ਜਦ ਲਿਖੀ ਹੋਈ ਅੱਖਾਂ ਮੂਹਰੇ ਆ ਜਾਣੀ,
ਫਿਰ ਜ਼ੋਰ ਤੇ ਬਹਾਨਾ ਕੋਈ ਨਹੀਂ ਚੱਲਣਾ,
ਸਾਡੇ ਦੁਸ਼ਮਣਾਂ ਨੇ ਵੀ ਰੋਣਾਂ ਮਾਰ ਧਾਹਾਂ,
ਵਿਹੜਾ ਯਮਦੂਤਾਂ ਨੇ ਸਾਡਾ ਆਣ ਮੱਲਣਾ,
ਕਿਸੇ ਤੁਰਨਾ ਹੀ ਨਹੀਂ ਉਦੋਂ ਨਾਲ ਸਾਡੇ,
ਜਿਸ ਰਾਹ ਉੱਤੇ ਅਸੀਂ ਤੁਰ ਜਾਣਾ,
ਨਵੇਂ ਕੱਪੜੇ ਪਵਾਕੇ ਸਾਨੂੰ ਬੰਨ੍ਹ ਦੇਣਾ,
ਸਾਨੂੰ ਸਾੜ ਸਿਵੇ ‘ਚ ਸਭ ਮੁੜ ਜਾਣਾ,
ਕੱਲ੍ਹ ਕਰਦਾ ਸੀ ਗੱਲਾਂ ਨਾਲ ਸਾਡੇ,
ਸੋਚ-ਸੋਚ ਲੋਕਾਂ ਨੇ ਪਹੁੰਚ ਧੁਰ ਜਾਣਾ |
ਠੰਡਾ ਹੋ ਜਾਣਾ ਸਿਵਾ ਦਿਨ ਅਗਲੇ,
ਮਿੱਟੀ ਚੁੱਕ ਲੈਣੀ ਸੰਗੀ-ਸਾਥੀਆਂ ਨੇ,
ਹੱਡ ਪਾ ਦੇਣੇ ਉਹਨਾ ਵਿੱਚ ਗੰਗਾ,
ਮੱਥਾ ਟੇਕ ਦੇਣਾ ਖੜ੍ਹ ਬਾਕੀਆਂ ਨੇ,
ਯਸ਼ੂ ਜਾਨ ਨੂੰ ਪੈ ਜਾਣੀ ਜਾਨ ਦੇਣੀ,
ਹਵਾ ਵਿੱਚ ਹਵਾ ਬਣ ਉੱਡ ਜਾਣਾ,
ਕੱਲ੍ਹ ਕਰਦਾ ਸੀ ਗੱਲਾਂ ਨਾਲ ਸਾਡੇ,
ਸੋਚ-ਸੋਚ ਲੋਕਾਂ ਨੇ ਪਹੁੰਚ ਧੁਰ ਜਾਣਾ |