ਧੀ ਵੱਲੋਂ ਲਿਆ ਗਿਆ ਫ਼ੈਸਲਾ
ਦਲੇਰੀ
ਅੱਜ ਸੁਰਜੀਤ ਬਹੁਤ ਖੁਸ਼ ਸੀ, ਕਿਉਂਕਿ ਅੱਜ ਉਸ ਦੀ ਧੀ ਨੂੰ ਵੇਖਣ ਲਈ ਉਸ ਦਾ ਭਰਾ ਕੋਈ ਰਿਸ਼ਤਾ ਲਿਆ ਰਿਹਾ ਸੀ। ਅੱਜ ਸਵੇਰੇ ਤੜਕੇ Àਠਕੇ ਹੀ ਉਸਨੇ ਸਾਫ-ਸਫਾਈ ਤੇ ਰਸੋਈ ਦਾ ਕੰਮ ਨਿਬੇੜ ਲਿਆ ਸੀ। ਪਰ ਅਜੇ ਤੱਕ ਉਸ ਦੀ ਧੀ ਕਰਮਬੀਰ ਨਹੀ ਉਠੀ ਸੀ। ਰਸੋਈ ਦਾ ਕੰਮਕਾਰ ਕਰਦੇ ਉਸਨੇ ਕਿਹਾ, ਨੀ ਕੁੜੀਏ ਉਠ ਜਾ , ਤੈਨੂੰ ਪਤਾ ਨਹੀ ਤੇਰੇ ਮਾਮੇ ਬਲਬੀਰ ਨੇ ਤੇਰੇ ਸਾਕ ਲਈ ਬੜਾ ਵਧੀਆ ਤੇ ਚੰਗਾ ਘਰ ਲਭਿਆ ਏ, ਉਹਨਾਂ ਨੂੰ ਤੇਰੀ ਫੋਟੋ ਪਸੰਦ ਆ ਗਈ ਏ ਅਤੇ ਭਰਾ ਕਹਿੰਦਾ ਸੀ ਕਿ ਗੱਲ ਪੱਕੀ ਹੀ ਸਮਝੀ, ਆਹੋ ਨਾਲੇ ਮੁੰਡੇ ਦੇ ਪਿਓ ਦਾ ਪ੍ਰਾਪਟੀ ਦਾ ਕੰਮ ਏ, ਵੱਡੇ ਸ਼ਹਿਰਾ ਵਿੱਚ ਪਲਾਟ ਤੇ ਕੋਠੀਆਂ ਨੇ ਅਤੇ ਮੁੰਡਾ ਬਾਹਰਲੇ ਮੁਲਕ ਰਹਿੰਦਾ ਵੇ, ਨਾਲੇ ਸੁਖ ਨਾਲ ਇਕੋ-ਇਕ ਮੁੰਡਾ ਏ ਓਨ•ਾਂ ਦਾ, ਕਹਿੰਦੇ ਸੀ ਕੁੜੀ ਨੂੰ ਨਾਲ ਹੀ ਲੈ ਜਾਣਾ ਵੇ ਕਨੈਡਾ ਵਿੱਚ, ਉਠ ਪੁੱਤ ਛੇਤੀ-ਛੇਤੀ ਤਿਆਰ ਹੋ ਜਾ, ਪਤਾ ਨਹੀ ਤੇਰਾ ਬਾਪੂ ਕਿਧੱਰ ਨੂੰ ਤੁਰ ਪਿਆ ਏ , ਉਹਨੂੰ ਵੀ ਪਰਸੋਂ ਦੀ ਕਹਿ ਰਹੀ ਆਂ ਕਿ ਆਉਂਦੇ ਐਤਵਾਰ ਭਰਾ ਬਲਬੀਰ ਅਪਣੀ ਧੀ ਕਰਮਬੀਰ ਵਾਸਤੇ ਕੋਈ ਘਰ ਵਿਖਾ ਰਿਹਾ ਹੈ, ਉਹਨਾਂ ਨੂੰ ਕੁੜੀ ਦੀ ਫੋਟੋ ਪਸੰਦ ਆ ਗਈ ਏ ਅਤੇ ਉਹਨਾਂ ਨੇ ਘਰ ਵੇਖਣ ਆਉਣਾਂ ਹੈ। ਪਰ ਪਤਾ ਨਹੀ ਹੁਣ ਤੱਕ ਕਿਉਂ ਨਹੀ ਬਹੁੜਿਆਂ, ਉਹਨਾਂ ਦੀ ਹੈਸੀਅਤ ਮੁਤਾਬਿਕ ਚੰਗੀ ਸੇਵਾ ਪਾਣੀ ਕਰਨੀ ਹੈ, ਕੀ ਪਤਾ ਕੁੜੀ ਦੇ ਭਾਗਾਂ ਨੂੰ ਸਾਡੇ ਵੀ ਭਾਗ ਜਾਗ ਪੈਣ, ਅਜਿਹੇ ਸ਼ਬਦ ਬੋਲਦੀ ਸੁਰਜੀਤ ਨਾਲੋ-ਨਾਲ ਰਸੋਈ ਵਿਚ ਕੰਮ ਕਰਦੀ ਜਾ ਰਹੀ ਸੀ।
ਦੁਜੇ ਪਾਸੇ ਉਸ ਦੀ ਧੀ ਕਰਮਬੀਰ ਕਿਸੇ ਉਧੇੜਬੁਣ ਵਿਚ ਪਈ ਸੀ ਕਿ ਕਿਉਂ ਮਾਪੇ ਧੀ ਨੂੰ ਡੰਗਰਾਂ ਵਾਂਗ ਸਮਝਦੇ ਹਨ ਜਦੋ ਜੀ ਕੀਤਾ ਅਗਲੇ ਹੱਥ ਰੱਸਾ ਫੜਾ ਦਿਤਾ, ਨਾ ਅੱਗਾ ਵੇਖਿਆ ਨਾ ਪਿੱਛਾ ਜਦਕਿ ਦੁਜੇ ਪਾਸੇ ਪੁਤਾਂ ਲਈ ਪੁਰੀ ਪੁਛ-ਪੜਤਾਲ ਕਰਕੇ ਹੀ ਸਾਕ ਕਰਦੇ ਹਨ ਪਰ ਬੇਗਾਣਿਆਂ ਨੂੰ ਅਪਣਾਂ ਬਣਾ ਕੇ ਰਹਿਣਾ ਧੀ ਨੇ ਹੁੰਦਾ ਹੇ। ਪਰ ਮੈਂ ਤਾਂ ਅਪਣੇ ਦਿਲੋਂ ਤੇ ਪੁਰੀ ਜਾਣਕਾਰੀ ਕਢਵਾ ਕੇ ਹੀ ਸਾਕ ਲਈ ਹਾਂ ਕਰਾਂਗੀ ਭਾਂਵੇਂ ਮੈਨੂੰ ਦੁਨੀਆਂ ਦੀਆਂ ਗਲਾਂ ਕਿਉਂ ਨਾ ਸੁਣਨੀਆਂ ਪੈਣ। ਸਵੇਰ ਦੀ ਤਿਆਰ ਬੈਠੀ ਕਰਮਬੀਰ ਨੂੰ ਦੁਪਿਹਰ ਦਾ ਇੱਕ ਵੱਜ ਗਿਆ ਸੀ, ਹੁਣ ਤਾਂ ਉਸ ਦੀ ਮਾਂ ਵੀ ਅੰਦਰੋ ਸੜੀ ਪਈ ਸੀ ਕਿ ਚੰਗਾ ਭਰਾ ਵੇ, ਸਵੇਰ ਦੇ ਦਸ ਵਜੇ ਦਾ ਟਾਈਮ ਦਿਤਾ ਸੀ ਤੇ ਦੁਪਿਹਰ ਦਾ ਇੱਕ ਵਜੱਣ ਨੂੰ ਆ ਗਿਆ ਪਰ ਅਜਿਹੇ ਤਕ ਆਏ ਨਹੀ, ਕੋਈ ਅਣਹੋਣੀ ਨਾ ਹੋ ਗਈ ਹੋਵੇ, ਕਿੱਧਰੇ ਜੁਆਬ ਹੀ ਨਾ ਦੇ ਦਿਤਾ ਹੋਵੇ, ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿਉਂਕਿ ਇਸ ਰਿਸ਼ਤੇ ਲਈ ਉਸ ਨੇ ਆਪ ਹੀ ਕਰਮਬੀਰ ਦੇ ਬਾਪੂ ਨੂੰ ਜੋਰ ਪਾਇਆ ਸੀ। ਇੰਨੇ ਨੂੰ ਮੋਬਾਈਲ ਦੀ ਘੰਟੀ ਵਜੀ, ਭਰਾ ਵਲੋਂ ਜਰੂਰੀ ਸੁਚਨਾਵਾਂ ਦੇਣ ਤੋਂ ਬਾਅਦ 10 ਮਿੰਟ ਵਿਚ ਪਹੁੰਚਣ ਦਾ ਕਿਹਾ ਗਿਆ ਸੀ।
ਪਰ ਹੁਣ ਤਾਂ 2 ਵੱਜ ਗਏ ਸੀ, ਦੁਰੋਂ ਸਕਾਰਪੀਓ ਗੱਡੀ ਆਉਂਦੀ ਦਿਸੀ, 5 ਕੁ ਮੈਂਬਰ ਆਏ ਸੀ, ਭਰਾ-ਭਰਜਾਈ, ਵਿਚੋਲਾ, ਮੁੰਡਾ ਅਤੇ ਮੁੰਡੇ ਦਾ ਪਿਓ। ਰਸਮੀ ਗਲਬਾਤ ਤੋਂ ਬਾਅਦ ਚੰਗੀ ਆਓ ਭਗਤ ਕੀਤੀ ਗਈ, ਕੰਮਕਾਰ ਤੇ ਹੋਰ ਗਲਾਂਬਾਤਾਂ ਵਿਚ ਹੀ ਵਿਚੋਲੇ ਵਲੋਂ ਕੁੜੀ ਨੂੰ ਬੁਲਾਉਣ ਲਈ ਕਿਹਾ ਗਿਆ, ਪਰ ਕਰਮਬੀਰ ਕੁਝ ਹੋਰ ਹੀ ਸੋਚ ਰਹੀ ਸੀ, ਉਸਨੇ ਫੈਸਲਾ ਲੈ ਲਿਆ ਸੀ ਬਸ ਮੌਕੇ ਦੀ ਉਡੀਕ ਵਿਚ ਸੀ। ਰਸਮੀ ਦੇਖਾ-ਦੇਖੀ ਤੋਂ ਬਾਅਦ ਸ਼ਗਨ ਦੀ ਰਸਮ ਦਾ ਫ਼ਤਵਾ ਜਾਰੀ ਹੋ ਗਿਆ, ਪਰ ਕਰਮਬੀਰ ਦੇ ਪਿਤਾ ਬਲਬੀਰ ਸਿੰਘ ਨੂੰ ਕੁਝ ਠੀਕ ਨਹੀ ਸੀ ਲਗ ਰਿਹਾ, ਉਸਨੇ ਸੁਰਜੀਤ ਨੂੰ ਮੁੰਡੇ ਬਾਰੇ ਅਤੇ ਉਸ ਦੇ ਘਰ-ਪਰਿਵਾਰ ਨੂੰ ਵੇਖਣ ਤੋ ਬਾਅਦ ਰਿਸ਼ਤਾ ਪੱਕਾ ਕਰਣ ਦੀ ਗਲ ਕਹੀ, ਉਹ ਚਾਹੁੰਦਾ ਸੀ ਕਿ ਵਿਦੇਸ਼ ਵਿਚ ਰਹਿੰਦੇ ਮੁੰਡੇ ਦੀ ਪੁਛ-ਪੜਤਾਲ ਜਰੂਰ ਕੀਤੀ ਜਾਵੇ , ਪਰ ਸੁਰਜੀਤ ਸਮਝਦੀ ਸੀ ਕਿ ਇਸ ਕਾਰਜ ਵਿਚ ਦੇਰ ਨਹੀ ਕਰਨੀ ਚਾਹੀਦੀ ਕਿਉਂਕਿ ਵਿਚੋਲੇ ਮੁਤਾਬਿਕ ਮੁੰਡੇ ਨੇ 15 ਕੁ ਦਿਨਾਂ ਬਾਅਦ ਵਾਪਿਸ ਕੈਨੇਡਾ ਚਲੇ ਜਾਣਾ ਸੀ ਅਤੇ ਉਂਝ ਵੀ ਉਸ ਦੇ ਭਰਾ-ਭਰਜਾਈ ਨਾਲ ਹੀ ਤਾਂ ਹਨ।
ਉਧਰ ਕਰਮਬੀਰ ਦੇ ਪਿਤਾ ਬਲਬੀਰ ਸਿੰਘ ਦਾ ਮਨ ਇਸ ਰਿਸ਼ਤੇ ਨੂੰ ਹਾਂ ਕਰਣ ਲਈ ਤਿਆਰ ਨਹੀ ਸੀ ਹੋ ਰਿਹਾ ਪਰ ਉਹ ਵੀ ਇਹ ਰਿਸ਼ਤਾ ਬਿਨਾ ਪੁਛ-ਪੜਤਾਲ ਦੇ ਛਡਣਾ ਨਹੀ ਸੀ ਚਾਹੁੰਦਾ । ਅਖੀਰ ਪਿਤਾ ਨੇ ਅਪਣੇ ਦੁਚਿਤੇਪਨ ਦੀ ਅਵਸਥਾ ਵੇਖ ਫੈਸਲਾ ਧੀ ਕਰਮਬੀਰ ਤੇ ਛੱਡ ਦਿਤਾ, ਕਰਮਬੀਰ ਨੇ ਮੌਕਾ ਵੇਖ ਸਾਫ ਲਫ਼ਜਾ ਵਿਚ ਮਨਾਂ ਕਰਦੇ ਹੋਇ ਜੁਆਬ ਦਿਤਾ ਕਿ ਜਿਹੜੇ ਬੰਦੇ ਬਾਹਰਲੇ ਮੁਲਕ ਵਿਚ ਰਹਿ ਕੇ ਵੀ ਅਪਣੇ ਦਿਤੇ ਸਮੇਂ ਤੋਂ 4 ਘੰਟੇ ਲੇਟ ਆ ਰਹੇ ਹੋਣ, ਉਹਨਾਂ ਤੋਂ ਭਵਿੱਖ ਵਿਚ ਕੀ ਉਮੀਦ ਰੱਖੀ ਜਾ ਸਕਦੀ ਹੈ,ਇਸ ਲਈ ਪਾਪਾ ਮੈਨੂੰ ਇਹ ਰਿਸ਼ਤਾ ਮੰਜੂਰ ਨਹੀਂ। ਇਹ ਬੋਲ ਬੋਲਦੇ ਕਰਮਬੀਰ ਉਥੋਂ ਉਠ ਕੇ ਚਲੀ ਗਈ। ਗੱਲ ਬਣਦੀ ਨਾ ਵੇਖ ਵਿਚੋਲੇ ਨੇ ਮੁੰਡੇ ਨੂੰ ਇਸ਼ਾਰਾ ਕਰ ਉੱਥੋ ਨਿਕਲ ਜਾਣ ਵਿਚ ਹੀ ਅਪਣੀ ਭਲਾਈ ਸਮਝੀ।
ਹਰਪ੍ਰੀਤ ਸਿੰਘ
ਮੋ:09992414888, 09467040888
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ >> ਧੀ ਵੱਲੋਂ ਲਿਆ ਗਿਆ ਫ਼ੈਸਲਾ ਦਲੇਰੀ
Click on a tab to select how you'd like to leave your comment
- WordPress