“ਚੁਹ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਇਹਦੀ ਨਾਰ ਚੰਬੇ ਦੀ ਤਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।”
“ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ
ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।”
“ਭੈਣੇ ਸਾਲੀਆਂ ਪੜ੍ਹਦੀਆਂ ਪੁਥੀਆਂ
ਮੇਰੀ ਨਾਰ ਪੜ੍ਹੇ ਦਰਬਾਰ, ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।”
“ਵੀਰਾ ਕੀ ਕੁਝ ਕੱਢੇ ਤੇਰੀ ਨਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।”
“ਭੈਣੇ ਸਾਲੀਆਂ ਕੱਢਦੀਆਂ ਚਾਦਰਾਂ
ਮੇਰੀ ਨਾਰ ਕੱਢੇ ਜੀ ਰੁਮਾਲ, ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।”
“ਚੁਗ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।”
Tagged with: Culture ਸਭਿਆਚਾਰ culuture folk song geet Ghodiaan ਘੋੜੀਆਂ ghorian kavitavaan ਕਵਿਤਾਵਾਂ Literature ਸਾਹਿਤ lok geet Lok Geet ਲੋਕ ਗੀਤ Maa Boli maa boli punjabi Mahaan rachnavanਮਹਾਨ ਰਚਨਾਵਾਂ nuptial songs Poem poems poet Poetry punjabi punjabi culuture punjabi ghorian punjabi maa boli punjabi poems shayiri Shayiri ਸ਼ਾਇਰੀ song Songs ਗੀਤ ਘੋੜੀ ਪੰਜਾਬੀ ਪੰਜਾਬੀ ਕਵਿਤਾਵਾਂ ਪੰਜਾਬੀ ਮਾਂ ਬੋਲੀ ਪੰਜਾਬੀ ਸਭਿਆਚਾਰ ਮਾਂ ਬੋਲੀ ਮਾਂ ਬੋਲੀ ਪੰਜਾਬੀ
Click on a tab to select how you'd like to leave your comment
- WordPress