ਅਬ ਲਗਨ ਲੱਗੀ ਕੀ ਕਰੀਏ?
ਨਾ ਜੀ ਸਕੀਏ ਤੇ ਨਾ ਮਰੀਏ
ਤੁਮ ਸੁਣੋ ਹਮਾਰੇ ਬੈਨਾਂ
ਮੋਹੇ ਰਾਤ ਦਿਨੇ ਨਹੀਂ ਚੈਨਾਂ
ਹੁਣ ਪੀ ਬਿਨ ਪਲਕ ਨਾ ਸਰੀਏ
ਅਬ ਲਗਨ ਲੱਗੀ ਕੀ ਕਰੀਏ ?
ਅਬ ਲਗਨ ਲੱਗੀ ਕੀ ਕਰੀਏ?
ਨਾ ਜੀ ਸਕੀਏ ਤੇ ਨਾ ਮਰੀਏ
ਇਹ ਅਗਨ ਬਿਰਹੋਂ ਦੀ ਜਾਰੇ
ਕੋਈ ਹਮਰੀ ਪੀਤ ਨਿਵਾਰੇ
ਬਿਨ ਦਰਸ਼ਨ ਕਿਸੇ ਤੁਰੀਏ
ਅਬ ਲਗਣ ਲੱਗੀ ਕੀ ਕਰੀਏ?
ਅਬ ਲਗਨ ਲੱਗੀ ਕੀ ਕਰੀਏ?
ਨਾ ਜੀ ਸਕੀਏ ਤੇ ਨਾ ਮਰੀਏ
ਬੁੱਲ੍ਹੇ ਪਈ ਮੁਸੀਬਤ ਭਾਰੀ
ਕੋਈ ਕਰੋ ਹਮਾਰੀ ਕਾਰੀ
ਇਹ ਅਜੱਰ ਦੁਖ ਕਿਹੇ ਜਰੀਏ
ਅਬ ਲਗਨ ਲੱਗੀ ਕੀ ਕਰੀਏ?
ਅਬ ਲਗਨ ਲੱਗੀ ਕੀ ਕਰੀਏ?
ਨਾ ਜੀ ਸਕੀਏ ਤੇ ਨਾ ਮਰੀਏ