ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਮਾਏ ਨੀ ਮਾਏ

ਮਾਏ ਨੀ ਮਾਏ

ਮਾਏ ਨੀ ਮਾਏ !
ਮੇਰੇ ਗੀਤਾਂ ਦੇ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ !

ਅੱਦੀ ਅੱਦੀ ਰਾਤੀ-
ਉਠ ਰੋਣ ਮੋਏ ਮਿਤਰਾਂ ਨੂੰ
ਮਾਏ ਸਾਨੂੰ ਨੀਂਦ ਨ ਪਵੇ !

ਭੇਂ ਭੇਂ ਸੁਗੰਧੀਯਾਂ ਚ-
ਬੰਨਾਂ ਫੇਹੇ ਚਾਨਣੀ ਦੇ
ਤਾਂ ਵੀ ਸਾਡੀ ਪੀੜ ਨ ਸਵ੍ਹੇ !

ਕੋਸੇ ਕੋਸੇ ਸਾਹਾਂ ਦੀ –
ਮੇਂ ਕਰਾਂ ਜੇ ਟਕੋਰ ਮਾਏ,
ਸਗੋਂ ਸਾਨੂੰ ਖਾਣ ਨੂੰ ਪਵੇ !

ਆਪੇ ਨੀ ਮੈਂ ਬਾਲੜੀ
ਮੈਂ ਹਾਲੇ ਆਪ ਮੱਤਾਂ ਜੋਗੀ
ਮਾੱਤ ਕਿਹੜਾ ਏਸ ਨੂਂ ਦਵੇ ?
ਆਖ ਸੂੰ ਨੀ ਮਾਏ ਇਹਨੂੰ
ਰੋਵੇ ਬੁਲ ਚਿੱਥ ਕੇ ਨੀ ,
ਜਗ ਕਿਤੇ ਸੁਣ ਨਾ ਲਵੇ !

ਆਖ ਸੂ ਨੀ ਖਾਹ ਲਏ ਟੁੱਕ ,
ਹਿਜਰਾਂ ਦਾ ਪੱਕਿਆ ,
ਲੇਖਾ ਦੇ ਨੀ ਪੁੱਠੜੇ ਤਵੇ !
ਚੱਟ ਲੈ ਤਰੇਲ ਲੂਣੀਂ-
ਗ਼ਮਾਂ ਦੇ ਗੁਲਾਬ ਤੋ ਨੀ ,
ਕਾਲਜੇ ਨੂੰ ਹੌਸਲਾ ਰਵ੍ਹੇ !

ਕਿਹੜਿਆ ਸਪੇਰਿਆ ਤੋਂ-
ਮੰਗਾ ਕੁੰਜ ਮੇਲ ਦੀ ਮੈ
ਮੇਲ ਦੀ ਕੋਈ ਕੁੰਜ ਨਾ ਦਵੇ ,
ਕਿਹੜਾ ਇਹਨਾ ਦੱਮਾਂ ਦੀਆਂ-
ਲੋਭੀਆ ਦੇ ਦਰਾ ਉੱਤੇ ,
ਵਾਗ ਖੜਾ ਜੋਗਿਆ ਰਵ੍ਹੇ !

ਪੀੜੇ ਨੀ ਪੀੜੇ –
ਇਹ ਪਿਆਰ ਐਸੀ ਤਿਤਲੀ ਹੈ ;
ਜਿਹੜੀ ਸਦਾ ਸੂਲ ਤੇ ਬਵ੍ਹੇ !
ਪਿਆਰ ਐਸਾ ਭੌਰ ਹੈ ਨੀ
ਜਿਦ੍ਹੇ ਕੋਲੋ ਵਾਸ਼ਨਾ ਵੀ ,
ਲੱਖਾਂ ਕਿਹਾ ਦੂਰ ਹੀ ਰਵ੍ਹੇ !
ਪਿਆਰ ਉਹ ਮਹੱਲ ਹੈ ਨੀ
ਜਿਹਦੇ ‘ਚ ਪੰਖੇਰੂਆ ਦੇ ,
ਬਾਜ ਕੁੱਜ ਹੋਰ ਨਾ ਰਵ੍ਹੇ !
ਪਿਆਰ ਐਸਾ ਆਙਨਾ ਹੈ
ਜਿਦ੍ਹੇ ‘ਚ ਨੀ ਵਸਲਾ ਦਾ
ਰੱਤੜਾ ਨਾ ਪਲੰਘ ਡਵ੍ਹੇ !

ਆਖ ਮਾਏ ਅੱਦੀ ਅੱਦੀ ਰਾਤੀਂ
ਮੋਏ ਮਿੱਤਰਾ ਦੇ ,
ਉੱਚੀ ਉੱਚੀ ਨਾਂ ਨਾ ਲਵੇ !
ਮਤੇ ਸਾਡੇ ਮੋਇਆ ਪਿਛੋਂ ,
ਜੱਗ ਏ ਸ਼ਰੀਕੜਾ ਨੀ ,
ਗੀਤਾਂ ਨੂੰ ਵੀ ਚੰਦਰਾ ਕਵ੍ਹੇ !

ਮਾਏ ਨੀ ਮਾਏ !
ਮੇਰੇ ਗੀਤਾਂ ਦੇ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ !
ਅੱਦੀ ਅੱਦੀ ਰਾਤੀ-
ਉਠ ਰੋਣ ਮੋਏ ਮਿਤਰਾਂ ਨੂੰ
ਮਾਏ ਸਾਨੂੰ ਨੀਂਦ ਨ ਪਵੇ !

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar