ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਮਿਰਚਾਂ ਦੇ ਪੱਤਰ

ਮਿਰਚਾਂ ਦੇ ਪੱਤਰ

ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਵ ਵੇ,
ਕਿਉਂ ਕੋਈ ਡਾਚੀ ਸਾਗਰ ਖਾਤਰ,
ਮਾਰੂਥਲ ਛੱਡ ਜਾਵੇ ਵੇ !

ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦਸ ਚੜ੍ਹਦਾ ਵੇ,
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ ‘ਤੇ ਲਾਵੇ ਵੇ !

ਗਮ ਦਾ ਮੋਤੀਆ ਉਤਰ ਆਇਆ,
ਸਿਦਕ ਮੇਰੇ ਦੇ ਨੈਣੀ ਵੇ,
ਪ੍ਰੀਤ-ਨਗਰ ਦਾ ਪੈਂਡਾ ਔਖਾ,
ਜਿੰਦੜੀ ਕਿੰਜ ਮੁਕਾਵੇ ਵੇ !

ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੋਣ ਕਰੇਂਦੈ ਰਾਖੀ ਵੇ,
ਕਦ ਕੋਈ ਮਾਲੀ ਮਲ੍ਹਿਆ ਉੱਤੋਂ,
ਹਰੀਅਲ ਆਣ ਉਡਾਵੇ ਵੇ !

ਪੀੜਾਂ ਦੇ ਧਰਕੋਨੇ ਖਾ ਖਾ,
ਹੋ ਗਏ ਗੀਤ ਕਸੈਲੇ ਵੇ,
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ !

ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ,
ਵੇਖ ਕੇ ਕਿੰਜ ਕੁਰਲਾਵਾਂ ਵੇ,
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ !

ਤੜਪ ਤੜਪ ਕੇ ਮਰ ਗਈ ਅੜਿਆ,
ਮੇਲ ਤੇਰੇ ਦੀ ਹਸਰਤ ਵੇ,
ਐਸੇ ਇਸ਼ਕ ਦੇ ਜ਼ੁਲਮੀ ਰਾਜੇ,
ਬਿਰਹੋਂ ਬਾਣ ਚਲਾਏ ਵੇ !

ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆ ਵੱਤ ਚੱਬ ਲਏ ਵੇ,
ਕੱਠੇ ਕਰ ਕਰ ਕੇ ਮੈਂ ਤੀਲੇ
ਬੁੱਕਲ ਵਿਚ ਧੁਖਾਏ ਵੇ !

ਇਕ ਚੁੱਲੀ ਵੀ ਪੀ ਨਾ ਸੱਕੀ
ਪਿਆਰ ਦੇ ਨਿੱਤਰੇ ਪਾਣੀ ਵੇ,
ਵਿੰਹਦਿਆ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਠ ਛੁਹਾਏ ਵੇ !

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar