ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 161 – 170

ਮਿਰਜ਼ਾ ਸਾਹਿਬਾਂ: ਬੰਦ 161 – 170

161
ਕਲਾਮ ਮਿਰਜ਼ਾ
ਚੜ੍ਹਿਆ ਕਟਕ ਸੀਆਲਦਾ ਅੱਗੇ ਲੱਗ ਵਹੀ
ਜਦ ਡਿਠੇ ਸਿਆਲ ਮੈਂ ਆਉਂਦੇ ਮੇਰੀ ਉੱਘੜ ਨੀਂਦ ਗਈ
ਮੈਨੂੰ ਬਣਨ ਤਕਦੀਰ ਨੇ ਮਾਰਿਆ ਮੇਰੀ ਕੋਈ ਨਾ ਪੇਸ਼ ਗਈ

162
ਕਲਾਮ ਸਾਹਿਬਾਨ
ਸਾਹਿਬਾਨ ਹੋਰ ਸ਼ਊਰ ਦੀ ਚੰਨ ਸਤਰਾਨੇ ਦੀ ਲੋ
ਵਾਰੀ ਮੇਰਿਆ ਤ੍ਰਿੰਜਣਾਂ ਪਰਨਹਾਂ ਹਟ ਕੇ ਰਹੋ ਖਲੋ
ਮੈਨੂੰ ਕੰਮ ਲਚਟਾਪੇ ਗਿਆ ਜੋ ਅੱਲ੍ਹਾ ਕਰੇ ਸੋ ਹੋ

163
ਕਲਾਮ ਸਾਹਿਬਾਨ
ਵਿਚ ਮੈਦਾਨ ਦੇ ਬੋਲਦਾ ਮੇਰਾ ਮਿਰਜ਼ਾ ਸ਼ੇਰ ਅਮੀਰ
ਉਸ ਚੁਣ ਕੇ ਥੀਉਂ ਕੱਢ ਲਿਆ ਫੁੱਲ ਰੱਖ ਸੁਨਹਿਰੀ ਤੀਰ
ਉਹ ਫੜ ਚੋਹਨਡੀਉਂ ਮਾਰਦਾ ਤੀਰ ਉਡਿਆ ਵਾਂਗ ਤਹਮੀਰ
ਉਸ ਹਾਣ ਕਲੇਜਾ ਬਕੀਆਂ ਵ ਧਾ ਗੱਲ ਸਰੀਰ
ਵੇਖ ਤਮਾਸ਼ਾ ਹਾਫ਼ਜ਼ਾ ਦੁਨੀਆਂ ਨਾਲ ਕੀ ਸੈਰ

164
ਮਿਰਜ਼ੇ ਦੀ ਲਲਕਰ
ਮੁੜ ਵਿਚ ਮੈਦਾਨ ਦੇ ਬੋਲਦਾ ਮਿਰਜ਼ਾ ਸ਼ੇਰ ਜਵਾਨ
ਉਸ ਚੁਣ ਕੇ ਥੀਉਂ ਕੱਢ ਲਿਆ ਫੁੱਲ ਰੱਖ ਸੁਨਹਿਰੀ ਕਾਂ
ਉਹ ਫੜ ਚੋਹਨਡੀਉਂ ਮਾਰ ਦੋ ਤੀਰ ਉਡਿਆ ਵਾਂਗ ਤੂਫ਼ਾਨ
ਉਸ ਹਾਣ ਕਲੇਜਾ ਦੇ ਬਕੀਆਂ ਵਧੇ ਕੁਲ ਮਕਾਨ
ਓੜਕ ਉਹ ਕੁੱਝ ਹੋਸੀਆ ਹਾਫ਼ਜ਼ਾ ਜਾਨਾਂ ਛੱਡ ਜਹਾਨ

165
ਕਲਾਮ ਸਾਹਿਬਾਨ
ਮਿਰਜ਼ੇ ਨੂੰ ਨਾ ਮਾਰਿਉ ਪਗੜ ਲੋ ਤੁਸੀਂ ਮੇਰੀ ਬਾਂਹ
ਮੈਂ ਹੱਕ ਪਛਾਤਾ ਆਪਣਾਂ ਤੁਹਾਡਾ ਕੀਤਾ ਕੀ ਗਨਾਨਹਾ
ਕਚਹਿਰੀ ਝਗੜਾਂ ਪਾਕ ਰਸੂਲ ਦੀ ਮੇਰਾ ਕਾਦਰ ਕਰੇ ਨਿਆਂ
ਲੈ ਚੱਲ ਦਾਨਾਂ ਬਾਦ ਨੂੰ ਹਾਫ਼ਜ਼ਾ ਤੇਰਾ ਦੋਹੀਂ ਜਹਾਨੀਂ ਨਾਂ

166
ਕਲਾਮ ਮਿਰਜ਼ਾ
ਮਿਰਜ਼ਾ ਆਖਦਾ ਬੇਟੇ ਸ਼ਾਹ ਅਲੀ ਦੇ ਹਸਨ ਹੁਸੈਨ ਭਰਾ
ਉਹ ਲੜ ਦੇ ਨਾਲ ਯਹੂਦੀਆਂ ਵਿੱਤ ਕਰ ਦੇ ਜੰਗ ਭਲਾ
ਚੁੱਪ ਕਰ ਗਈਆਂ ਬੀਬੀਆਂ ਹਸਨ ਹੁਸੈਨ ਕਿਹਾ
ਮਨੀ ਰਜ਼ਾ ਪੀਗ਼ੰਬਰੋਂ ਹਾਫ਼ਜ਼ਾ ਤੋਂ ਵੀ ਮਨ ਰਜ਼ਾ
ਸੌਂ ਸ਼ਹੀਦਾਂ ਨੂੰ ਕਰ ਬੁਲਾ ਤਿਉਂ ਖੀਵਾ ਸਾਡੇ ਭਾ

167
ਕਲਾਮ ਸਾਹਿਬਾਨ
ਹੁਣ ਕੀ ਕਰੀਏ ਹਾਫ਼ਜ਼ਾ ਢਾਹ ਲੱਗੀ ਦਰਿਆ
ਮੈਂ ਸੋਲਾਂ ਦੇ ਮੂੰਹ ਸਾਹਿਬਾਨ ਜਿਉਂ ਲੋਹੇ ਨੂੰ ਤਾ
ਹੋਏ ਸਿਵਾਏ ਡੀਵੜ੍ਹੇ ਲਾਗੀ ਆ ਗਏ ਸ਼ਾਹ
ਸਾਨੂੰ ਲਹਿਣੇ ਦੀ ਅਗਈ ਦੀਵਨੀ ਸਾਡੇ ਗੱਲ ਪਿੱਲਾ ਮੂੰਹ ਘਾਹ
ਅਸਾਂ ਲਹਿਣਾਂ ਦਿਨਾਂ ਰੱਬ ਦਾ ਹੱਸ ਕੇ ਦਿੱਤਾ ਚਾ
ਹੱਥੋਂ ਪਥੋਂ ਸੁੱਖਣਾਂ ਪਿਆ ਕਟਕ ਤੇ ਧਾ
ਉਨ੍ਹਾਂ ਸ਼ੇਰ ਫਹਾਈਆ ਵਿਚ ਪਿੜ ਦੇ ਉਹਨੂੰ ਗੱਲ ਨਾ ਬੱਝੇ ਕਾ
ਓੜਕ ਉਹ ਕੁੱਝ ਹੋਸੀ ਹਾਫ਼ਜ਼ਾ ਜਿਹੜੀ ਕਰ ਏ ਖ਼ੁਦਾ

168
ਕਲਾਮ ਮਿਰਜ਼ਾ
ਇਸ਼ਕ ਭਲੀਰਾ ਪਾਤਣੀ ਕਤਲ ਕਰੇਂਦਾ ਚਾ
ਭਰ ਭਰ ਬੇੜੇ ਡੁੱਬਦਾ ਹੋਰਾਂ ਦੇ ਵਿੱਚ ਜਾ
ਮੈਨੂੰ ਇਸ਼ਕ ਹਕਾਨੀ ਲੱਗਿਆ ਮੈਂ ਮਨੀ ਰੱਬ ਰਜ਼ਾ
ਕਿਉਂ ਗੱਲਾਂ ਕਰਦੇ ਉਹ ਕੱਚੀਆਂ ਮੈਨੂੰ ਖ਼ਬੀਰ ਨਾ ਕਾ
ਓੜਕ ਉਹ ਕੁੱਝ ਹੋਸੀ ਹਾਫ਼ਜ਼ਾ ਜਿਹੜੀ ਕਰੇ ਖ਼ੁਦਾ

169
ਮੰਨਦਾ ਕੀਤੋਈ ਸਾਹਿਬਾਨ ਮੇਰਾ ਤਰਗਸ਼ ਟਨਗੀਵਈ ਜੰਡ
ਤੁਰੇ ਸੌ ਸੱਠ ਕਾਣੀ ਮੇਰੇ ਸਾਰਦੀ ਦਿੰਦਾ ਸਿਆਲੀਂ ਵੰਡ
ਪਹਿਲੀ ਮਾਰਾਂ ਖ਼ਾਨ ਸ਼ਮੀਰ ਨੂੰ ਦੂਜੀ ਕਿੱਲੇ ਦੇ ਤੰਗ
ਤਰੀਜੀ ਮਾਰਾਂ ਉਸ ਨੂੰ ਜਿਸ ਦੀ ਤੂੰ ਸਾਹੀਂ ਮੰਗ
ਚੌਥੀ ਮਾਰਾਂ ਉਸ ਨੂੰ ਜਿੰਦੀ ਤੋਂ ਸਾਹੀਂ ਫ਼ਰਜ਼ੰਦ
ਮੇਰੇ ਸਿਰੋਂ ਮੁੰਡਾਸਾ ਢਬਾ ਪਿਆ ਨੰਗੀ ਹੋ ਗਈ ਝੁੰਡ
ਬਾਹਜੋਂ ਭਰਾਵਾਂ ਸੁੱਕੀਆਂ ਮੇਰੀ ਕੌਣ ਕਜੀਸੀ ਕੁੰਡ
ਕੋਲ ਹੁੰਦੇ ਭਾਈ ਸਕੇ ਮੇਰੀਆਂ ਪੀੜਾਂ ਲੈਂਦੇ ਵੰਡ

170
ਮਾਹਨਿਆਂ ਦਾ ਹਮਲਾ
ਮੀਂਹ ਪਏ ਸੇ ਗੋਲੀਆਂ ਤੇਰਾ ਵਧੇ ਛੰਬ
ਵਾਂਗੂੰ ਅਮੁੱਕ ਦਰਿਆ ਦੇ ਡੀਕਾਂ ਰੁਕੀਆਂ ਹਨਬ
ਝੜ ਝੜ ਪੌਂਦੇ ਕਨਦਲੇ ਜਿਉਂ ਪੱਕ ਡਿੱਗਣ ਅੰਬ
ਲੱਕੜੀਆਂ ਦੇ ਢੇਰ ਕਰ ਪਿੱਛੋਂ ਦੇਵਨ ਲੰਬ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar