ਜੀ ਆਇਆਂ ਨੂੰ
You are here: Home >> Literature ਸਾਹਿਤ >> ਨਵੀਂ-ਨਵੀਂ ਕੁੜੀ ਕਾਲਜ ਲਾਈ

ਨਵੀਂ-ਨਵੀਂ ਕੁੜੀ ਕਾਲਜ ਲਾਈ

ਨਵੀਂ-ਨਵੀਂ ਕੁੜੀ ਕਾਲਜ ਲਾਈ
ਮਾਪਿਆਂ ਉਸ ਨੂੰ ਗੱਲ ਸਮਝਾਈ
ਮਨ ਲਾ ਕੇ ਧੀਏ ਕਰੀਂ
ਪੜਾਈ
ਐਨਾ ਸਾਡਾ ਕਹਿਣਾ,

ਅੱਜ-ਕੱਲ
ਮੁਡਿਆਂ ਤੋਂ…..

ਅੱਲੜ ਉਮਰ ਹੈ ਅਜੇ ਕਵਾਰੀ
ਕੁੜੀਆਂ ਨਾਲ ਹੀ ਰੱਖੀਂ
ਯਾਰੀ
ਮੁਡਿਆਂ ਦੀ ਨਾ ਕੋਈ ਇਤਬਾਰੀ
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ
ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ…..

ਪਹਿਲਾਂ ਗੱਲਾਂ
ਵਿੱਚ ਭਰਮਾਉਂਦੇ
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ
ਮਤਲਬ ਕੱਢ ਕੇ ਮੂੰਹ ਨਾ
ਲਾਉਂਦੇ
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ
ਮੁਡਿਆਂ ਤੋਂ…..

ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ
ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ
ਰਹਿਣਾ !
ਅੱਜ-ਕੱਲ ਮੁਡਿਆਂ ਤੋਂ…..

ਵਿਰਲਾ ਈ ਹੁੰਦਾ ”
ਜੋ ਮਹਿਬੂਬ
ਨੂੰ ਦਿਲ ਤੋਂ ਚਾਹਵੇ
ਜ਼ਿੰਦਗੀ ਭਰ ਲਈ ਸਾਥ ਨਿਭਾਵੇ
ਹਾਂ ਓਸ ਜਿਹੇ ਨੂੰ ਕਹਿਣਾ,
ਪਰ
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ…..
ਨੀ
ਵੈਲੀ ਮੁਡਿਆਂ ਤੋਂ…..

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar