ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 201 – 210

ਮਿਰਜ਼ਾ ਸਾਹਿਬਾਂ: ਬੰਦ 201 – 210

201
ਕਾਂ ਦਾ ਜਾਨਾਂ
ਕਾਂ ਜੰਡੀ ਤੋਂ ਉਡਿਆ ਟੁਰਿਆ ਹੋ ਦਲੇਰ
ਉਹ ਉੱਚੀਆਂ ਲੈ ਉਡਾਰੀਆਂ ਉਹਨੋਂਗੇ ਪੈਂਡਾ ਢੇਰ
ਜਾਪੋਨਹਤਾਸੀ ਵਿਚ ਧਨ ਕੇ ਗੁੱਝੀ ਕਰਦ ਅ੍ਹੀਰ
ਉਸ ਪੁੱਛਣਾਂ ਕੀਤਾ ਸ਼ਾਇਰ ਨੂੰ ਪੀਲੂ ਕਿਹੜੇ ਢੇਰ

202
ਕਾਂਗ ਉੱਡ ਕੇ ਵਿਚੋਂ ਸ਼ਹਰਦੀਉਂ ਜਾਪੋਨਹਤਾ ਵਿਚ ਜ਼ਰਾਂ
ਜਾ ਕਹਿਆ ਪੀਲੂ ਸ਼ਾਇਰ ਨੂੰ ਸਾਹਿਬਾਂ ਘਲੀਆਈ ਭੇਜ ਸਲਾਮ
ਬਾਅਦ ਸਲਾਮੋਂ ਆਖਦੀ ਸਾਡਾ ਇੱਛਾ ਕਰੀਂ ਬਿਆਨ
ਸਾਡੀ ਟੋਰੇਂ ਗੱਲ ਜਹਾਂ ਤੇ ਉਸ ਘਤੀਆਈ ਰੱਬ ਦਾ ਨਾਮ

203
ਕਲਾਮ ਪੀਲੂ
ਮੈਂ ਸਭ ਸਰਗੇ ਛੋੜ ਕੇ ਬੈਠਾ ਕੁਲ ਮਕਾਨ
ਹਾਫ਼ਿਜ਼ ਬਰਖ਼ੁਰਦਾਰ ਨੂੰ ਜਾ ਮੇਰਾ ਦੇਈਂ ਸਲਾਮ
ਬਾਅਦ ਸਲਾਮੋਂ ਆਖਨਾਂ ਪੀਲੂ ਦਾ ਫ਼ੁਰਮਾਨ
ਸਾਹਿਬਾਂ ਦਾ ਕਿੱਸਾ ਈ ਜੁੜਨਾਂ ਇੱਛਾ ਕਰੀਂ ਬਿਆਨ

204
ਕਾਂ ਦੀ ਉਡਾਰ
ਲੈ ਸਨੀਹੋੜਾ ਉਡਿਆ ਪੀਲੂ ਸੁਣਦਾ ਕਾਂ
ਹੇਠ ਵਣਾਂ ਦੇ ਆਏ ਕੇ ਉਹਨੂੰ ਠੰਡੀ ਲੱਗੀ ਛਾਂ
ਉਹ ਥੱਕਾ ਲਮਾਂ ਪੈ ਰਿਹਾ ਵੇਖ ਕੇ ਠੰਡਾ ਥਾਂ
ਮੜਾ ਹਭੜ ਵਾਹਿਆ ਉਠਿਆ ਜਿਉਂ ਪਈ ਐ ਸੁੱਟ ਵਦਾਂ
ਰੱਬਾ ਪੰਛੀ ਘੱਤੇ ਨੀ ਕਾਜ਼ੇ ਹਾਫ਼ਜ਼ਾ ਜਾਵਾਂ ਕਿਹੜੇ ਥਾਂ

205
ਕਾਂ ਦਾ ਬੱਚੇ ਅਪੜਨਾਂ
ਕਾਂ ਕਰਦਾ ਗਿਰਿਆ ਜ਼ਾਰੀਆਂ ਬੱਚੇ ਵਿਚ ਗਿਆ
ਹਾਫ਼ਿਜ਼ ਬਰਖ਼ੁਰਦਾਰ ਦੀ ਉਸ ਮਸਜਿਦ ਲਈ ਪਿੱਛਾ
ਵਿਚ ਮੁਨਾਰੇ ਬੈਠ ਕੇ ਦਿੱਤਾ ਸਲਾਮ ਬੁਲਾ
ਘਨੀਆ ਪੀਲੂ ਸ਼ਾਇਰ ਦਾ ਹਾਫ਼ਜ਼ਾ ਆਇਆ ਤੇਰੇ ਦਾ

206
ਕਲਾਮ ਹਾਫ਼ਿਜ਼
ਤੇਰੀਆਂ ਪੁਣਿਆਂ ਦੱਸਦਿਆਂ ਭਨੀਆਂ ਹਾਲੋਂ ਹਵੀਆਏਂ ਬੇਹਾਲ
ਸੱਚ ਸੱਚ ਮੈਨੂੰ ਆਖ ਤੂੰ ਕੀ ਬਣ ਗਈ ਤੇਰੇ ਨਾਲ
ਮੈਂ ਕਿਰਸਾਂ ਹੁਕਮ ਖ਼ਦਾਈਦੇ ਤੇਰਾ ਮਸਤਹਬ ਸਵਾਲ

207
ਜਵਾਬ ਕਾਂ
ਘੱਲਿਆ ਪੀਲੂ ਸ਼ਾਇਰ ਦਾ ਮੈਂ ਆਇਆ ਤੇਰੇ ਤੀਕ
ਨਾਲ ਸਬੱਬਾਂ ਦੇ ਆਈਕੇ ਤੇਰੀ ਡਿੱਠੀ ਆਨ ਮਸੀਤ
ਅਸਾਂ ਕੀ ਲੱਗੇ ਪੀਨਛੀਆਂ ਆਦਮੀ ਨਾਲ ਰਫ਼ੀਕ
ਸਾਹਿਬਾਂ ਦਾ ਕਿੱਸਾ ਈ ਜੁੜਨਾਂ ਹਾਫ਼ਿਜ਼ ਨਾਲ ਤਹਿਕੀਕ

208
ਕਲਾਮ ਨਸੀਬਾਂ
ਗੱਲ ਬੱਕੀ ਦੇ ਲਗ ਕੇ ਪਈ ਰੋਵੇ ਮਿਰਜ਼ੇ ਦੀ ਮਾ
ਨੀਲਏ ਹੱਥੋਂ ਆਇਓਂ ਸੱਖਣੀ ਕਿੱਥੇ ਆਇਓਂ ਮੇਰਾ ਲਾਲ ਕਿਹਾ
ਮੈਨੂੰ ਬਣੀ ਵੇਲੇ ਨਹੀਂ ਪਕਰੀ ਲੱਖ ਲਾਨਤ ਤੇਰੇ ਭਾ
ਕੌਣ ਫੇਰੀ ਗਾ ਖਰਖਰੇ ਕੌਣ ਘੁੱਤੀ ਗਾ ਘਾ
ਕੌਣ ਦੇਈ ਘਿਓ ਦੀਆਂ ਨਾਲੀਆਂ ਕੌਣ ਬਹੈ ਗਾ ਟੰਗ ਵਲਾ

209
ਜਵਾਬ ਨੀਲੀ
ਨੀਲੀ ਆ੍ਹੇਂ ਮਾਰੀਆਂ ਨਬਹੜੇ ਕਰ ਦੀ ਵੈਣ
ਮੈਨੂੰ ਮੁਲਕ ਅਲਮੋਤ ਵੰਗਾਰਿਆ ਸਿੱਧ ਨਾ ਦਿੱਤੀ ਲੈਣ
ਸਾਡਾ ਮਿਰਜ਼ਾ ਮਾਰਿਆ ਵੈਰੀਆਂ ਸਿਆਲੀਂ ਹੋਇਆ ਚੀਨ
ਮੈਂ ਆਈ ਆਂ ਜਾਨ ਬਚਾ ਕੇ ਹਾਫ਼ਜ਼ਾ ਮਤ ਮੈਥੋਂ ਬਦਲਾ ਲੈਣ

210
ਭੈਣ ਦੀ ਜ਼ਾਰੀ
ਗੱਲ ਬੱਕੀ ਦੇ ਲਗ ਕੇ ਪਈ ਰੋਵੇ ਮਿਰਜ਼ੇ ਦੀ ਭੈਣ
ਉਹ ਪੱਟ ਪੱਟ ਕੱਢਦੀ ਮੀਹਨਢੀਆਂ ਡੁੰਗੇ ਕਰਦੀ ਵੈਣ
ਤੁਸੀਂ ਮਾਰੂ ਸਭ ਸਿਆਲ ਨੂੰ ਹਾਫ਼ਜ਼ਾ ਲੁੱਟ ਲਿਆ ਖੀਵੇ ਦਾ ਮੈਨ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar