ਮਧਾਣੀਆਂ……..
ਹਾਏ ਉਹ ਮੈਰੇ ਡਾਢਿਆ ਰੱਬਾ,,
ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ..
ਹਾਏ ਉਹ ਮੈਰੇ ਡਾਢਿਆ ਰੱਬਾ,,
ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆਂ…..
ਛੋਲੇ……….
ਬਾਬੁਲ ਤੈਰੇ ਮਹਿਲਾਂ ਵਿਚੋਂ,,
ਸੱਤਰਂਗੀਆ ਕਬੂਤਰ ਬੋਲੇ…
ਬਾਬੁਲ ਤੈਰੇ ਮਹਿਲਾਂ ਵਿਚੋਂ,,
ਸੱਤਰਂਗੀਆ ਕਬੂਤਰ ਬੋਲੇ…
ਛੋਈ……..
ਬਾਬੁਲ ਤੈਰੇ ਮਹਿਲਾਂ ਵਿਚੋਂ,,
ਤੇਰੀ ਲਾਡੋ ਪ੍ਰਦੇਸਣ ਹੋਈ…
ਬਾਬੁਲ ਤੈਰੇ ਮਹਿਲਾਂ ਵਿਚੋਂ,,
ਤੇਰੀ ਲਾਡੋ ਪ੍ਰਦੇਸਣ ਹੋਈ…
ਫੀਤਾ……..
ਇਹਨਾਂ ਸਖੀਆਂ ਭਾਬੀਆਂ ਨੇ,,
ਡੋਲਾ ਤੋਰ ਕੇ ਕੱਚਾ ਦੁੱਧ ਪੀਤਾ…
ਇਹਨਾਂ ਸਖੀਆਂ ਭਾਬੀਆਂ ਨੇ,,
ਡੋਲਾ ਤੋਰ ਕੇ ਕੱਚਾ ਦੁੱਧ ਪੀਤਾ…
ਫੀਤਾ…………..
ਮੈਰੇ ਆਪਣੇ ਵੀਰਾ ਨੇ,,
ਡੋਲਾ ਤੋਰ ਕੇ ਅੱਗਾਂ ਨੂਂ ਕੀਤਾ…
ਮੈਰੇ ਆਪਣੇ ਵੀਰਾ ਨੇ,,
ਦੋਲਾ ਤੋਰ ਕੇ ਅੱਗਾਂ ਨੂਂ ਕੀਤਾ…..
ਫਲੀਆਂ……..
ਮਾਵਾਂ ਧੀਆਂ ਮਿਲਣ ਲਗੀਆਂ,,
ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ..
ਮਾਵਾਂ ਧੀਆਂ ਮਿਲਣ ਲਗੀਆਂ,,
ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ…..