“ਕਿਓਂ ਬਈ ਜਵਾਨਾ! ਇਹ ਹਜ਼ਾਰਾ ਸਿਹੁੰ ਵੰਝਲੀਆਂ ਵਾਲੇ ਦੀ ਹੱਟੜੀ ਐ ਨਾ?” ਵਰ੍ਹਿਆਂ ਬਾਦ ਜੱਦੀ ਪਿੰਡ ਮੁੜੇ ਗੱਜਣ ਨੇ ਹੱਟੀ ਉੱਤੇ ਬੈਠੇ ਮੁੰਡੇ ਨੂੰ ਪੁੱਛਿਆ।
“ਹਾਂ ਬਾਪੂ ਜੀ, ਮੈਂ ਉਨ੍ਹਾਂ ਦਾ ਪੋਤਰਾ ਆਂ।”
“ਬਈ ਕਾਕਾ, ਤੇਰੇ ਬਾਬੇ ਦੀਆਂ ਬਣਾਈਆਂ ਵੰਝਲੀਆਂ ਦੂਰ-ਦੂਰ ਤੱਕ ਵਿਕਣ ਜਾਂਦੀਆਂ ਸਨ।”
“ਜੀ ਬਾਬਾ ਜੀ, ਪਰ ਹੁਣ ਨਹੀਂ ਵਿਕਦੀਆਂ। ਵੰਝਲੀਆਂ ਬਣਾਉਣੀਆਂ ਤਾਂ ਅਸੀਂ ਬੰਦ ਕਰਤੀਆਂ। ਹੁਣ ਤਾਂ ਅਸੀਂ ਗੰਡਾਸੇ ਬਣਾਉਨੇ ਆਂ।”
–ਦੀਪ ਜ਼ੀਰਵੀ