ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 181 – 190

ਮਿਰਜ਼ਾ ਸਾਹਿਬਾਂ: ਬੰਦ 181 – 190

181
ਤੇਰੇ ਪਿੱਛੇ ਤਜਿਆ ਮਿਰਜ਼ੇ ਦਾਨਾਂ ਬਾਦ
ਵਿਚ ਵਣਾਂ ਦੇ ਆ ਕੇ ਕੀਤੀ ਜਾਣ ਬਰਬਾਦ
ਲਾ ਕੇ ਪਿੱਛੋਂ ਤਾਉਨਾਂ ਮੂਰਖ ਕਰ ਦੇ ਯਾਦ
ਦੁਨੀਆਂ ਸੁਫ਼ਨਾਂ ਰਿਣ ਦਾ ਰਿਹੰਦੀ ਪਲਕ ਆਬਾਦ

182
ਮੇਰਾ ਡੱਬਾ ਚੰਨ ਤਾਰੀਖ਼ ਦਾ ਮੱਧਮ ਹੋ ਗਈ ਲੋ
ਦੋਨ੍ਹਾਂ ਪੁੜਾਂ ਵਿੱਚ ਆਏ ਕੇ ਖ਼ਾਲੀ ਰਿਹਾ ਨਾ ਕੁ
ਮੈਂ ਵੈਣ ਕਰੇਸਾਂ ਤੁਧ ਨੂੰ ਵਿੱਚ ਮੈਦਾਨ ਖਲੋ
ਸਕਦੀ ਮੇਰੇ ਜਾਣ ਦੇ ਕਦੀ ਆਖ਼ਿਰ ਮੇਲੇ ਹੋ

183।
ਕਲਾਮ ਮਿਰਜ਼ਾ
ਜੇ ਜਾਨਾਂ ਮਰ ਵਨਝਨਾਂ ਕਰਦਾ ਕੋਈ ਸਮਿਆਂ
ਖਰਲ ਕਢੀਂ ਦਾ ਸੂਰਮੇ ਇਕੋ ਜਿਹੇ ਜਵਾਨ
ਉਹ ਫੜ ਕੇ ਤੇਗ਼ਾਂ ਮਾਰ ਦੇ ਇਕੋ ਜਿਹੇ ਜਵਾਨ
ਦੇਖ ਤਮਾਸ਼ਾ ਹਾਫ਼ਜ਼ਾ ਛੱਡਣਾਂ ਅੰਤ ਜਹਾਂ

184
ਜਵਾਬ ਸਾਹਿਬਾਨ
ਮਿਰਜ਼ਿਆ ਤੇਰੇ ਪਿੱਛੇ ਪਲਹਰੀਆ ਮੀਰ ਸ਼ਮੀਰ ਭਰਾ
ਬਹਿੰਦੀ ਵਿਚ ਸਹਿਲੀਆਂ ਮੇਰਾ ਰੋਂਦੀਆਂ ਅਕਲ ਗਿਆ
ਇਸ਼ਕ ਭਲੀਰਾ ਚੋਰਟਾ ਹਾਫ਼ਜ਼ਾ ਲੂਂ ਲੂਂ ਗਿਆ ਈ ਧਾ

185
ਜਾ ਹਵਾਲੇ ਰੱਬ ਦੇ ਤੋਂ ਹੱਛੀ ਨਬਾਹੀ ਤੋੜ
ਮੇਰਾ ਲਾਅਲ ਖੜਾ ਤਾ ਹਾਰ ਥੀਂ ਹੱਥੀਂ ਬੈਠੀ ਟੁਰ
ਮੇਰਾ ਬਾਹਝ ਖ਼ੁਦਾ ਤੋਂ ਸਾਥ ਨਹੀਂ ਕੋਈ ਹੋਰ
ਮੇਰੀ ਜਾਸੀ ਕੂਕ ਖ਼ੁਦਾ ਲੱਤੇ ਮੈਂ ਕਿਹਨੂੰ ਅੱਖਾਂ ਚੋਰ

186
ਮਕੂਲਾ ਸ਼ਾਇਰ
ਲੱਗਿਆਂ ਵਾਲੇ ਕੂਕਦੇ ਬੇਦਰਦਾਂ ਨੂੰ ਕੀ
ਮੇਰਾ ਤੌਹੀਨ ਤਕਵਾ ਆਸਰਾ ਤੌਹੀਨ ਰਸੂਲ ਨਬੀ
ਇਕ ਹੋਰ ਰਸੂਲ ਵੀ ਆਖਦੇ ਮੇਰਾ ਨਹੀਓਂ ਵਸਦਾ ਜੀ
ਇਕ ਆਂਹਦੇ ਖ਼ਾਲਿਕ ਖ਼ਲਕ ਦਾ ਸਾਨੂੰ ਝਗੜਾ ਕੀਹ

187
ਕਲਾਮ ਸਾਹਿਬਾਨ
ਜ’ ਜੁਦਾਈ ਯਾਰ ਦੀ ਮੁੱਤੋਂ ਬੁਰੀ ਵਧੀਕ
ਮੇਰੇ ਪੰਜ ਬੰਦੇ ਤੁਰੇ ਵਾਲਿਆਂ ਗਨੇਂ ਬਣ ਕੇ ਠੀਕ
ਮੇਰਾ ਮਾਸ ਤੜਕਨੋਂ ਟਰਕੀਆਂ ਬੀਰੇ ਚੜ੍ਹ ਗਏ ਸਿੱਖ਼
ਮੇਰੇ ਗਲ ਵਿਚ ਧਾਗਾ ਨਜ਼ਰ ਦਾ ਡੋਲੇ ਨਾਲ ਤਾਵੀਜ਼
ਮੈਂ ਮੁੱਠ ਕੋਹਡੀਆਂ ਰਹਿ ਗਈ ਜਿਉਂ ਮੁੰਦਰੀ ਵਿਚ ਅਕੀਕ
ਮੈਂ ਕਲਮਾ ਪੜ੍ਹਾਂ ਹਾਫ਼ਜ਼ਾ ਰੋਜ਼ ਕਿਆਮਤ ਤੀਕ

188
ਲੱਗਿਆਂ ਵਾਲੇ ਕੂਕਦੇ ਕਰ ਕੇ ਬਨੜੀ ਝਾਨਗ
ਨਾ ਉਹ ਪਤਨ ਬੇੜੀਆਂ ਨਾ ਉਹ ਲੱਗੀ ਟਾਂਗ
ਮੇਰਾ ਅੱਲ੍ਹਾ ਹੋਸੀ ਮਿਹਰਬਾਨ ਹਾਫ਼ਜ਼ਾ ਮੂਲਾ ਲਾਏ ਗਾ ਟਾਂਗ

189
ਸੁਲਤਾਨ ਦਾ ਬਲਾਨਾਂ ਸਾਹਿਬਾਨ ਨੂੰ
ਸੁਲਤਾਨ ਬੁਲਾਇਆ ਸਾਹਿਬਾਨ ਇਹ ਕੀ ਕੀਤੀ ਕਾਰ
ਗਰਮ ਰਜ਼ਾਈਆਂ ਛੋੜ ਕੇ ਤੂੰ ਮਿਲੀ ਸਾਂਦਲ ਬਾਰ
ਤੋਂ ਆਖ ਜ਼ਬਾਨੀ ਸਾਹਿਬਾਨ ਤੈਨੂੰ ਮਾਰਾਂ ਕਿਹੜੇ ਤਕਰਾਰ

190
ਜਵਾਬ ਸਾਹਿਬਾਨ
ਸਨ ਸੁਲਤਾਨਾਂ ਕਾਬਲਾ ਮਿਰਜ਼ੇ ਤੋਂ ਮੈਂ ਕੁਰਬਾਨ
ਤੂੰ ਕੀ ਜਾਣੇ ਜਾਹਲਾ ਇਸ਼ਕੇ ਦਾ ਕਦਰ ਬਿਆਨ
ਜਿਵੈਂ ਸਦੀਕ ਰਸੂਲ ਦਾ ਮਨ ਲਿਆ ਫ਼ੁਰਮਾਨ
ਮੇਰਾ ਸਰਾਏ ਮਿਰਜ਼ੇ ਯਾਰ ਦਾ ਜਿਨਹੋਂ ਚਾਹੇ ਦੇਵੇ ਦਾਨ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar