ਜੀ ਆਇਆਂ ਨੂੰ
You are here: Home >> Kavi ਕਵੀ >> Surjit Patar ਸੁਰਜੀਤ ਪਾਤਰ >> ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ,
ਲੰਮੇ ਲੰਮੇ ਰਸਤੇ,
ਥੱਕ ਗਏ ਨੇ ਗੋਡੇ,
ਦੁਖਣ ਲੱਗ ਪਏ ਮੋਢੇ,
ਐਨਾ ਭਾਰ ਚੁਕਾਇਆ ਏ
……ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ,
ਆ ਕੇ ਹੁਕਮ ਸੁਣਾਉਣਗੇ
…ਚਲੋ ਕਿਤਾਬਾਂ ਖੋਲ੍ਹੋ,
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
…ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ,
ਜਾ ਕੇ ਸੀਟਾਂ ਮੱਲੀਏ,
ਜੇਕਰ ਹੋ ਗਈ ਦੇਰ,
ਕੀ ਹੋਵੇਗਾ ਫੇਰ,
ਟੀਚਰ ਜੀ ਆਉਣਗੇ,
ਝਿੜਕਾਂ ਖ਼ੂਬ ਸੁਣਾਉਣਗੇ
ਤੁਰੇ ਹੀ ਤਾਂ ਜਾਨੇ ਆਂ
…ਅਸੀਂ ਕੋਈ ਖੜੋਤੇ ਆਂ ?

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar