ਮੇਰੀ ਹੀ ਕਲਮ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ,
ਲਿਖੀ ਹਰ ਗ਼ਜ਼ਲ ਨੂੰ ਭਸਮ ਕਰ ਅੱਗ ਗਈ ਹੈ |
ਅੱਖਰ ਵੀ ਮੇਰੇ ਕੋਲੋਂ ਹੁਣ ਤਾਂ ਮੂੰਹ ਛੁਪਾਉਂਦੇ ਨੇ,
ਸਿਆਹੀ ਨੂੰ ਵੀ ਲਗਦਾ ਕੋਈ ਸ਼ਰਮ ਠੱਗ ਗਈ ਹੈ |
ਲਿਖਣ ਲੱਗਿਆਂ ਮੇਰੇ ਹੱਥਾਂ ਚੋਂ ਜਾਵੇ ਛੁੱਟਦੀ ਇਹ,
ਸ਼ਾਇਦ ਆਪਣੀ ਗ਼ੈਰਤ ਨੂੰ ਕਬਰਾਂ `ਚ ਦੱਬ ਗਈ ਹੈ |
ਲਿਖਦੀ ਨਹੀਂ ਅੱਜ-ਕੱਲ੍ਹ ਇਹ ਮੇਰੀ ਸੋਚ ਦੇ ਮੁਤਾਬਿਕ,
ਚੰਦਰੀ ਐਸੇ ਕਾਰੇ ਕਰਕੇ ਜਲੂਸ ਹੀ ਕੱਢ ਗਈ ਹੈ |
ਯਸ਼ੂ ਜਾਨ ਤੇਰਾ ਇਹ ਮਸਲਾ ਹੱਲ ਨਹੀਂ ਹੋ ਸਕਦਾ,
ਲੱਗੇ ਇੰਝ ਜਿਵੇਂ ਆਤਮਾ ਹੀ ਸ਼ਰੀਰ ਛੱਡ ਗਈ ਹੈ |