ਮਿਰਜ਼ਾ ਸਿਆਲਾਂ ਨੂੰ ਟੁਰ ਪਿਆ, ਚੱਲਿਆ ਹੋ ਅਸਵਾਰ।
ਮਿਰਜ਼ਾ ਪੁੱਛੇ ਪੀਲੂ ਸ਼ਾਇਰ ਨੂੰ, ਦੱਸੀਂ ਸ਼ਗਨ ਵਿਚਾਰ।
ਪੀਲੂ ਬੈਠਾ ਖੂਹ ਤੇ, ਕਰਕੇ ਲੱਖ ਤਦਬੀਰ।
ਕਾਂਾਲਣ ਬੱਧਾ ਤੱਕਲਾ, ਤੱਕਲੇ ਬੱਧਾ ਤੀਰ।
ਲੱਠ ਪਠਾਣਾ ਮੇਲਿਆ, ਕਰੜੇ ਘੱਤ ਜ਼ੰਜੀਰ। 105 ।
ਕੰਮੀਆਂ ਮੁੰਢ ਧਤੂਰੀਆਂ, ਜਿਵੇਂ ਬਾਦਸ਼ਾਹ ਮੁੱਢ ਵਜ਼ੀਰ।
ਕੁੱਤਾ ਹੱਟ ਹੱਟ ਕਰ ਰਿਹਾ, ਜਿਵੇਂ ਦਰ ਵਿੱਚ ਖੜਾ ਫ਼ਕੀਰ।
ਟਿੰਡਾਂ ਗੇੜਮ ਗੇੜੀਆਂ, ਭਰ ਭਰ ਡੋਲ੍ਹਣ ਨੀਰ।
ਅੱਗੋਂ ਮਿਰਜ਼ਾ ਬੋਲਿਆ, ਤੈਨੂੰ ਦਿਆਂ ਸੁਣਾ।
ਤੇਰੀਆਂ ਗੱਡਾਂ ਝੂਠੀਆਂ, ਇੱਕ ਵੀ ਮੰਨਦਾ ਨਾਂਹ। 110 ।
ਇੰਨੇ ਖੜਕੇ ਵਾਲੇ ਆਦਮੀ, ਕਬਰੀਂ ਜਾ ਪਏ।
ਜੇ ਭਲੀ ਚਾਹੁਨੈ ਜ਼ਿੰਦਗੀ, ਅਗਾਹਾਂ ਪੈਰ ਨਾ ਦੇਇ।
”ਰਸਤੇ ਪੈ ਜਾਓ ਰਾਹੀਓ! ਡੰਡੀ ਪੈਰ ਨਾ ਘੱਤ।
ਜਿਸ ਦਿਨ ਸਾਹਾ ਸਾਧਿਆ, ਲਾਗੀ ਦੇਂਦੇ ਖੱਤ।
ਘਰ ਮਿਰਜ਼ੇ ਦੇ ਆ ਕੇ, ਪਾਉਂਦੇ ਸਾਹੇ ਦੀ ਦੱਸ। 115 ।
ਪੰਜ ਰੁਪਏ ਇੱਕ ਪਤੀਆ, ਨਾ ਵੱਧ ਜਾ ਨਾ ਘੱਟ।
ਤੁਹਾਡੇ ਬਾਰ ਘੋੜੀਆਂ, ਮੇਰੀ ਬੱਕੀ ਦਾ ਪਤਲਾ ਲੱਕ।
ਆ ਲਓ ਰੁਪਇਆ ਸਲਾਮੀ ਦਾ, ਤੁਹਾਨੂੰ ਅੱਗੇ ਨਾ ਆਈ ਮੱਤ।
ਸੂੰਮ ਬੱਕੀ ਦੇ ਖੜਕਦੇ, ਜਿਉਂ ਲੋਹੇ ਪੈਣ ਧਿਗਾਣ।
ਦੁਮ ਬੱਕੀ ਦੀ ਇੰਜ ਫਿਰੇ, ਜਿਉਂ ਚੌਰੀ ਕਰੇ ਗ਼ੁਲਾਮ। 120 ।
ਮੂੰਹ ਨਾਲ ਲਾਹੇ ਪਗੜੀਆਂ, ਫੱਟ ਕੇ ਸੁੱਟੇ ਅੰਜਾਣ।
ਬੱਕੀ ਲਾਹੀਆਂ ਪਗੜੀਆਂ, ਵੇਖੀ ਨਾ ਕਿਸੇ ਦੀ ਲਾਜ।
ਨਾਈ ਮੇਰਾ ਮਾਰਿਆ, ਸ਼ਰਬਤ ਦਿੱਤਾ ਡੋਲ੍ਹ,
ਪੁੱਛ ਨਾ ਪੈਂਦੇ ਮਾਮਲੇ, ਨੇਹੂੰ ਨਾ ਲੱਗਦੇ ਜ਼ੋਰ।
ਗੱਲਾਂ ਕਰਨ ਸੁਖਾਲੀਆਂ, ਔਖੇ ਪਾਲਣੇ ਬੋਲ। 125 ।
ਮਿਰਜ਼ਾ ਸਿਆਲਾਂ ਮੁੱਢ ਆ ਗਿਆ, ਰੰਨ ਸਾਹਿਬਾਂ ਦਾ ਚੋਰ।
ਹੋਰਾਂ ਦੇ ਹੱਥੀਂ ਬਰਛੀਆਂ, ਮਿਰਜ਼ੇ ਦੀ ਸਬਜ਼ ਕਮਾਨ।
ਦਹਿਨੇ ਕੰਨੀਂ ਆਉਂਦਾ ਮੇਰਾ, ਮਿਰਜ਼ਾ ਸ਼ੇਰ ਜਵਾਨ।
ਮਿਰਜ਼ਾ ਘਰ ਬੀਬੋ ਦੇ ਆ ਗਿਆ, ਚਰਖਾ ਦੇਂਦਾ ਠਹਿਰਾ।
”ਜੇ ਤੂੰ ਮਾਸੀ ਧਰਮ ਦੀ, ਸਾਹਿਬਾਂ ਨੂੰ ਲਿਆ ਮਿਲਾ” । 130 ।
ਘਰ ਤੋਂ ਬੀਬੋ ਟੁਰ ਪਈ, ਮੁਹਰਾਂ ਲੈ ਕੇ ਚਾਰ।
ਉੱਠੀ ਸਾਹਿਬਾਂ ਸੁੱਤੀਏ, ਉੱਠ ਕੇ ਦੇਈੰ ਦੀਦਾਰ।
”ਚੀਰੇ ਵਾਲਾ ਛੋਕਰਾ, ਬੀਬੋ ਅੰਦਰ ਕੌਣ ਖੜਾ”
‘ਮਿਰਜ਼ਾ ਫੁੱਲ ਗੁਲਾਬ ਦਾ, ਮੇਰੀ ਝੋਲੀ ਟੁੱਅ ਪਿਆ।’
ਨਾ ਫੜ ਬਾਹੀਆਂ ਘੁੱਟ ਕੇ, ਵੰਗਾਂ ਜਾਂਦੀਆਂ ਟੁੱਟ। 135 ।
ਕੱਲ ਚੀਰ ਚੜ੍ਹਾਈਆਂ, ਪਹਿਨ ਨਾ ਵੇਖੀਆਂ ਰੱਜ।
ਭੀੜੀ ਗਲੀ ਕੁਠੀਆਂ, ਘਰ ਮੂਰਖ ਧੂਲੀ ਗੱਡ।
ਖ਼ਬਰ ਹੋਵੇ ਖ਼ਾਨ ਸ਼ਮੀਰ ਨੂੰ ਲਹੂ ਪੀਵੇਗਾ ਰੱਜ।
ਲੈ ਚਲ ਦਾਨਾਬਾਦ ਨੂੰ, ਜੋ ਸਿਰ ਹੈਗੀ ਪੱਗ।
ਤੈਨੂੰ ਮਾਰ ਗਵਾਉਣਗੇ ਤੂੰ, ਰੱਖ ਖਰਲਾਂ ਦੀ ਲੱਜ। 140 ।
ਅੱਗੋਂ ਮਿਰਜ਼ਾ ਬੋਲਿਆ, ਤੂੰ ਸੁਣ ਜਾਮ ਲੁਹਾਰ।
”ਕੀ ਸੁੱਤਾ ਕੀ ਜਾਗਦਾ, ਕੀ ਗਿਆ ਪਵਾਰ।
ਮਜ਼ੂਰੀ ਲੈ ਲਈ ਆਪਣੀ ਕਿੱਲੀਆਂ ਦੇਈਂ ਹਜ਼ਾਰ।
ਜੇ ਤੂੰ ਭਾਈ ਧਰਮ ਦਾ, ਸਾਹਿਬਾਂ ਟੋਰੀਂ ਨਾਲ”
ਮਿਰਜ਼ੇ ਕਿੱਲੀਆਂ ਗੱਡੀਆਂ, ਪੰਜੇ ਪੀਰ ਮਨਾ। 145 ।
ਪੌੜੀ ਪੌੜੀ ਜੱਟ ਚੜ੍ਹ ਗਿਆ, ਉੱਪਰ ਚੜ੍ਹਿਾ ਜਾ।
ਉੱਪਰੋਂ ਸਾਹਿਬਾਂ ਉੱਤਰੀ, ਪੈ ਗਈ ਛਣਕਾਰ।
ਸਾਲੂ ਦਾ ਪੱਲਾ ਅਟਕਿਆ, ਰਤਾ ਕੁ ਬੱਕੀ ਨੂੰ ਫੇਰ।
ਅੱਗੇ ਘਰ ਸਾਹਿਬਾਂ ਬਾਪ ਦਾ, ਲਾ ਦਿਊਂ ਸਲਾਊੱਾਂ ਦਾ ਢੇਰ।
ਚੜ੍ਹੀ ਰਹਿ ਬੱਕੀ ਦੀ ਬੇਲ ਤੇ, ਸੁੱਖ ਮਿਰਜ਼ੇ ਦੀ ਲੋੜ। 150 ।