ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ,
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
ਲੋਕਾਂ ਦੇ ਭਾਣੇ ਚਾਕ-ਚਕੇਟਾ ਸਾਡਾ ਰੱਬ ਗ਼ਫ਼ੂਰ,
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
ਜੀਹਦੇ ਮਿਲਣ ਦੀ ਖਾਤਿਰ ਚਸ਼ਮਾਂ ਬਹਿੰਦੀਆਂ ਸੀ ਨਿੱਤ ਝੂਰ,
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
ਉੱਠ ਗਈ ਹਿਜਰ ਜੁਦਾਈ ਜਿਗਰੋਂ ਜ਼ਹਾਰ ਦਿਸਦਾ ਨੂਰ,
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
ਬੁੱਲ੍ਹਾ ਰਮਜ਼ ਸਮਝ ਦੀ ਪਾਈ ਨਾਂ ਨੇੜੇ ਦਾ ਦੂਰ,
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||