ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 141 – 150

ਮਿਰਜ਼ਾ ਸਾਹਿਬਾਂ: ਬੰਦ 141 – 150

141
ਜਵਾਬ ਜਨਡੋਰਾ
ਮੈਂ ਜਨਡੋਰਾ ਬਾਰ ਦਾ ਮੇਰਾ ਕਲਰ ਦੇ ਵਿੱਚ ਵਾਸ
ਮੇਰੇ ਕੋਲ ਨਹੀਂ ਕੋਈ ਰੱਖੜਾ ਮੇਰਾ ਰਿਹੰਦਾ ਜੀ ਉਦਾਸ
ਮੇਰਾ ਭੀ ਦਿਲ ਚਾਹੁੰਦਾ ਸਾਹਿਬਾਨ ਰਵੇ ਪਾਸ
ਉਹਦੀ ਭਾਈ ਕੁੰਡ ਨਾ ਵੇਖਦੇ ਸਦਕੇ ਲੈਂਦੀ ਮਾਂ ਸਾਸ

142
ਮਕੂਲਾ ਸ਼ਾਇਰ
ਹੇਠ ਜਨਡੋਰੇ ਬੈਠੇ ਤੇਰਾ ਵਹਟੜੀਆਂ ਦਾ ਵੇਸ
ਆਈ ਏਂ ਕਿਹੜੇ ਮੁਲਕ ਤੋਂ ਤੂੰ ਜਾਨਾਏਂ ਕਿਹੜੇ ਦੇਸ
ਤੇਰੀ ਹੱਥੀਂ ਮਹਿੰਦੀ ਰਾਂਗਲੀ ਤੇਰੇ ਗਲ ਵਿਚ ਖੁੱਲੇ ਕਿਸ

143
ਸਾਹਿਬਾਂ ਦਾ ਪੈਗ਼ਾਮ ਘੁਮਿਆਰ ਨੂੰ
ਭਾਈ ਵੇ ਚੁੱਕੀ ਹਾਰਿਆ ਰਾਤੀਂ ਘੱਤ ਵਹੀਰ
ਵੰਝ ਆਖੀਂ ਖ਼ਾਨ ਸ਼ਮੀਰ ਨੂੰ ਨਾ ਥੀਵਣ ਦਿਲਗੀਰ
ਮੈਂ ਨਾ ਭਲੀ ਸਾਹਿਬਾਨ ਅੱਗੇ ਭਲੀ ਫੂਫੀ ਹੀਰ
ਨਾਨਕੇ ਘਰ ਦੋਹਤਰਾ ਹਾਫ਼ਜ਼ਾ ਖੰਡ ਰਲੀ ਵਿਚ ਖੀਰ

144
ਪਹਿਲ ਕੀਤੀ ਹੈ ਤੁਸਾਂ ਨਾਲ ਫੂਫੀ ਹੀਰ ਸਿਆਲ
ਇਹ ਰਾਂਝਾ ਤਖ਼ਤ ਹਜ਼ਾਰਿਓਂ ਲਾਲੇਂ ਜਿੰਦੇ ਤਾਲ
ਮਾਹਨਿਆਂ ਮੁਦਤ ਕਦੀਮ ਥੀਂ ਭਾਜੀ ਖਰਲਾਂ ਨਾਲ
ਮੈਂ ਮਿਰਜ਼ਾ ਨੂ ਸ਼ੋਹ ਆਪਣਾਂ ਲ੍ਹਦਾ ਇਥੋਂ ਭਾਲ

145
ਚੁੱਕੀ ਰੇਹੜਾ ਜਾਂਦੀਆ ਵਨਝੇਂ ਮਹੀਂਵਾਲ
ਅਸੀਂ ਖਰਲਾਂ ਤੇ ਮਾਹਨਿਆਂ ਗਏ ਆਂ ਸਾਕਾਂ ਨਾਲ
ਮੈਂ ਨਾ ਭਲੀ ਸਾਹਿਬਾਨ ਅੱਗੇ ਭਲੀ ਹੀਰ ਸਿਆਲ
ਉਸ ਦਿਲ ਦਿੱਤਾ ਚਾਕ ਦੇ ਹਾਫ਼ਜ਼ਾ ਅਸਾਂ ਸਾਨੀ ਲੱਧੇ ਨੇਂ ਭਾਲ

145
ਕਲਾਮ ਸੂਬਾ (ਜਹਕੜਾ)
ਮੈਂ ਚੜ੍ਹ ਧਨਾਈ ਕੂਕਿਆ ਵਿਚ ਨਿਉਂ ਦੀ ਬਾਰ
ਨਿੱਕਾ ਮਿਲੋ ਪਿਆਰਿਓਂ ਬਾਰ ਦਾ ਮਿਲੋ ਅਸਵਾਰ
ਨਾ ਕੋਈ ਪੀੜਾ ਪੈ ਗਿਆ ਨਾ ਕਾਈ ਪੈ ਗਈ ਧਾੜ
ਇੱਕ ਇਕੱਲਾ ਲੈ ਗਿਆ ਹਾਫ਼ਿਜ਼ ਸ਼ਹਿਰ ਖੀਵੇ ਦਾ ਮਾਲ
ਸੂਬਾ ਮਾਹਨੀ ਕੂਕਿਆ ਵਿਚ ਨਹੀਂ ਏਂ ਝੂਟ ਬਰਿਆਰ
ਮਰਾਂ ਤੇ ਪਹਨੋਂ ਟੋਪੀਆਂ ਲਾਹ ਛੱਡੂੰ ਦਸਤਾਰ
ਸਾਹਿਬਾਨ ਮਿਰਜ਼ਾ ਲੈ ਗਿਆ ਨੀਲੀ ਦਾ ਅਸਵਾਰ

147
ਨਹੀਂ ਕੋਈ ਚਿੱਤ ਨਾ ਚੀਤੜੇ ਨਾ ਕੋਈ ਸ਼ਾਨ ਗਮਾਂ
ਨਾ ਸੁਣਾ ਲੱਗੀ ਮੋਰੀਉਂ ਨਾ ਪੌੜੀ ਨਾ ਪੜਸਾਨਗ
ਸਾਹਿਬਾਨ ਮਿਰਜ਼ਾ ਲੈ ਗਿਆ ਜਾ ਰੱਖੀ ਸੋ ਚੌਥੇ ਅਸਮਾਨ

147
ਮਕੂਲਾ ਸ਼ਾਇਰ
ਐਬ ਨਹੀਂ ਇਸ ਗੱਲ ਵਿੱਚ ਬੰਦੇ ਦਾ ਹੋਇਆ ਚੋਰ
ਖੰਡ ਰਲੀ ਵਿਚ ਖੀਰ ਦੇ ਵੇਖੋ ਅੱਖ ਅਘੋਰ
ਹੋਈ ਸੀ ਸੋ ਹੋਈ ਏ ਛਕਣ ਦੇਹੁ ਛੋਰ
ਮਸਤਕ ਵਰ੍ਹੀ ਕਲਾਮ ਨੂੰ ਕਿਹੜਾ ਛੱਡੀ ਮੋੜ

149
ਕਲਾਮ ਮਿਰਜ਼ਾ
ਮਿਰਜ਼ਾ ਕਰੇ ਮਲਾਮਤਾਂ ਸਾਹਿਬਾਨ ਤਾਈਂ ਜਾ
ਜੇ ਹੋਣ ਕਵਾਦੋ ਵਿਹਾਰ ਦੇ ਮੂਰਖ ਉਹ ਸਦਾ
ਬੇਲੇ ਨੂੰ ਅੱਗ ਲਾਇਕੇ ਹੱਥੀਂ ਕੌਣ ਬੁਝਾ
ਮਿਹਣੇ ਸੁਣ ਕੇ ਖ਼ਬਰ ਉਹ ਹੱਥੋਂ ਮਿਲਸਣ ਆ

150
ਸਾਹਿਬਾਨ ਦੀ ਨਸੀਹਤ
ਸਾਹਿਬਾਨ ਦੇ ਰਹੀ ਨਸੀਹਤਾਂ ਚੱਲ ਅਗਾਹਾਂ ਤੁਰ
ਮਤ ਮਾਹਨਸੀ ਤਾਹਿਰ ਖ਼ਾਨ ਨਾਲ ਮਿਲਣ ਮਜੋ੍ਹਾਂ ਜੋੜ
ਚੋਰੀ ਕਰ ਕੇ ਨੀਰ ਤੁਰ ਪਰ ਬੈਠ ਨਾ ਰਹਿੰਦੇ ਚੋਰ
ਕੰਢੇ ਉਤੇ ਆਈਕੇ ਆਪਣਾਂ ਆਪ ਨਾ ਬੁੜ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar