ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ,
ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ |
ਚਕਾਚੌਂਦ ਤੇਰੇ ਪੈਸਿਆਂ ਵਾਲੀ ਅੱਖਾਂ ਉੱਤੇ ਪੱਟੀ ਹੈ,
ਧੋਖ਼ੇ ਵਿੱਚ ਹੀ ਕੱਟੀ ਹੈ ਤੂੰ ਜਿੰਨੀ ਜ਼ਿੰਦਗੀ ਕੱਟੀ ਹੈ,
ਮੰਦਿਰਾਂ ਦੇ ਵਿੱਚ ਮੂਰਤਾਂ ਅੱਗੇ ਐਵੇਂ ਮੱਥੇ ਭੰਨੇ ਨੇ,
ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ,
ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ |
ਆਪਣਾ ਸਮਝ ਕੇ ਯਾਰਾ ਜਿਹਨਾਂ ਪਿੱਛੇ ਭੱਜਦਾ ਹੈਂ,
ਪੀ ਸ਼ਰਾਬਾਂ ਬਾਅਦ ਵਿੱਚ ਉਹਨਾਂ ਉੱਤੇ ਗੱਜਦਾ ਹੈਂ,
ਚੂਸ ਉਨ੍ਹਾਂ ਨੂੰ ਸੁੱਟ ਦੇਵੇਂ ਉਹ ਕਿਹੜਾ ਕੋਈ ਗੰਨੇ ਨੇ,
ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ,
ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ |
ਆਪਣੇ ਪਾਲ਼ੇ ਸੱਪਾਂ ਕੋਲੋਂ ਇੱਕ ਦਿਨ ਡੰਗਿਆ ਜਾਵੇਂਗਾ,
ਮੁੜਕੇ ਨਾ ਤੂੰ ਜਿਸਮਾਂ ਪਿੱਛੇ ਦਿਲ ਕਿਸੇ ਨਾਲ ਲਾਵੇਂਗਾ,
ਯਸ਼ੂ ਜਾਨ ਤੂੰ ਗ਼ਲਤੀਆਂ ਕਰਕੇ ਕਈ ਵਾਰੀ ਹੱਥ ਬੰਨ੍ਹੇ ਨੇ,
ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ,
ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ |