ਜੀ ਆਇਆਂ ਨੂੰ
You are here: Home >> Unknown ਅਗਿਆਤ >> ਉਹ ਸਮਾਂ ਹੁਣ ਕਿੱਥੋਂ ਆਉਣਾ

ਉਹ ਸਮਾਂ ਹੁਣ ਕਿੱਥੋਂ ਆਉਣਾ

ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ |

ਕੁੜੀਆਂ – ਮੁੰਡੇ ਸ਼ਰਮ ਸੀ ਕਰਦੇ,
ਅਸੂਲ ਹੁੰਦੇ ਸੀ ਹਰ ਇੱਕ ਘਰ ਦੇ,
ਜਿੰਨਾ ਮਰਜ਼ੀ ਜੋਸ਼ ਹੁੰਦਾ ਸੀ,
ਲੋਕੀ ਲੜਨੇ ਤੋਂ ਸੀ ਡਰਦੇ,
ਅੱਜ ਦੇ ਦੌਰ `ਚ ਗੋਲੀਆਂ ਚੱਲਣ,
ਬਿਨ੍ਹਾਂ ਗੱਲ ਤੋਂ ਬੰਦਾ ਖਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ |

ਯਾਰ ਸੀ ਬੂਹਾ ਨਾ ਖੜਕਾਉਂਦੇ,
ਡਰਦੇ ਨਾ ਸੀ ਅੰਦਰ ਆਉਂਦੇ,
ਇੱਕ – ਦੂਜੇ ਦੀ ਭੈਣ ਦੇਖ ਕੇ,
ਅੱਖਾਂ ਤੋਂ ਸੀ ਨੀਵੀਂ ਪਾਉਂਦੇ,
ਨਾਮ ਨਹੀਂ ਸੀ ਲੈਂਦਾ ਕੋਈ,
ਭੈਣਾਂ ਨੂੰ ਸੀ ਭੈਣ ਹੀ ਕਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ |

ਮੋਬਾਈਲਾਂ ਵਾਲੀ ਬੀਮਾਰੀ ਨਹੀਂ ਸੀ,
ਅੱਖਾਂ ਵਿੱਚ ਹੁਸ਼ਿਆਰੀ ਨਹੀਂ ਸੀ,
ਮਾਪੇ ਰਿਸ਼ਤਾ ਕਰ ਦਿੰਦੇ ਸੀ,
ਔਲਾਦਾਂ ਵਿੱਚ ਗੱਦਾਰੀ ਨਹੀਂ ਸੀ,
ਮੈਂ ਨਹੀਂ ਉੱਥੇ ਵਿਆਹ ਕਰਾਉਣਾ,
ਏਦਾਂ ਨਹੀਂ ਸੀ ਕੋਈ ਕਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ |

ਨਾ ਓਪੋ, ਵੀਵੋ ਦਾ ਸੀ ਸਿਆਪਾ,
ਨਾ ਫ਼ੋਨਾਂ ਕੋਲੋਂ ਤੰਗ ਸੀ ਮਾਪਾ,
ਪਾਰਕ ਬਣ ਗਏ ਪਿਆਰ ਦੇ ਅੱਡੇ,
ਪੁਲਸ ਮਾਰਦੀ ਰੋਜ਼ ਹੀ ਛਾਪਾ,
ਮਾਂ – ਪਿਓ ਦੀ ਆਖੀ ਗੱਲ ਨੂੰ,
ਹਰ ਧੀ – ਪੁੱਤ ਸੀ ਹੱਸਕੇ ਸਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ |

ਬੜੇ ਪਿਆਰ ਨਾਲ ਗੱਲ ਹੁੰਦੀ ਸੀ,
ਉਦੋਂ ਪਚਦੀ ਭੱਲ ਹੁੰਦੀ ਸੀ,
ਮਿੱਠਾ ਬੋਲਕੇ ਦਿਲ ਸੀ ਜਿੱਤਦੇ,
ਹਰ ਇੱਕ ਮੁਸ਼ਕਿਲ ਹੱਲ ਹੁੰਦੀ ਸੀ,
ਯਸ਼ੂ ਜਾਨ ਸਭ ਨਿਮਰ ਹੁੰਦੇ ਸੀ,
ਕੋਈ ਨਾ ਸੀ ਟੁੱਟਕੇ ਪੈਂਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ |

About Yashu Jaan

ਯਸ਼ੂ ਜਾਨ (੯ ਫਰਵਰੀ ੧੯੯੪-) ਪੰਜਾਬੀ ਦੇ ਇੱਕ ਯੁਵਾ ਕਵੀ ਅਤੇ ਲੇਖਕ ਹਨ ਅਤੇ ਉਹ ਪੰਜਾਬੀ , ਹਿੰਦੀ , ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਕਵਿਤਾ , ਗੀਤ , ਦੋਹੇ , ਸੱਚ ਤੇ ਅਧਾਰਿਤ ਕਹਾਣੀਆਂ , ਗ਼ਜ਼ਲਾਂ ਆਦਿ ਲਿਖਦੇ ਹਨ । ਉਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। ਉਹਨਾਂ ਦਾ ਜੱਦੀ ਪਿੰਡ ਚੱਕ ਸਾਹਬੂ ਸ਼ਹਿਰ ਅੱਪਰੇ ਦੇ ਨਜ਼ਦੀਕ ਹੈ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਣਜੀਤ ਰਾਮ ਅਤੇ ਮਾਤਾ ਜਸਵਿੰਦਰ ਕੌਰ ਜੀ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾ ਨਾਲ ਪਿਆਰ ਹੈ । ਗੀਤ, ਕਵਿਤਾਵਾਂ ਅਤੇ ਗ਼ਜ਼ਲ਼ਾਂ ਲਿਖ਼ਣਾ ਉਨ੍ਹਾਂ ਦਾ ਸ਼ੌਕ ਹੈ । ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ ।ਉਹ ਆਪਣੀ ਕਾਮਯਾਬੀ ਵਿੱਚ ਆਪਣੀ ਧਰਮ ਪਤਨੀ ਸ਼੍ਰੀਮਤੀ ਮਰਿਦੁਲਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ । ਉਹਨਾਂ ਨੂੰ ਇਤਿਹਾਸ ਬਾਰੇ ਜਾਨਣ ਦਾ ਬਹੁਤ ਸ਼ੌਂਕ ਹੈ ਅਤੇ ਉਹ ਯੂਨਾਨ ਦੇ ਮਸ਼ਹੂਰ ਦਾਰਸ਼ਨਿਕ ਸੁਕਰਾਤ ਨੂੰ ਪੜ੍ਹਦੇ ਹਨ ਅਤੇ ਕਵੀਆਂ ਵਿੱਚੋਂ ਉਹਨਾਂ ਨੂੰ ' ਅਵਤਾਰ ਸਿੰਘ ਸੰਧੂ ' ਪਾਸ਼ ਦੀਆਂ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਕਵਿਤਾਵਾਂ ਪੜ੍ਹਣ ਦਾ ਸ਼ੌਂਕ ਹੈ | ਆਪ ਇਸ ਸਮੇਂ ਬਹੁਤ ਸਾਰੇ ਵਿਸ਼ਿਆਂ ਤੇ ਖੋਜ ਕਰ ਰਹੇ ਹੋ |

2 comments

  1. Rajinder Singh

    Heart touching lyrics

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar