ਜੀ ਆਇਆਂ ਨੂੰ
You are here: Home >> Unknown ਅਗਿਆਤ >> ਇਕ ਖਤ ਬਾਬਾ ਨਾਨਕ ਦੇ ਨਾਂ

ਇਕ ਖਤ ਬਾਬਾ ਨਾਨਕ ਦੇ ਨਾਂ

ਇਕ ਖਤ ਬਾਬਾ ਨਾਨਕ ਦੇ ਨਾਂ
ਪਰਮ ਕ੍ਰਿਪਾਲੂ ਬਾਬਾ ਨਾਨਕ ਜੀ,
ਸਤਿ ਸ਼੍ਰੀ ਅਕਾਲ।
ਸਨਿਮਰ ਬੇਨਤੀ ਹੈ ਕਿ ਇਸ ਜਗਤ ਜਲੰਦੇ ਵਿਚ ਨਾਮ ਅਭਿਆਸੀ ਅਤੇ ਇਕ ਅਕਾਲ ਦੀ ਪੂਜਾ ਕਰਣ ਵਾਲੇ ਸਭ ਮਨੁੱਖ ਜਾਤੀ ਆਪ ਜੀ ਦੀ ਕ੍ਰਿਪਾ ਸਦਕਾ ਰਾਜੀ ਖੁਸ਼ੀ ਹਨ।ਅਗੇ ਸਮਾਚਾਰ ਇਹ ਹੈ ਕਿ 5 ਸਦੀ ਪਹਿਲਾਂ ਆਪ ਜੀ ਨੇ ਇਸ ਸੰਸਾਰੀ ਜੀਵਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ , ਪਰਮਾਤਮਾ ਨਾਲ ਜੋੜਨ ਲਈ ਗ੍ਰਹਿਸਤਵਿਚ ਰਹਿ ਕੇ ਬਹੁੱਤ ਵੱਡਾ ਪਰਉਪਕਾਰ ਕੀਤਾ ਸੀ, ਸਦੀਆਂ ਤੋਂ ਸਤਾਏ ਹੋਇ ਮਨੁੱਖਾਂ ਨੂੰ ਅਪਣੇ ਅਸਲ ਨਾਲ ਜੋੜਨ ਲਈ, ਮਨੁੱਖਤਾ ਦੀ ਸੇਵਾ ਸਿਖਾਉਣ, ਨਿਰਬਲ ਤੋਂ ਤਾਕਤਵਾਰ ਬਣਾਉਣ ਲਈ, ਸਵੈਮਾਨ ਅਤੇ ਅਪਣੇ ਆਪ ਦੀ ਪੜਚੋਲ ਕਰਨ ਲਈ ਆਪ ਜੀ ਨੇ ਸਮੁੱਚੇ ਜਗਤ ਨੂੰ ਹਲੀਮੀ ਦਾ ਪਾਠ ਪੜਾਉਂਦੇ ਹੋਇ ਆਪਸੀ ਇਰਖਾ ਅਤੇ ਜਾਤ-ਪਾਤ, ਅਮੀਰ-ਗਰੀਬ, ਉੱਚ-ਨੀਚ ਤੋਂ ਉਤਾਹ ਉਠ ਕੇ ਸਮੁੱਚੀ ਮਨੁਖਤਾ ਦੀ ਭਲਾਈ ਲਈ ਕਾਰਜਕਰਨ ਦਾ ਨਿਸ਼ਾਨਾ ਮਨੁੱਖ ਜਾਤੀ ਨੂੰ ਦਿਤਾ ਸੀ ਅਤੇ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਆਪ ਜੀ ਨੇ 239 ਸਾਲ ਦੀ ਕਰੜੀ ਘਾਲਣਾ ਘਾਲ ਕੇ ਸਿੱਖ ਤੌਂ ਸਿੰਘ ਤੱਕ ਦਾ ਸਫਰ ਮੁਕੰਮਲ ਕੀਤਾ ਸੀ ਅਤੇ ਇਸ ਸਫਰ ਦੋਰਾਨ ਆਪ ਜੀ ਦੇ ਰਾਹ ਵਿੱਚ ਕੋਈ ਨਿੱਜ ਸੁਆਰਥ, ਲਾਲਚ, ਲਾਲਸਾ, ਅਡੰਬਰ ਜਾਂ ਪਰਿਵਾਰਿਕ ਮੋਹ ਅੜਚਣਾਂ ਨਹੀ ਬਣ ਸਕੀਆਂ, ਆਪ ਜੀ ਨੇ ਇਹਣਾਂ ਸੱਭ ਅਡੰਬਰਾਂ ਤੋਂ ਉਤਾਂਹ ਉਠ ਇੱਕ ਅਕਾਲ ਦੇ ਪੁਜਾਰੀ ਬਨਣ ਲਈ ਸਭ ਨੂੰ ਸਾਂਝਾਂ ਹੋਕਾ ਦਿੱਤਾ ਸੀ ਅਤੇ 239 ਸਾਲ ਦੀ ਘਾਲਨਾ ਤੋਂ ਬਾਅਦ ਇੱਸ ਕਾਰਜ ਵਿੱਚ ਪੁਰੇ ਪ੍ਰਭਾਵਸ਼ਾਲੀ ਢੰਗ ਨਾਲ ਸਫਲਤਾ ਹਾਸਿਲ ਕੀਤੀ ਸੀ ਪਰ ਹੇ ਬਾਬਾ ਜੀ ਅੱਜ ਫਿਰ 3 ਸਦੀਆਂ ਬਾਅਦ ਤੇਰੇ ਵਲੋਂ ਬਖਸ਼ੇ ਖਾਲਸੇ ਨੇ ਮੁੜ ਉਹੀ ਕਰਮਾਂ ਵਿੱਚ ਅਪਣੇ ਆਪ ਨੂੰ ਜਕੜ ਲਿਆ ਹੈ ਜਿਸ ਤੋਂ 5 ਸਦੀਆ ਪਹਿਲਾਂ ਛੁਡਵਾਇਆ ਸੀ।
ਅੱਜ ਫਿਰ ਸਮੇਂ ਦੀ ਲੋੜ ਹੈ, ਹੇ ਬਾਬਾ ਜੀ, ਆਪ ਜੀ ਇਸ ਸਮੁੱਚੀ ਲੋਕਾਈ ਜੋਕਿ ਆਪਸੀ ਇਰਖਾ ਦੀ ਅੱਗ ਵਿਚ ਸੜ ਰਹੀ ਹੈ, ਉਸ ਨੂੰ ਤ੍ਰਿਸ਼ਨਾ ਰੂਪੀ ਅੱਗ ਵਿੱਚੋਂ ਕਢਣ ਲਈ ਕੋਈ ਰਹਿਬਰ,ਔਲੀਆ, ਅਵਤਾਰੀ ਮਨੁੱਖ ਭੇਜੋ ਜਿਹੜਾ ਕੇਵਲ ਇੱਕ ਅਕਾਲ ਦੀ ਗਲ ਕਰੇ(ਨਾਕਿ ਅਪਣੇ ਨਾਲ ਜੋੜੇ) ਅਤੇ ਮਨੁਖੱਤਾ ਤੇ ਰਹਿਮ ਕਰਦੇ ਹੋਇ ਅਥੱਾਹ ਸਮੁੰਦਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਇਲਾਹੀ ਪੈਗਾਮ,ਗੁਰਮਤਿ ਵੀਚਾਰਧਾਰਾ ਅਤੇ ਗੁਰਬਾਣੀ ਸੰਦੇਸ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਪੂਰਨ ਸੱਚ ਦਾ ਪ੍ਰਚਾਰ-ਪ੍ਰਸਾਰ ਕਰਣ ਵਾਲਾ ਅਤੇ ਸੰਜਮੀ, ਸੰਤੋਖੀ ਤੇ ਗੁਰਮੱਤ ਅਨੁਸਾਰ ਜੀਵਨ ਜੀਉਣ ਵਾਲੇ ਧਰਮੀ ਮਨੁੱਖਾਂ ਦੀਆਂ ਸੇਵਾਂਵਾਂ ਲਾਉਣ ਦਾ ਯਤਨ ਕਰੋ ਜੀ। ਹੇ ਬਾਬਾ ਜੀ, ਕਿਉਂਕਿ ਅੱਜ ਵੀ ਧੀਰਮਲੀਆਂ, ਰਾਮਰਾਈਆਂ ਵਾਂਗੂ ਬੱਥੇਰੇ ਡੇਰੇਦਾਰ/ਮਸੰਦ ਗੁਰੂ ਘਰਾਂ ਤੇ ਕਾਬਿਜ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ, ਗੁਰਬਾਣੀ ਦੇ ਅਪਣੇ ਮਤਲਬ ਦੇ ਅਰਥ ਕਰ ਲੋਕਾਈ ਨੂੰ ਅਪਣੇ ਨਾਲ ਜੋੜੀ ਜਾ ਰਹੇ ਹਨ। ਬਾਬਾ ਜੀ ਇਹਣਾਂ ਸਵਾਰਥੀ ਤੇ ਬਨਾਰਸੀ ਠਗਾਂ ਨੂੰ ਵੀ ਸੁਮੱਤ ਬਖਸ਼ਿਸ਼ ਕਰੋ। ਬਾਬਾ ਜੀ ਅਸੀ ਪੜਿਆ ਤੇ ਸੁਣਿਆ ਏ ਕਿ ਤੁਸਾਂ ਦਸਵੇਂ ਜਾਮੇ ਵਿਚ ਅਨੰਦਪੁਰ ਸਾਹਿਬ ਵਿਖੇ ਅਜਿਹੇ ਪਾਪੀ ਮਸੰਦਾਂ ਨੂੰ ਬਲਦੇ ਤੇਲ ਦੇ ਕੜਾਹੇ ਵਿੱਚ ਸਾੜਿਆ ਸੀ , ਹੁਣ ਵੀ ਇਹਣਾਂ ਪਾਪੀਆਂ ਨੂੰ ਇਹੋ ਜਿਹੀ ਸਜਾ ਦਾ ਭਾਣਾ ਵਰਤਾਓ ਜੀ।ਅਤੇ ਸਬਰ, ਸੰਤੋਖੀ, ਸੰਜਮੀ ਤੇ ਗੁਰਮੱਤ ਅਨੁਸਾਰ ਜੀਵਨ ਜੀਉਣ ਵਾਲੇ ਅਕਾਲ ਦੇ ਨਿਰਮਲ ਭਉ ਨੂੰ ਮਨਣ ਵਾਲੇ ਧਰਮੀ ਮਨੁੱਖਾਂ ਨੂੰ ਅਪਣਾਂ ਇਹ ਕਾਰਜ ਦੁਹਰਾਉਣ ਦਾ ਬਲ ਬਖਸ਼ਿਸ਼ ਕਰੋ ਜੀ।
ਹੇ ਬਾਬਾ ਜੀ, ਅੱਜ ਦਾ ਮਨੁੱਖ ਉਸ ਵਿਗਿਆਨ ਦੀ ਗੱਲ ਹੁਣ ਸਮਝਣ ਲੱਗਾ ਹੈ, ਜਿਹੜੀ ਤੁਸਾਂ 5 ਸਦੀਆਂ ਪਹਿਲਾਂ ਸਮੁੱਚੇ ਸੰਸਾਰ ਨੂੰ ਸਮਝਾਂਈਆਂ ਸਨ ਪਰ ਕੂੜ ਦਾ ਬੋਲਬਾਲਾ ਵੀ ਪਹਿਲਾਂ ਨਾਲੋਂ ਵੱਧ ਗਿਆ ਹੈ। ਜਿੱਥੇ ਕੂੜ ਪ੍ਰਧਾਨ ਹੈ ਉੱਥੇ ਅੱਜ ਵੀ ਜਗਿਆਸੂ ਨਿਰਮਲ ਬਨਣਾਂ ਲੋਚਦੇ ਹਨ, ਪਰ ਉਹਣਾਂ ਜਗਿਆਸੁਆਂ ਨੂੰ ਕੋਈ ਸਚਾਈ ਸਮਝਾਉਣ ਵਾਲਾ ਨਹੀ ਮਿਲ ਰਿਹਾ।ਸੰਸਾਰੀ ਕਾਰ-ਵਿਹਾਰ ਵਿੱਚ ਗਲਤਾਨ ਮਨੁੱਖਾਂ ਕੋਲ ਤੁਹਾਡੇ ਵਲੋਂ ਤਿਆਰ ਕੀਤਾ ਗਿਆ ਇਲਾਹੀ ਪੈਗਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀਚਾਰਨ ਦੀ ਤੜਪ ਨਹੀ । ਅੱਜ ਤਾਂ ਸਭ ਕੁੱਝ ਰੇਡੀਮੈਟ ਹੋ ਗਿਆ ਹੈ ਅਤੇ ਸਾਰੇ ਹੀ ਤਿਆਰ ਮਾਲ ਦੀ ਆਸ ਰਖੱਦੇ ਹਨ ਅਤੇ ਅਪਣੇ ਅੰਦਰਲੇ ਨੂੰ ਸੁਆਰਣ-ਮਾਂਜਣ ਦੀ ਥਾਂ ਨਾਸ਼ਮਾਨ ਸ਼ਰੀਰ ਨੂੰ ਮਾਂਜਣ-ਸੁਆਰਣ ਦੀ ਅੰਨੀ ਦੋੜ ਵਿੱਚ ਹਰਇਕ ਸ਼ਾਮਿਲ ਹੈ।ਬਾਬਾ ਜੀ ਕ੍ਰਿਪਾ ਕਰੋ ਜਿਹੜਾ ਆਪ ਜੀ ਨੇ ਇਲਾਹੀ ਪੈਗਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਨੂੰ ਗਿਫਟ ਕਰ ਗਏ ਹੋ, ਇਸ ਸੰਸਾਰੀ ਮਨੁੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਣ, ਗੁਰਬਾਣੀ ਪੜਣ, ਸੋਚਣ, ਵੀਚਾਰਨ ਦੀ ਸੁਮੱਤ ਆ ਜਾਵੇ, ਇਹ ਮਨੁੱਖ ਇੱਕ ਕਰਤੇ ਨਾਲ ਜੁੜ ਜਾਣ ਅਤੇ ਆਪ ਜੀ ਵਲੋਂ ਕੀਤੀ ਗਈ 239 ਸਾਲ ਦੀ ਘਾਲਣਾ ਤੇ ਸਮੂਹ ਸਿੱਖਾਂ ਦੀਆਂ ਸ਼ਹਾਦਤਾਂ ਦੀਆਂ ਘਾਲਣਾਵਾਂ ਮੁੜ ਸੁਰਜੀਤ ਹੋ ਜਾਣ ਅਤੇ 17,18ਵੀਂ ਸ਼ਤਾਬਦੀ ਦੇ ਬਹਾਦਰ ਸਿੰਘਾਂ ਵਰਗਾ ਇਹਣਾਂ ਦਾ ਜੀਵਨ ਬਣ ਜਾਵੇ।ਇਸ ਖਤ ਵਿਚ ਬਸ ਇਨਾਂ ਹੀ ਬਾਕੀ ਅਗਲੇ ਖਤ ਵਿੱਚ ਫਿਰ ਰਾਬਤਾ ਕਾਇਮ ਕਰਾਂਗੇ।
ਆਪ ਜੀ ਦਾ ਚਰਣ ਸੇਵਕ
ਰਾਜਵੰਤ ਸਿੰਘ
ਯਮੁਨਾਨਗਰ (ਹਰਿਆਣਾ)
ਮਾਰਫਤ ਹਰਪ੍ਰੀਤ ਸਿੰਘ,09992414888
(ਲੇਖਕ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਸਾਂਢੂ ਸਰਦਾਰ ਗੰਗਾ ਸਿੰਘ ਜੀ ਦੇ ਦੋਹਤਰੇ ਸਰਦਾਰ ਰਾਜਵੰਤ ਸਿੰਘ ਜੀ ਹਨ ਜੋਕਿ ਯਮੁਨਾਨਗਰ ਨਿਵਾਸੀ ਸ੍ਰ: ਬਾਜਵਾ 80 ਸਾਲ ਦੇ ਬਜੁਰਗ ਹਨ ਅਤੇ ਸਾਬਕਾ ਫੌਜੀ ਹਨ)

About hsingh

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar