ਤੁਹਾਡਾ ਖ਼ਤ
ਕਾਕਾ ਗਿੱਲ
ਜਦ ਤੁਹਾਡਾ ਖ਼ਤ ਚਿਰੋਕਾ ਹੋ ਜਾਂਦਾ,
ਤੁਹਾਡੀ ਯਾਦ ਬਹੁਤ ਸਤਾਂਦੀ ਹੈ।
ਖਾਣਾ ਭੁੱਲਦਾ, ਕੁਝ ਚੰਗਾ ਨਹੀਂ ਲਗਦਾ,
ਦਿਲ ਵਿੱਚ ਖੋਹ ਪੈ ਜਾਂਦੀ ਹੈ।
ਅਸੀਂ ਡਾਕੀਏ ਨੂੰ ਰਿਸ਼ਵਤ ਦੇ ਕੇ ਪੁੱਛਦੇ,
ਕਿਤੇ ਉਸਨੇ ਚਿੱਠੀ ਗੁਆ ਤਾਂ ਨਹੀਂ ਦਿੱਤੀ?
ਸ਼ਾਇਦ ਡਾਕਖਾਨੇ ਵਿੱਚ ਰੁਲ ਗਈ ਹੋਵੇ
ਜਾਂ ਕਿਸੇ ਨੇ ਲਾਪਰਵਾਹੀ ਨਾਲ ਕਿਤੇ ਸਿੱਟੀ।
ਜਦ ਉਸਦਾ ਜਵਾਬ ਨਾ ਵਿੱਚ ਮਿਲਦਾ
ਤਾਂ ਸਾਨੂੰ ਹੋਰ ਵੀ ਚਿੰਤਾ ਹੋ ਜਾਂਦੀ ਹੈ।
ਲਗਦਾ ਤਾਂ ਨਹੀਂ ਤੁਸੀਂ ਸਾਨੂੰ ਭੁੱਲ ਜਾਵੋਗੇ
ਪਰ ਵਾਇਦਾ ਤੁਹਾਨੂੰ ਭੁੱਲ ਗਿਆ
ਤੁਸੀਂ ਸੋਚਿਆ ਕਿ ਅਸੀਂ ਠੀਕ ਹੋਵਾਂਗੇ
ਸਾਨੂੰ ਪਤਾ ਹੈ ਕਿ ਸਾਡਾ ਦਿਲ ਰੁਲ ਗਿਆ।
ਇਹ ਦੂਰੀ ਤਾਂ ਸੌਂਕਣ ਅੱਗੇ ਹੀ ਹੈ
ਹੁਣ ਤੁਹਾਡੀ ਚਿੱਠੀ ਦੀ ਯਾਦ ਪਛਤਾਂਦੀ ਹੈ।
ਜਦ ਅਸੀਂ ਆਪਣੇ ਹਾਲ ਦੇ ਗਾਣੇ ਲਿਖਦੇ
ਕਲਮ ਵਿੱਚ ਸਿਆਹੀ ਭਰੀਏ
ਦਿਲ ਵਿੱਚ ਆਉਣ ਦੁੱਖ ਦੇ ਹੜ੍ਹ,
ਅਸੀਂ ਸੁੱਕੇ ਦਰਿਆ ਤੇ ਬੈਠੇ ਪਿਆਸੇ ਮਰੀਏ
ਜਦ ਬੇਹੋਸ਼ ਹੋਣ ਵਾਲੇ ਹੋਣ ਲਗਦੇ
ਤਦ ਹੀ ਤੁਹਾਡੀ ਖ਼ਤ ਆ ਜਾਂਦੀ ਹੈ।
ਲਿਫ਼ਾਫਾ ਦੇਖਕੇ, ਸ਼ਬਦੀਂ ਨਹੀਂ ਲਿਖ ਸਕਦਾ
ਕਿੰਨੀ ਖ਼ੁਸ਼ੀ ਸਾਡੇ ਦਿਲ ਨੂੰ ਮਿਲਦੀ
ਮਨ ਮੁਸਕਰਾ ਕੇ ਥੱਕ ਜਾਂਦਾ
ਇੱਕ ਇੱਕ ਸ਼ਬਦ ਪੜ੍ਹਕੇ ਤਸੱਲੀ ਹੁੰਦੀ ਦਿਲ ਦੀ
ਪਿਆਸ ਲਹਿੰਦੀ ਜਿੱਦਾਂ ਸਾਉਣ ਦੀ ਬਰਸਾਤ ਹੋਵੇ
ਸਾਰੀ ਧਰਤੀ ਇੰਝ ਲਗਦਾ ਕਿ ਮੁਸਕਰਾਂਦੀ ਹੈ।