ਜੀ ਆਇਆਂ ਨੂੰ
You are here: Home >> Kavi ਕਵੀ >> Surjit Patar ਸੁਰਜੀਤ ਪਾਤਰ >> ਮਿਲਦੀ ਨਹੀ ਮੁਸਕਾਨ

ਮਿਲਦੀ ਨਹੀ ਮੁਸਕਾਨ

ਮਿਲਦੀ ਨਹੀ ਮੁਸਕਾਨ ਹੀ ਹੋਠੀ ਸਜਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ |

ਹੋਠਾਂ ਤੇ ਹਾਸਾ ਮਰ ਗਿਆ ,ਦੰਦਾਸਾ ਰਹਿ ਗਿਆ
ਇਹੀ ਰਹਿਣ ਦੇ ਹਾਸਿਆ ਦਾ ਭਰਮ ਪਾਉਣ ਨੂੰ |

ਟੁਟਿਆ ਏ ਕਿਓਂ , ਗੂੜਾ ਜਿਹਾ ਚਸ਼ਮਾ ਖਰੀਦ ਲੈ
ਰੋ ਰੋਕੇ ਸੁੱਜੀਆ ਸੋਹਣੀਆ ਅਖੀਆ ਲਕਾਉਣ ਨੂੰ |

ਵਿਛੜੇ ਸਜਣ ਨੇ ਖੁਆਬ ਵਿਚ, ਸੀਨੇ ਨੂੰ ਲਾ ਕਿਹਾ
ਕਿਸਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ |

ਲੰਘਾਂਗੇ ਤੇਰੀ ਵੀ ਗਲੀ , ਇਕ ਦਿਨ ਸ਼ਨ੍ਨ ਸ਼ਨ੍ਨ
ਤੇਰੇ ਬਿਨਾ ਵੀ ਜੀ ਰਹੇ ਹਾਂ ਏ ਦਿਖਾਉਣ ਨੂੰ |

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar