ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 231 – 242

ਮਿਰਜ਼ਾ ਸਾਹਿਬਾਂ: ਬੰਦ 231 – 242

231
ਕਲਾਮ ਨੀਲੀ
ਇਥੇ ਮਿਰਜ਼ਾ ਮਾਰਿਆ ਮੈਂ ਹੱਥੀਂ ਗਈ ਕਿਹਾ
ਉਨ੍ਹਾਂ ਭੰਨ ਭੰਨ ਆਂਦੇ ਜਨਡੁਨ ਦਿੱਤੀ ਅੱਗ ਧੱਕਾ
ਉਨ੍ਹਾਂ ਗੱਲੀਂ ਕਖੇਂ ਘੱਤ ਸਾੜਿਆ ਕੋਲ ਨਾ ਆਹ ਸੋ ਭਰਾ
ਤੁਸੀਂ ਕਲਮਾ ਪੜ੍ਹੋ ਰਸੋਲਦਾ ਹਾਫ਼ਜ਼ਾ ਕਰੀਵ ਯਾਦ ਖ਼ੁਦਾ

232
ਕਲਾਮ ਸਿਰਜੇ ਦੀ ਫਤੇ ਨਾਲ
ਖਰਲ ਫਤੇ ਨੂੰ ਹਝੀਆ ਜ਼ਾਰ ਦੇਈਂ ਤਮਾਕੂ ਪਾ
ਰਾਵੀ ਦੀਆ ਹੁਲੀਆ ਗੁੰਡਿਆ ਸਾਡੀ ਬਾਰੀ ਹਥ ਨਾ ਪਾ
ਰਾਵੀ ਉੱਤੋਂ ਚੱਲ ਕੇ ਕੀਤਾ ਈ ਬਹੁਤ ਉੱਕਾ
ਖ਼ਾਨ ਮਿਰਜ਼ੇ ਨੂੰ ਡੋ੍ਹਨਡ ਦਾ ਮਤ ਜਾਈਂ ਜਾਣ ਵੰਜਾ
ਹੋਸ਼ ਕਰੀਂ ਸਿਰਜਿਆ ਹਾਫ਼ਜ਼ਾ ਵਾਗਾਂ ਪਛਾਣ ਭਹਾ

233
ਕਲਾਮ ਫੱਤਾ
ਮੰਨਦਾ ਕੀਤੋਈ ਸਿਰਜਿਆ ਬਲਦੀ ਤੇ ਪਾਉ ਈ ਤੇਲ
ਸਢੇ ਆਈਆਏਂ ਪੀੜ ਕੇ ਕਰ ਕੇ ਆਪਣਾਂ ਮਿਲ
ਜਾਹ ਪਛਾਣ ਨੂੰ ਪਰਤ ਕੇ ਨਾ ਕਰ ਐਡ ਉਲੇਲ
ਜੇ ਕਦੇ ਮੁੱਤੋਂ ਨਹੀਂ ਆਤੋਂ ਸਨਗਨਾਂ ਤੇਰਾ ਮੇਰਾ ਹਾਫ਼ਜ਼ਾ ਰੱਬ ਸਕਦੀਆਂ ਕੀਤਾ ਮਿਲ

234
ਰਵਾਨਗੀ ਫੱਤਾ
ਉਥੋਂ ਫੱਤਾ ਚਲਿਆ ਹੋ ਕੇ ਬਹੁਤ ਨਾਸ਼ਾਦ
ਤਿੰਨ ਸੌ ਕੁਲ ਅਸਵਾਰ ਦਾ ਲਾਹਿਆ ਉਸ ਲਿਹਾਜ਼
ਅੱਗੇ ਖ਼ਾਨ ਸ਼ਮੀਰ ਦੇ ਜਾ ਲਾਈ ਉਸ ਫ਼ਰਿਆਦ
ਸਾਡੇ ਮੰਗੋਂ ਮਾਰੇ ਖਰਲਾਂ ਇਸੀ ਹਾਫ਼ਿਜ਼ ਕੱਤ ਲਾਈਏ ਫ਼ਰਿਆਦ

235
ਕਲਾਮ ਦਖ਼ਤਰ ਸ਼ਮੀਰ ਖ਼ਾਨ
ਹਟ ਪਛਾਣ ਨੂੰ ਚਨਧੜਾ ਮੇਰੀ ਵਹੀ ਹਥ ਨਾ ਲਾ
ਖਰਲ ਆਗਏ ਨੀ ਚੜ੍ਹ ਕੇ ਜਨ੍ਹਾਨਦਾ ਕੱਠਾ ਵੀਰ ਭਰਾ
ਜੇ ਫ਼ਤਿਹ ਨਾਂ ਆਇਓਂ ਪਾ ਕੇ ਨਾ ਮੈਂ ਭੈਣ ਨਾ ਤੂਏਂ ਭਰਾ

236
ਸਿਰਜੇ ਦਾ ਫੇਰਾ
ਸਿਰਜੇ ਨੀਲੀ ਫੇਰੀ ਆ ਖਰਲਾਂ ਅੱਗੇ ਜਾ
ਰੰਨਾਂ ਨੂੰ ਮਾਂਵਾਂ ਆਖ ਕੇ ਤੁਸੀ ਵੀਸੇਂ ਬਹੋਜਾ
ਅਸਾਂ ਮਿਰਜ਼ੇ ਦਾ ਵੈਰ ਵੀਆਹੋਨਾਂ ਹਾਫ਼ਜ਼ਾ ਜਿਹੜੀ ਕਰੇ ਖ਼ੁਦਾ

237
ਕਲਾਮ ਨੀਲੀ
ਪਨੀ ਮੇਰੀ ਉਮਰ ਹੀ ਰਹੀ ਲਬਾਂ ਪਰ ਆ
ਸੰਭਲ ਸੰਭਲ ਖੀਡਨਾਂ ਤੇਰਾ ਰਾਖਾ ਆਪ ਖ਼ੁਦਾ
ਹੋਸ਼ ਕਰੀਂ ਵੇ ਸਿਰ ਜੀਆਮਤੇ ਦੋਹਾਂ ਪਈ ਰੋਵੇ ਮਾ

238
ਰਾਅ ਰਹਿਮੂੰ ਦੀ ਵੰਗਾਰ
ਰਾਅ ਰਹਿਮੂੰ ਖੁੱਲਾ ਵੰਗਾਰ ਦਾ ਨਗਲੇਂ ਖੀਓਇਆ ਬਾਹਰ
ਅਸਾਂ ਮਿਰਜ਼ਾ ਘੱਲਿਆ ਵੀਆਹੋਂ ਨੂੰ ਤੁਸਾਂ ਜਿਨਹੋਂ ਘੱਤਿਆ ਮਾਰ
ਸਾਨੂੰ ਸਾਹਿਬਾਨ ਡੋਲੇ ਘੱਤ ਦੇਹੁ ਇਸੀ ਢੁੱਕੇ ਆਂ ਪੂਰੇ ਵਾਰ

239
ਮਕੂਲਾ ਸ਼ਾਇਰ
ਨੀਲੀ ਚਿਰੇ ਵਿਚ ਬਾਰ ਦੇ ਵੇਖ ਮਾਹਨਿਆਂ ਲਈ ਪਛਾਣ
ਉਹਦੀਆਂ ਕਲਮਾਂ ਵਾਂਗ ਕਨੋਤੀਆਂ ਅਤੇ ਸੂਹੇ ਸਬਜ਼ ਪਲਾਂ
ਉਹਦੇ ਸਨਬਾਂ ਲਾਟਾਂ ਛੱਡੀਆਂ ਜਿਉਂ ਆਹਰਨ ਪੀਣ ਵਿਦਾਨ
ਅੱਜ ਕੋਈ ਨ੍ਹੀਂ ਮਿਰਜ਼ਾ ਨੂੰ ਮਾਰ ਦਾ ਜੇ ਆਸਨ ਹੋ ਬਹੈ ਖ਼ਾਨ

240
ਖਰਲਾਂ ਤੇ ਮਾਹਨਿਆਂ ਦਾ ਮੁਕਾਬਲਾ
ਘਰੇ ਦਮਾਮੇ ਇਸ਼ਕ ਦੇ ਮਾਰੂ ਵਜੇ ਢੋਲ
ਮਾਹਨੀ ਆਏ ਵੰਗਾਰ ਤੋਂ ਬੋਲ ਕੋਲੇ ਬੋਲ
ਉਨ੍ਹਾਂ ਆਢਕੀਆਂ ਦੇ ਹਾਫ਼ਜ਼ਾ ਆਨ ਪਰੀਠੇ ਝੁੱਲ

241
ਲਾਹ ਖਰਲਾਂ ਗਿਣ ਗਿਣ ਮਨਢੀਆਂ ਲਾਏ ਸਿਰਾਂ ਦੇ ਢੇਰ
ਰਤੋਂ ਖੀਵੇ ਲੋਕ ਦੇ ਵਗੇ ਵਿਹਣ ਚੋ ਫਿਰ
ਬਣ ਗਰਦਾਂ ਅੱਡੀਆਂ ਮਾਹਨਿਆਂ ਜਦ ਖਰਲਾਂ ਮਾਰੇ ਘੇਰ
ਵੇਖ ਤਮਾਸ਼ਾ ਹਾਫ਼ਜ਼ਾ ਦਿੱਤਾ ਰਹਿਮੂੰ ਘੱਤ ਹਨੇਰ

242
ਖੀਵੇ ਦੀ ਤਬਾਹੀ
ਘਰੇ ਦਮਾਮੇ ਇਸ਼ਕ ਦੇ ਜਦ ਮਾਰੂ ਸੁੱਟ ਪਈ
ਸ਼ਹਿਰ ਖੀਵੇ ਦਾ ਲੁੱਟਿਆ ਦੇਹੀਂ ਖ਼ਬਰ ਗਈ
ਪਈ ਚਨਨਗ ਬਾਰੂਦ ਤੇ ਉਜੜ ਖੇਡ ਗਈ
ਹਨ ਖਰਲ ਚਲੇ ਘਰ ਆਪਣੇ ਹਾਫ਼ਜ਼ਾ ਪੜ੍ਹ ਅਲਹਮਦ ਸੀਹੀ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar