ਜੀ ਆਇਆਂ ਨੂੰ
You are here: Home >> Kavi ਕਵੀ >> Bulleh Shah ਬੁੱਲੇ ਸ਼ਾਹ >> ਅਬ ਲਗਨ ਲਗੀ ਕਿਹ ਕਰੀਏ

ਅਬ ਲਗਨ ਲਗੀ ਕਿਹ ਕਰੀਏ

ਅਬ ਲਗਨ ਲਗੀ ਕਿਹ ਕਰੀਏ,
ਨਾਂ ਜੀ ਸਕੀਏ ਨਾਂ ਮਰੀਏ..||

ਤੁਮ ਸੁਣੋ ਹਮਾਰੀ ਬੈਨਾ,
ਮੋਹੇ ਰਾਤ-ਦਿਨੇ ਨਹੀਂ ਚੈਨਾ..
ਹੁਣ ਪ੍ਰੀ ਬਿਨ੍ਹ ਪਲਕ ਨਾਂ ਸਰੀਏ..
ਅਬ ਲਗਨ ਲਗੀ ਕਿਹ ਕਰੀਏ,
ਨਾਂ ਜੀ ਸਕੀਏ ਨਾਂ ਮਰੀਏ..||

ਇਹ ਅਗਨ ਬਿਰਹੋਂ ਦੀ ਜਾਰੀ,
ਕੋਈ ਹਮਰੀ ਪ੍ਰੀਤ ਨਿਵਾਰੀ..
ਬਿਨ੍ਹ ਦਰਸ਼ਨ ਕੈਸੇ ਤਰੀਏ..
ਅਬ ਲਗਨ ਲਗੀ ਕਿਹ ਕਰੀਏ,
ਨਾਂ ਜੀ ਸਕੀਏ ਨਾਂ ਮਰੀਏ..||

ਬੁੱਲ੍ਹੇ ਪਈ ਮੁਸੀਬਤ ਭਾਰੀ,
ਕੋਈ ਕਰੋ ਹਮਾਰੀ ਕਾਰੀ..
ਇਹ ਅਜਰ ਦੁੱਖ ਕੈਸੇ ਜਰੀਏ..
ਅਬ ਲਗਨ ਲਗੀ ਕਿਹ ਕਰੀਏ,
ਨਾਂ ਜੀ ਸਕੀਏ ਨਾਂ ਮਰੀਏ..||

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar