ਜੀ ਆਇਆਂ ਨੂੰ
You are here: Home >> Literature ਸਾਹਿਤ >> ਮੁਰਦ-ਘਾਟ ’ਤੇ ਖੜਾ ਆਦਮੀ

ਮੁਰਦ-ਘਾਟ ’ਤੇ ਖੜਾ ਆਦਮੀ

ਕੜੀ ਵਰਗੇ ਤਿੰਨ ਜੁਆਨ ਅੱਜ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਸੀ।
ਤਿੰਨਾਂ ਜੁਆਨਾਂ ਦੀਆਂ ਲਾਸ਼ਾਂ ਪੋਸਟ-ਮਾਰਟਮ ਲਈ ਹਸਪਤਾਲ ਲਿਜਾਈਆਂ ਗਈਆਂ।
ਪੋਸਟ-ਮਾਰਟਮ ਦੇ ਕਮਰੇ ਦੇ ਬਾਹਰ ਲੋਕਾਂ ਦੀ ਅੰਤਾਂ ਦੀ ਭੀੜ ਸੀ।
ਕਮਰੇ ਦੇ ਬੂਹੇ ਉੱਤੇ ਪਹਿਰੇਦਾਰ ਖੜਾ ਸੀ। ਪਹਿਰੇਦਾਰ ਅੰਦਰ ਕਿਸੇ ਨੂੰ ਜਾਣ ਨਹੀਂ ਸੀ ਦੇਂਦਾ।
ਪਰ ਫੇਰ ਵੀ ਕੋਈ ਕਮਰੇ ਦੇ ਅੰਦਰ ਜਾ ਰਿਹਾ ਸੀ। ਕੋਈ ਕਮਰੇ ਦੇ ਅੰਦਰੋਂ ਬਾਹਰ ਨਿਕਲ ਰਿਹਾ ਸੀ।
ਸਤਭਰਾਈ ਬੂਹੇ ਦੇ ਕੋਲ ਕੰਧ ਨਾਲ ਲੱਗੀ ਖੜੀ ਸੀ। ਉਹ ਨਾ ਜਿਉਂਦਿਆਂ ਵਿਚ ਸੀ ਨਾ ਮੋਇਆਂ ਵਿਚ।
ਮੈਂ ਉਹਦੀ ਹਾਲਤ ਵੇਖ ਕੇ ਗੋਟ ਉੱਤੇ ਖੜੇ ਪਹਿਰੇਦਾਰ ਨੂੰ ਆਖਿਆ, “ਇਸ ਵਿਚਾਰੀ ਨੂੰ ਵੀ ਇਕ ਮਿੰਟ ਲਈ ਅੰਦਰ ਚਲੀ ਜਾਣ ਦੇ।”
“ਸਰਦਾਰ ਜੀ,” ਉਹ ਬੜੀ ਕੁਰਖਤ ਨਜ਼ਰਾਂ ਨਾਲ ਮੇਰੇ ਵੱਲ ਵੇਖ ਕੇ ਬੋਲਿਆ, “ਉਹ ਤੁਹਾਡੀ ਕੀ ਲਗਦੀ ਹੈ? ਤੁਸੀਂ ਕਿਉਂ ਉਹਦੀ ਸਿਫਾਰਸ਼ ਕਰ ਰਹੇ ਹੋ?”
“ਨਹੀਂ, ਮੇਰੀ ਲਗਦੀ ਤਾਂ ਕੁਝ ਨਹੀਂ। ਮੈਂ ਸਿਰਫ ਮਾਨਵੀ-ਨਾਤੇ ਵੱਜੋਂ ਤੁਹਾਨੂੰ ਬੇਨਤੀ ਕਰ ਰਿਹੈਂ।”
“ਤਾਂ ਫਿਰ ਉਹ ਆਪ ਕਹੇ।”
ਸਤਭਰਾਈ ਕੰਧ ਨਾਲ ਲੱਗੀ ਖੜੀ ਸੁਣ ਰਹੀ ਸੀ। ਉਹ ਕੰਧ ਨਾਲੋਂ ਜ਼ਰਾ ਜਿਹਾ ਸਰਕ ਕੇ ਥੋੜਾ ਉਰਾਂ ਹੋ ਗਈ। ਮੈਂ ਥੋੜਾ ਪਿੱਛੇ ਹਟ ਗਿਆ।
“ਮਾਈ, ਤੇਰਾ ਮੁੰਡਾ ਮਾਰਿਆ ਗਿਆ?” ਉਹਨੇ ਉਸ ਤੋਂ ਪੁੱਛਿਆ।
“ਹਾਂ!” ਮਾਈ ਨੇ ਸਿਰ ਹਿਲਾ ਕੇ ਸ਼ਾਹਦੀ ਭਰੀ।
“ਤਾਂ ਮਾਈ, ਇਹ ਦੱਸ,” ਉਸਨੇ ਲਾਲ-ਪੀਲੇ ਹੁੰਦੇ ਆਖਿਆ, “ਤੂੰ ਮੁੰਡੇ ਦੇ ਦਾਹ-ਸੰਸਕਾਰ ’ਤੇ ਕੁਝ ਨਹੀਂ ਖਰਚਣਾ? ਲਕੜਾਂ ’ਤੇ ਨਹੀਂ ਖਰਚੇਂਗੀ ਜਾਂ ਕਫਨ ਨਹੀਂ ਬਣਾਵੇਂਗੀ। ਦੱਸ ਕੀ ਨਹੀਂ ਕਰੇਂਗੀ? ਜੇ ਸਭ ਕੁਝ ਕਰੇਂਗੀ ਤਾਂ ਮਾਈ ਫੇਰ ਸਾਡਾ ਹੱਕ ਕਿਉਂ ਰੱਖਦੀ ਏਂ?”

–ਜਗਦੀਸ਼ ਅਰਮਾਨੀ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar