦ ਲੇਂਦੇ ਹੋਏ ‘ਉਸਨੇ’ ਇਕ ਪਲ ਲੈ ਬਸ ਵਿਚ ਬੈਠੇ ਮੁੰਡਿਆਂ ਤੇ ਫੇਰ ਓਸ ਕੁੜੀ ਵਲ ਦੇਖਿਆ ਤੇ ਸੋਚਣ ਲੱਗਾ “ਕੀ ਹਾਲੇ ਵੀ ਕੁੜੀਆਂ ਨੂ ਜੰਮਣ ਦਾ ਅਧਿਕਾਰ ਨਹੀਂ…..??”
writter : ਗੁਰਪ੍ਰੀਤ