ਕੁਰਸੀ ਦੇ ਉੱਤੇ ਮਾਰ ਕੁੰਡਲੀ ਹਜ਼ੂਰ,
ਆਖਦੇ ਨੇ ਚੰਗੇ ਦਿਨ ਆਉਣਗੇ ਜ਼ਰੂਰ,
ਕਰੇ ਮੁਲਕ ਤਰੱਕੀ ਅਸੀਂ ਇਹੀ ਹਾਂ ਵਿਚਾਰਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ |
ਚੁੱਪ-ਚੁੱਪ ਰਹਿਣ ਮੁੱਖ-ਮੰਤਰੀ ਜਨਾਬ,
ਕੈਬਨਿਟਾਂ ਨੇ ਵੀ ਲੁੱਟ ਖਾ ਲਿਆ ਪੰਜਾਬ,
ਲੰਮੀਆਂ ਕਾਰਾਂ `ਚ ਤਾਹੀਓਂ ਪੈਰ ਨੇ ਪਸਾਰਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ |
ਵਾਈ-ਫ਼ਾਈ ਕਰਨਾ ਫਰੀ ਦੇ ਵਿੱਚ ਲਾਗੂ,
ਦੱਸੋ ਭਲਾ ਇਹ ਕਿਹੜਾ ਤਾਸ਼ ਵਾਲਾ ਜਾਦੂ,
ਪਾਵਰ `ਚ ਆਕੇ ਰੋਬ੍ਹ ਮੀਡੀਆ ਤੇ ਮਾਰਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ |
ਪੈਸਿਆਂ ਦੇ ਨਾਲ਼ ਸਿਹਤਾਂ ਵੀ ਨੇ ਤਾਜ਼ੀਆਂ,
ਵੋਟਰਾਂ ਦੇ ਨਾਲ਼ ਹੋਣ ਚਾਲ-ਬਾਜ਼ੀਆਂ,
ਯਸ਼ੂ ਜਾਨ ਜਿਹੇ ਸਾਡੇ ਹਿੱਸੇ ਪਰਿਵਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ |