(ਚ)
- ਚੰਡਾਲ ਚੌਂਕਡ਼ੀ, ਲੁੱਚ ਮੰਡਲੀ –ਭੈਡ਼ੇ ਤੇ ਲੁੱਚੇ ਬੰਦਿਆਂ ਦੀ ਟੋਲੀ।
- ਚਹੁੰ ਚੋਰਾਂ ਦੀ ਮਾਰ – ਬਹੁਤ ਵਧੇਰੇ ਕੁੱਟ ਮਾਰ।
- ਚੱਤੇ ਪਹਿਰ – ਹਰ ਵੇਲੇ।
- ਚਾਪਡ਼ ਚੁੱਲ੍ਹਾ – ਮੋਟਾ, ਬੇਸ਼ਕਲ ਬੰਦਾ।
- ਚਾਰ ਅੱਖਰ – ਥੋਡ਼੍ਹੀ ਜਿਹੀ ਪਡ਼੍ਹਾਈ।
- ਚਿਡ਼ੀਆਂ ਦਾ ਦੁੱਧ – ਅਣਹੋਣੀ ਸ਼ੈ।
- ਚੌਡ਼ ਚਾਨਣ – ਅਵਾਰਾ, ਨਿਕੰਮਾ ਮਨੁੱਖ।
- ਚਿੱਕੜ ਵਿੱਚ ਕੰਵਲ ਹੋਣਾ
ਮਾਮੂਲੀ ਘਰ ਵਿੱਚ ਸੋਹਣਾ, ਸੁਘੜ ਮਨੁੱਖ ਹੋਣਾ, ਮਾਮੂਲੀ ਥਾਂ ਤੇ ਚੰਗੀ ਚੀਜ਼ ਦਾ ਹੋਣਾ – ਉੱਘਾ ਸਾਹਿਤਕਾਰ, ਪੱਤਰਕਾਰ ਅਤੇ ਸਮਾਜਿਕ -ਸੁਧਾਰ ਗਿਆਨੀ ਦਿੱਤ ਸਿੰਘ ਆਪਣੇ ਇਹਨਾਂ ਗੁਣਾਂ ਕਰਕੇ ਹੀ ਜਿਵੇਂ ਚਿੱਕੜ ਵਿੱਚ ਉੱਘੇ ਕੰਵਲ ਵਾਂਗ ਸੀ। - ਚਿਹਰੇ ਤੇ ਗਿੱਠ-ਗਿੱਠ ਲਾਲੀ ਹੋਣਾ
ਬਹੁਤ ਖੁਸ਼ੀ ਤੇ ਨਿਰੋਏਪਨ ਦੇ ਨਿਸ਼ਾਨ – ਹਰਭਜਨ ਕੌਰ ਦੀ ਕੁੜੀ ਜਦੋਂ ਐੱਮ. ਬੀ.ਬੀ. ਐੱਸ ਵਿੱਚੋਂ ਪਹਿਲੇ ਦਰਜੇ ਵਿੱਚ ਪਾਸ ਹੋਈ, ਤਾਂ ਉਸ ਦੇ ਚਿਹਰੇ ਤੇ ਗਿੱਠ-ਗਿੱਠ ਲਾਲੀ ਚੜ੍ਹੀ ਹੋਈ ਸੀ। - ਚੀਨੀ-ਚੀਨੀ ਹੋ ਜਾਣਾ
ਕਿਣਕਾ-ਕਿਣਕਾ ਹੋ ਜਾਣਾ – ਵਾਢੀ ਦੇ ਦਿਨਾਂ ਵਿੱਚ ਬਹੁਤ ਵੱਡਾ ਹਨੇਰੀ ਤੇ ਤੁਫਾਨ ਆਉਣ ਕਰਕੇ, ਵੱਢੀ ਹੋਈ ਕਣਕ ਚੀਨੀ-ਚੀਨੀ ਹੋ ਗਈ, ਜਿਸ ਨਾਲ ਵਿਚਾਰੇ ਜਿਮ਼ੀਂਦਾਰਾਂ ਦਾ ਬਹੁਤ ਨੁਕਸਾਨ ਹੋਇਆ।
(ਛ)
- ਛੋਹਰ ਛਿੰਨਾ – ਹੋਛਾ।
- ਛੱਤ ਸਿਰ ਤੇ ਚੁੱਕ ਲੈਣੀ
ਬਹੁਤ ਰੌਲ੍ਹਾ ਪਾਉਣਾ, ਉੱਚੀ-ਉੱਚੀ ਬੋਲਣਾ – ਕਿਸੇ ਕਾਰਨ ਕਰਕੇ ਅਧਿਆਪਕ ਜਮਾਤ ਵਿੱਚ ਆਉਣ ਤੋਂ ਪੰਜ ਕੁ ਮਿੰਟ ਲੇਟ ਹੋ ਗਿਆ । ਬਸ ਏਨੇ ਚ ਬੱਚਿਆਂ ਨੇ ਛੱਤ ਸਿਰ ਤੇ ਚੁੱਕ ਲਈ। - ਛਾਉਂ-ਮਾਉਂ ਹੋ ਜਾਣਾ
ਲੁਕ ਜਾਣਾ, ਖਿਸਕ ਜਾਣਾ – ਬਿੱਲੀ ਨੇ ਜਿਉਂ ਹੀ ਮਿਆਉਂ-ਮਿਆਉਂ ਕੀਤਾ ਤਾਂ ਚੂਹਾ ਮਿੰਟਾਂ ਵਿੱਚ ਛਾਉਂ- ਮਾਉਂ ਹੋ ਗਿਆ। - ਛਿੱਤਰ-ਖੋਸੜਾ ਹੋਣਾ
ਆਪਸ ਵਿੱਚ ਲੜਨਾਂ – ਪ੍ਰੇਮ ਚੰਦ ਦੇ ਮਰਨ ਮਗਰੋਂ ਉਸ ਦੇ ਦੋਨੋਂ ਪੁੱਤਰ ਜਾਇਦਾਦ ਪਿੱਛੇ ਛਿੱਤਰ-ਖੋਸੜਾ ਹੋ ਪਏ, ਤਾਂ ਸਾਰੇ ਕਹਿਣ ਲੱਗੇ, ਪਿਓ ਨੂੰ ਆਪਣੇ ਜਿਉਂਦੇ ਜੀ ਹੀ ਜਾਇਦਾਦ ਦਾ ਬਟਵਾਰਾ ਕਰਨਾ ਚਾਹੀਦਾ ਹੈ।
(ਜ)
- ਜਬਾਨੀ ਜਮ੍ਹਾਂ ਖਰਚ – ਫੋਕੀਆਂ ਗੱਲਾਂ।
- ਜਿਗਰ ਦਾ ਟੋਟਾ – ਪੁੱਤਰ।
- ਜੁੱਤੀ ਦਾ ਯਾਰ – ਜੋ ਮਾਰ ਖਾ ਕੇ ਜਾਂ ਮਾਰ ਕੇ ਡਰ ਕਰ ਕੇ ਕੰਮ ਕਰੇ।
- ਜੱਸ ਦਾ ਟਿੱਕਾ ਲੈਣਾ
ਵਡਿਆਈ ਮਿਲਣੀ – ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੂੰ ਹਮੇਸ਼ਾਂ ਜੱਸ ਦਾ ਟਿੱਕਾ ਮਿਲਦਾ ਹੈ। - ਜ਼ਫਰ ਜਾਲਣਾ
ਦੁੱਖ ਤੇ ਔਖ ਕੱਟਣੀ, ਕਰੜ੍ਹੀ ਮਿਹਨਤ ਕਰਨੀ – ਪੜਾਈ ਕਰਨ ਦੇ ਅਰਸੇ ਦੋਰਾਨ ਜਿਹੜਾ ਵਿਦਿਆਰਥੀ ਜ਼ਫਰ ਜਾਲਦਾ ਹੈ, ਉਹ ਸਾਰੀ ਉਮਰ ਸੁੱਖ ਦੀ ਨੀਂਦ ਸੌਂਦਾ ਹੈ। - ਜਮ ਦੇ ਮੂੰਹੋਂ ਵਾਪਸ ਲਿਆਉਣਾ
ਮੌਤ ਤੋਂ ਬਚਾਉਣਾ – ਬਲਦੇਵ ਜਦੋਂ ਸਟੋਵ ਬਾਲਣ ਲੱਗਿਆ ਅਚਾਨਕ ਅੱਗ ਲੱਗ ਗਈ ਤਾਂ ਉਸ ਦੀ ਹਾਲਤ ਬੜੀ ਗੰਭੀਰ ਸੀ, ਪਰ ਡਾਕਟਰਾਂ ਦੇ ਇਲਾਜ ਨੇ ਅਤੇ ਉਸ ਦੀ ਪਤਨੀ ਕੁਸ਼ਲਿਆ ਦੀ ਸੇਵਾ ਨੇ ਉਸ ਨੂੰ ਮੌਤ ਦੇ ਮੂਹੋਂ ਵਾਪਸ ਲੈ ਆਂਦਾ। - ਜ਼ਮੀਨ ਆਸਮਾਨ ਦੇ ਕਲਾਬੇ ਮੇਲ ਦੇਣੇ
ਬੇਅੰਤ ਝੂਠੀਆਂ ਗੱਲਾਂ ਆਖਣੀਆਂ – ਮੈਂ ਗੁਰਜੀਤ ਨੂੰ ਪਿਛਲੇ ਵੀਹ ਸਾਲਾਂ ਦੀ ਜਾਣਦੀ ਹਾਂ, ਉਹ ਜ਼ਮੀਨ ਅਸਮਾਨ ਦੇ ਕਲਾਬੇ ਮੇਲਣ ਵਿੱਚ ਮਾਹਿਰ ਹੈ, ਉਸ ਦੀਆਂ ਗੱਲਾਂ ਸਚਾਈ ਤੋਂ ਕੋਹਾਂ ਦੂਰ ਹਨ।
- ਜੀਭ ‘ਤੇ ਜੰਦਰਾ ਲਾਉਣਾ
ਚੁੱਪ-ਚਾਪ ਰਹਿਣਾ, ਖਾਮੋਸ਼ ਰਹਿਣਾ – ਕਮਜ਼ੋਰ ਧਿਰ ਨੂੰ ਤਾਕਤਵਾਰ ਧਿਰ ਸਾਹਮਣੇ ਜੀਭ ‘ ਤੇ ਜੰਦਰਾ ਲਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ।