ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,
ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ,
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ |
ਜ਼ਿੰਦਗ਼ੀ ਦੇ ਵਿੱਚ ਖ਼ੁਸ਼ ਜੇ ਰਹਿਣਾ,
ਪਿਛਲਾ ਸਭ ਕੁਝ ਭੁੱਲਣਾ ਪੈਣਾ,
ਵਕਤ ਦੀ ਤਾਂ ਆਦਤ ਹੀ ਹੈ,
ਮੁਸ਼ਕਿਲ਼ ਵੇਲੇ ਪਰਖ਼ਾਂ ਲੈਣਾ,
ਵਾਂਗ ਵਣਜਾਰੇ ਗਲੀ-ਗਲੀ ਵਿੱਚ ਹੋਕਾ ਦੇ ਰਿਹਾ ਹਾਂ,
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,
ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ |
ਲੋਕੀ ਤਾਂ ਰੱਬ ਨੂੰ ਠੱਗ ਆਉਂਦੇ,
ਫ਼ਿਰ ਆਪਾਂ ਤਾਂ ਇਨਸਾਨ ਕਹਾਉਂਦੇ,
ਜ਼ਿੰਦਗ਼ੀ ਪੰਗੇ ਲੈਂਦੀ ਰਹਿੰਦੀ,
ਅਣਖ਼ੀ ਬੰਦੇ ਨਹੀਂ ਪਛਤਾਉਂਦੇ,
ਹੱਥ ਫੜ੍ਹ ਉਹਨਾਂ ਦਾ ਅੰਮਿਤ੍ਰ ਦੇ ਵਿੱਚ ਗ਼ੋਤਾ ਦੇ ਰਿਹਾ ਹਾਂ,
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,
ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ |
ਸਾਡੇ ਗਲ ਵੀ ਕਈ ਸੌ ਫੰਦੇ,
ਆਪਾਂ ਕਿਹੜਾ ਚੰਗੇ ਬੰਦੇ,
ਜਿਹਨਾਂ ਦੇ ਹੱਥ-ਪੈਰ ਵੀ ਨਹੀਂ,
ਉਹ ਵੀ ਖ਼ੁਸ਼ ਹੋ ਕਰਦੇ ਧੰਦੇ,
ਇਹ ਨਾਂ ਸਮਝਿਓ ‘ਯਸ਼ੂ ਜਾਨ’ ਨੂੰ ਧੋਖ਼ਾ ਦੇ ਰਿਹਾ ਹਾਂ,
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,
ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ |