ਮਾਸੂਮਾਂ ਉੱਤੇ ਡਾਂਗਾਂ ਲੱਗਦੈ ਵਰ੍ਹਦੀਆਂ ਰਹਿਣਗੀਆਂ ,
ਸਰਕਾਰਾਂ ਨਫ਼ਾ – ਨੁਕਸਾਨ ਜਰਦੀਆਂ ਰਹਿਣਗੀਆਂ ,
ਕਰਫ਼ਿਊ ਦੇ ਬਹਾਨੇ ਖੁੰਦਕ ਕੱਢ ਰਹੀ ਹੈ ਪੁਲਿਸ ,
ਸਰਕਾਰਾਂ ਵੀ ਨਾ ਬਾਹਰ ਨਾਂ ਘਰ ਦੀਆਂ ਰਹਿਣਗੀਆਂ
ਜਿਸ ਖ਼ਾਕੀ ਅਤੇ ਪਾਵਰ ਦਾ ਰੋਬ੍ਹ ਅੱਜ ਮਾਰ ਰਹੇ ਸਾਰੇ ,
ਸਮਾਂ ਲੰਘਾਓ ਨਾਂ ਸਰਕਾਰ ਰਹੇਗੀ ਨਾ ਵਰਦੀਆਂ ਰਹਿਣਗੀਆਂ
ਮਾੜਿਆਂ ਹਾਲਾਤਾਂ ਵਿੱਚ ਇਹਨਾਂ ਜ਼ਾਲਮਾਂ ਦਾ ਸ਼ਿਕਾਰ ਹੋਕੇ ,
ਭੀੜਾਂ ਮਰਦੀਆਂ ਸੀ ਹੁਣ ਵੀ ਮਰਦੀਆਂ ਰਹਿਣਗੀਆਂ
ਇਸ ਦੁਨੀਆਂ ਦੀ ਬੇਰੁੱਖੀ , ਬੇਇਮਾਨੀ ਤੇ ਬੇਜ਼ਤੀ ਸਦਕਾ ,
ਮਛਲੀਆਂ ਗੰਧਲੇ ਪਾਣੀ ਮਰ ਜਾਣ ਮਗਰ ਤਰਦੀਆਂ ਰਹਿਣਗੀਆਂ
ਇੱਕ ਦਿਨ ਹਾਲਾਤ ਇਸ ਤਰ੍ਹਾਂ ਦੇ ਹੋ ਜਾਣੇ ‘ਯਸ਼ੂ ਜਾਨ’ ,
ਭੇਡਾਂ ਵਿੱਚ ਮੈਦਾਨ ਬਿਨ੍ਹਾਂ ਘਾਹ ਤੋਂ ਚਰਦੀਆਂ ਰਹਿਣਗੀਆਂ