ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਥੱਬਾ ਕੁ ਜ਼ੁਲਫਾਂ ਵਾਲਿਆ l

ਥੱਬਾ ਕੁ ਜ਼ੁਲਫਾਂ ਵਾਲਿਆ l

ਥੱਬਾ ਕੁ ਜ਼ੁਲਫਾਂ ਵਾਲਿਆ l
ਮੇਰੇ ਸੋਹਣਿਆਂ ਮੇਰੇ ਲਾੜਿਆ l
ਅੜਿਆ ਵੇ ਤੇਰੀ ਯਾਦ ਨੇ,
ਕੱਢ ਕੇ ਕਲੇਜ਼ਾ ਖਾਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ l

ਔਹ ਮਾਰ ਲਹਿੰਦੇ ਵੱਲ ਨਿਗਾਹ l
ਅਜ ਹੋ ਗਿਆ ਸੂਰਜ ਜ਼ਬਾ l
ਏਕਮ ਦਾ ਚੰਨ ਫਿੱਕਾ ਜਿਹਾ,
ਅਜ ਬਦਲੀਆਂ ਨੇ ਖਾ ਲਿਆ l
ਅਸਾਂ ਦੀਦਿਆਂ ਦੇ ਵਿਹਰੜੇ,
ਹੰਝੂਆਂ ਦਾ ਪੋਚਾ ਪਾ ਲਿਆ
ਤੇਰੇ ਸ਼ਹਿਰ ਜਾਂਦੀ ਸੜਕ ਦਾ,
ਇਕ ਰੋੜ ਚੁਗ ਕੇ ਖਾ ਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ l

ਆਈਆਂ ਵੇ ਸਿਰ ਤੇ ਵਹਿੰਗੀਆ lਂ
ਰਾਤਾਂ ਅਜੇ ਨੇ ਰਹਿੰਦੀਆਂ l
ਕਿਰਨਾਂ ਅਜੇ ਨੇ ਮਹਿੰਗੀਆਂ l
ਅਸਾਂ ਦਿਲ ਦੇ ਉੱਜੜੇ ਖੇਤ ਵਿਚ
ਮੂਸਲ ਗਮਾਂ ਦਾ ਲਾ ਲਿਆ l
ਮਿੱਠਾ ਵੇ ਤੇਰਾ ਬਿਰਹੜਾ-
ਗੀਤਾਂ ਨੇ ਕੁਛੜ ਚਾ ਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ l

ਸੱਜਣਾ ਵੇ ਦਿਲ ਦਿਆ ਕਾਲਿਆ,
ਅਸਾਂ ਰੋਗ ਦਿਲ ਨੂੰ ਲਾ ਲਿਆ,
ਤੇਰਾ ਜ਼ਹਿਰ-ਮੌਹਰੇ ਰੰਗ ਦਾ-
ਬਾਂਹ ਤੇ ਹੈ ਨਾਂ ਖੁਦਵਾ ਲਿਆ l
ਉਸ ਬਾਂਹ ਦੁਆਲੇ ਮੋਤੀਏ ਦਾ,
ਹਾਰ ਹੈ ਅਜ ਪਾ ਲਿਆ
ਕਬਰਾਂ ਨੂੰ ਟੱਕਰਾਂ ਮਾਰ ਕੇ-
ਮੱਥੇ ਤੇ ਰੋੜਾ ਪਾ ਲਿਆ l
ਅਸਾਂ ਹਿਜ਼ਰ ਦੀ ਸੰਗਰਾਂਦ ਨੂੰ-
ਅੱਥਰੂ ਕੋਈ ਲੂਣਾ ਖਾ ਲਿਆ l
ਕੋਈ ਗੀਤ ਤੇਰਾ ਗਾ ਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ l

ਮੇਰੇ ਹਾਣੀਆਂ ਮੇਰੇ ਪਿਆਰੀਆ,
ਪੀੜਾਂ ਦੀ ਪੱਥਕਣ ਜੋੜਕੇ,
ਗੀਰਾਂ ਅਸਾਂ ਬਣਵਾ ਲਿਆ,
ਹੱਡਾਂ ਦਾ ਬਾਲਣ ਬਾਲ ਕੇ,
ਉਮਰਾਂ ਦਾ ਆਵਾ ਤਾ ਲਿਆ l
ਕੱਚਾ ਪਿਆਲਾ ਇਸ਼ਕ ਦਾ-
ਅੱਜ ਸ਼ਿੰਗਰਫੀ ਰੰਗਵਾ ਲਿਆ l
ਵਿਚ ਜ਼ਹਿਰ ਚੁੱਪ ਦਾ ਪਾ ਲਿਆ l
ਜਿੰਦੂ ਨੇ ਬੁਲੀਂ ਲਾ ਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ l
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜ਼ਾ ਖਾ ਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ………..

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar