ਜੀ ਆਇਆਂ ਨੂੰ
You are here: Home >> khabraan, News ਖਬਰਾਂ >> ਚਾਰ ਸਾਹਿਬਜ਼ਾਦੇ
ਚਾਰ ਸਾਹਿਬਜ਼ਾਦੇ

ਚਾਰ ਸਾਹਿਬਜ਼ਾਦੇ

ਹੁਣੇ ਸਵਾ ਅੱਠ ਵਜੇ ਵਾਲਾ ਸ਼ੋਅ ਮੈਂ ” ਚਾਰ ਸਾਹਿਬਜ਼ਾਦੇ ” ਫਿਲਮ ਵੇਖਣ ਗਿਆ ਬਿੱਗ ਸਿਨੇਮਾ ਬਠਿੰਡਾ ਵਿੱਚ , ਉੱਥੇ ਜਾ ਕੇ ਮੇਰੀ ਹੈਰਾਨੀ ਅਤੇ ਖੁਸ਼ੀ ਦੀ ਹੱਦ ਨਾ ਰਹੀ , ਸ਼ੋਅ ” ਹਾਊਸ ਫੁੱਲ ” ਸੀ , ਸੋ ਮੈਨੂੰ ਘਰ ਵਾਪਸ ਮੁੜਨਾ ਪਿਆ , ਮੈਂ ਪਹਿਲੀ ਵਾਰ ਬਠਿੰਡਾ ਦੇ ਕਿਸੇ ਮਲਟੀਪਲੈਕਸ ‘ਚ ” ਹਾਊਸ ਫੁੱਲ ” ਵੇਖਿਆ … ਲੋਕ ਸ਼ਹਿਰ ਹੀ ਨਹੀਂ ਪਿੰਡਾਂ ਤੋਂ ਵੀ ਪਹੁੰਚੇ ਹੋਏ ਸਨ , ਇਹ ਉਹ ਦਰਸ਼ਕ ਸਨ ਜੋ ਅਕਸਰ ਫਿਲਮਾਂ ਨਹੀਂ ਵੇਖਦੇ । ਅਜਿਹੀ ਫਿਲਮ ਦਾ ਕਾਮਯਾਬ ਹੋਣਾਂ ਜ਼ਰੂਰੀ ਵੀ ਹੈ ਜੋ ਸਾਨੂੰ ਅਤੇ ਸਾਡੀ ਨਵੀਂ ਪੀੜੀ ਨੂੰ ਇਤਿਹਾਸ ਦੇ ਰੂਬਰੂ ਕਰਵਾਉਂਦੀ ਹੈ । ਪੰਜਾਬ ਸਰਕਾਰ ਨੂੰ ਇਸ ਫਿਲਮ ਦਾ ਟੈਕਸ ਮਾਫ ਕਰਨਾ ਚਾਹੀਦਾ ਹੈ । ਆਉਣ ਵਾਲੇ ਸਮੇਂ ‘ਚ ਅਜਿਹੀਆਂ ਹੋਰ ਫਿਲਮਾਂ ਵੀ ਵੇਖਣ ਨੂੰ ਮਿਲਣਗੀਆਂ , ਅਜਿਹੀ ਆਸ ਅਸੀਂ ਇਸ ਫਿਲਮ ਦੀ ਸਫਲਤਾ ਨੂੰ ਵੇਖ ਕੇ ਸਹਿਜੇ ਹੀ ਰੱਖ ਸਕਦੇ ਹਾਂ । ਯਕੀਨਨ ਹੀ ਇਹ ਐਨੀਮੇਸ਼ਨ ਫਿਲਮਾਂ ਦਾ ਖੇਤਰ ” ਭੇੜਚਾਲ ” ਤੋਂ ਵੀ ਬਚਿਆ ਹੀ ਰਹੇਗਾ , ਕਿਉਂਕਿ ਇਸ ਕਿਸਮ ਦੀ ਫਿਲਮ ਬਣਾਉਣੀ ਹਰ ਐਰੇ-ਗੈਰੇ ਦੇ ਵੱਸ ਦੀ ਗੱਲ ਨਹੀਂ ਹੈ , ਇਸ ਖੇਤਰ ‘ਚ ਮਿਹਨਤੀ ਅਤੇ ਯੋਗ ਫਿਲਮਕਾਰ ਹੀ ਅੱਗੇ ਆਉਣਗੇ , ਇਸੇ ਤਰਾਂ ਹੀ ਇਸ ਕਿਸਮ ਦੀਆਂ ਫਿਲਮਾਂ ਲਈ ਨਿਰਮਾਤਾ ਵੀ ਸਿਰਫ ਵਪਾਰੀ ਨਹੀਂ ਚਾਹੀਦੇ ————- Amardeep Singh Gill

Chaar Sahibzaade (2014)
Animation | History | War
7 Nov 2014 (USA)
Director:Harry Baweja
Producer:Pammi Baweja

Source: https://www.facebook.com/AmardeepGillofficial

About developer

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar