ਜੀ ਆਇਆਂ ਨੂੰ
You are here: Home >> Fun ਸ਼ੁਗਲ >> ਚਾਚਾ ਮੁਰਲੀ

ਚਾਚਾ ਮੁਰਲੀ

ਚਾਚਾ ਮੁਰਲੀ ਬੱਸੇ ਚੜ੍ਹਿਆ ,
ਭੀੜ ਬੜੀ ਸੀ ਬੱਸ ਵਿਚ ਖੜ੍ਹਿਆ ।

ਧੱਕਮ ਧੱਕਾ ਅੱਗੇ ਪਿੱਛੇ ,
ਸਮਝ ਨਾ ਆਏ ਖਲੋਵੇ ਕਿੱਥੇ ।

ਹਰ ਕੋਈ ਡਾਢੀ ਤੰਗ ਸੁਵਾਰੀ ,
ਗਰਮੀ ਨੇ ਮੱਤ ਸੱਭ ਦੀ ਮਾਰੀ ।

ਗਰਮੀ ਨਾਲ ਨਿਆਣੇ ਰੋਣ ,
ਔਖਾ ਹੋ ਗਿਆ ਬਹਿਣ ਖਲੋਣ ।

ਕਹੇ ਕੰਡਕਟਰ ਅੱਗੇ ਹੋਵੋ ,
ਰਸਤੇ ਨੂੰ ਨਾ ਰੋਕ ਖਲੋਵੋ ।

ਬੱਸ ਪਈ ਹੈ ਖਾਲੀ ਸਾਰੀ ,
ਐਵੇਂ ਰੋਂਦੀ ਪਈ ਸਵਾਰੀ ।

ਬੱਸ ਪਰਾਣੀ ਟੁੱਟੀ ਭੱਜੀ ,
ਸਾਰੀ ਤੂੜੀ ਵਾਂਗਰ ਲੱਦੀ ।

ਜਿਹੜਾ ਮਿਲੇ ਚੜ੍ਹਾਈ ਜਾਵੇ ,
ਪੈਰੋ ਪੈਰ ਖੜ੍ਹਾਈ ਜਾਵੇ ।

ਅੱਧੇ ਉੱਪਰ ਅੱਧੇ ਅੰਦਰ ,
ਲੱਗਦਾ ਜਾਪੇ ਕਲਾ ਕਲੰਦਰ ।

ਨਾਲ ਕੰਡਕਟਰ ਦਵੇ ਦੁਹਾਈ ,
ਚਾਚੇ ਨੇ ਫਿਰ ਟਿਕਟ ਕਟਾਈ ।

ਪੈਸੇ ਦੇ ਕੇ ਜਾਨ ਛਡਾਈ ।
ਨ੍ਹੇਰੀ ਵਾਂਗੋਂ ਜਾਏ ਭਜਾਈ ,

ਚਾਚੇ ਦੀ ਜਿੰਦ ਮੁੱਠੀ ਆਈ ।
ਜੱਦ ਇੱਸ ਬੱਸ ਨੇ ਸ਼ਹਿਰ ਪੁਚਾਇਆ ,

ਚਾਚੇ ਰੱਬ ਦਾ ਸ਼ੁਕਰ ਮਨਾਇਆ ।
ਆਖੇ ਐਵੇਂ ਲੈ ਲਿਆ ਪੰਗਾ ,

ਇੱਸ ਬੱਸ ਤੋਂ ਤਾਂਗਾਂ ਚੰਗਾ ।
ਐਵੇਂ ਕੇਹੜਾ ਮੌਤ ਸਹੇੜੇ ,
ਚਾਚੀ ਬਹਿਕੇ ਰੋਵੇ ਵੇਹੜੇ ।

 

– ਰਵੇਲ ਸਿੰਘ ਇਟਲੀ

 

 

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar