ਜੀ ਆਇਆਂ ਨੂੰ
You are here: Home >> Literature ਸਾਹਿਤ >> ਮਜ਼ਬੂਰੀ

ਮਜ਼ਬੂਰੀ

ਸਰਦਾਰ ਲਸ਼ਕਰ ਸਿੰਘ ਨੇ ਜਿਉਂ ਹੀ ਸਕੂਟਰ ਫਾਰਮ ਨੂੰ ਮੋਡ਼ਿਆ ਤਾਂ ਅੰਬਾਂ ਦੇ ਬੂਟਿਆਂ ਨੂੰ ਗੋਡੀ ਕਰਦੇ ਚੁੰਨੂੰ ਤੇ ਗਾਮੀ ਦੇ ਚਿਹਰੇ ਆਸਵੰਦ ਜਹੇ ਹੋ ਗਏ। ਪਰ ਸਕੂਟਰ ਖਡ਼੍ਹਾ ਕਰ ਉਸ ਨੂੰ ਖਾਲੀ ਹੱਥ ਆਉਂਦਿਆਂ ਤਕ ਕੇ ਉਹ ਮੁਡ਼ ਹਿਰਾਸੇ ਗਏ।
“ਰੋਟੀ ਤਾਂ ਯਾਰ ਹੁਣ ਵੀ ਨਹੀਂ ਆਈ।” ਗਾਮੀ ਨੇ ਕਿਹਾ।
“ਤੇ ਤੇਰਾ ਕੀ ਖਿਆਲ ਸੀ, ਸਰਦਾਰ ਸਾਡੀ ਰੋਟੀ ਲੈ ਕੇ ਆ ਰਿਹਾ…।”
“ਸਵੇਰ ਦੀ ਰੋਟੀ ਅਜੇ ਤਕ ਨਹੀਂ ਆਈ। ਲੌਢਾ ਵੇਲਾ ਹੋਣ ਲੱਗਾ…ਨੌਕਰਾਂ ਦੀ ਤਾਂ ਇਹ ਵੱਡੇ ਲੋਕ ਕੁੱਤੇ ਜਿੰਨੀ ਕਦਰ ਨਹੀਂ ਕਰਦੇ…”
ਤਦ ਤਾਈਂ ਸਰਦਾਰ ਉਹਨਾਂ ਕੋਲ ਆ ਗਿਆ ਸੀ ਤੇ ਉਹਨੂ ਕੋਲ ਆਇਆ ਤੱਕ ਉਹ ਚੁੱਪ ਜਹੇ ਕਰ ਗਏ। ਇਕ ਸਰਸਰੀ ਜਿਹੀ ਨਜ਼ਰ ਉਹਨਾਂ ਵੱਲ ਮਾਰ ਸਰਦਾਰ ਅਗਾਂਹ ਡੇਰੀ ਫਾਰਮ ਵੱਲ ਲੰਘ ਗਿਆ ਤਾਂ ਦਸਾਂ ਕੁ ਵਰ੍ਹਿਆਂ ਦੇ ਗਾਮੀ ਨੇ ਹਰਾਸਿਆਂ ਕਿਹਾ, “ਜੇ ਮੇਰਾ ਬਾਪੂ ਨਾ ਮਰਦਾ, ਮੈਂ ਕਾਹਨੂੰ ਇਹਨਾਂ ਦੇ ਲੱਗਣਾ ਸੀ!”
“ਅਸੀਂ ਵੀ ਜੇ ਇਹਨਾਂ ਤੋਂ ਤਿੰਨ ਸੌ ਰੁਪਏ ਨਾ ਲਏ ਹੁੰਦੇ…।”

–ਬਲਬੀਰ ਪਰਵਾਨਾ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar