ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਮੁਹਾਵਰੇ ਸ, ਹ, ਕ

ਮੁਹਾਵਰੇ ਸ, ਹ, ਕ

(ਸ)

  • ਸਹਿਜ ਸੁੱਭਾ (ਸੁਭਾਅ) – ਸੌਖੇ ਹੀ, ਸੁਭਾਵਿਕ ਹੀ।
  • ਸੱਗਾ ਰਿੱਤਾ – ਨੇਡ਼ੇ ਦਾ ਤੇ ਆਦਰ ਭਾੱ ਦਾ ਹੱਕਦਾਰ ਸਨਬੰਧੀ
  • ਸੱਤਰ੍ਹਿਆ ਬਹੱਤਰ੍ਹਿਆ – ਬਹੁਤ ਬੁੱਢਾ, ਬੁਢੇਪੇ ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ।
  • ਸੱਥਰ ਦਾ ਚੋਰ – ਆਪਣੇ ਹੀ ਸਾਥੀਆਂ ਦੀ ਚੋਰੀ ਕਰਨ ਵਾਲਾ।
  • ਸ਼ਰਮੋਂ ਕੁਸ਼ਰਮੀ – ਆਪਣੀ ਮਰਜ਼ੀ ਤੋਂ ਬਿਨਾਂ, ਲੱਜਿਆ ਦੇ ਵੱਸ ਹੋ ਕੇ।
  • ਸਾਨ੍ਹਾਂ (ਸੰਢਿਆਂ) ਦਾ ਭੇਡ਼ – ਵੱਡਿਆਂ (ਡਾਢਿਆਂ) ਬੰਦਿਆਂ ਦੀ ਲਡ਼ਾਈ।
  • ਸਿਆਪੇ ਦੀ ਨੈਣ – ਕਲ੍ਹਾ ਦਾ ਮੂਲ, ਦੋਹਂ ਧਿਰਾਂ ਵਿਚ ਵਰ ਪਾਉਣ ਵਾਲਾ।
  • ਸਿਰ ਸਡ਼ਿਆ – ਜੋ ਇਕ ਕੰਮ ਨੂੰ ਕਰੀ ਹੀ ਜਾਵੇ ਤੇ ਅੱਕੇ, ਥੱਕੇ ਨਾ।
  • ਸਿਰ ਕੱਢ – ਪ੍ਰਸਿੱਧ।
  • ਸਿਰ ਨਾ ਪੈਰ – ਜਿਸ ਗੱਲ ਦਾ ਕੁਝ ਥਹੁ ਪਤਾ ਨਾ ਲੱਗੇ।
  • ਸਿਰ ਪਰਨੇ – ਸਿਰ ਦੇ ਭਾਰ।
  • ਸਿਰ ਮੱਥੇ ਤੇ – ਬਡ਼ੀ ਖੁਸ਼ੀ ਨਾਲ।
  • ਸੁੱਖੀਂ ਲੱਧਾ – ਛਿੰਦਾ – ਸੁੱਖ – ਸੁੱਖ ਕੇ ਲੱਭਾ ਹੋਇਆ।
  • ਸੱਠੀ ਦੇ ਚੌਲ ਖੁਆਉਣੇ
   ਝਾੜ-ਝੰਬ ਕਰਨੀ – ਕੁਝ ਦਿਨਾ ਤੋਂ ਮਨਪ੍ਰੀਤ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਲੈ ਰਿਹਾ । ਇਸ ਲਈ ਉਸ ਦੀ ਮਾਤਾ ਜੀ ਨੂੰ ਸੱਠੀ ਦੇ ਚੌਲ ਖੁਆਉਣ ਲਈ ਮਜ਼ਬੂਰ ਹੋਣਾ ਪਿਆ ।
  • ਸ਼ਨੀਚਰ ਆਉਣਾ
   ਮੰਦੇ ਦਿਨ ਆਉਣੇ – ਦਲੀਪ ਦੇ ਘਰ ਪਤਾ ਨਹੀਂ ਕੀ ਸਨਿਚਰ ਆਇਆ ਹੋਇਆ ਹੈ ਕਿ ਘਰ ਵਿੱਚੋਂ ਬਿਮਾਰੀ ਜਾਦੀ ਹੀ ਨਹੀਂ ।
  • ਸੱਪ ਦੇ ਮੂੰਹ ਤੇ ਪਿਆਰ ਦੇਣਾ
   ਮੁਸੀਬਤ ਸਹੇੜਨਾ – ਕੱਲ੍ਹ ਮੈਂ ਚੰਗਾ ਭਲਾ ਦਫਤਰੋਂ ਘਰ ਆ ਰਿਹਾ ਸੀ, ਰਸਤੇ ਵਿੱਚ ਕੋਈ ਬੰਦਾ ਸੜਕ ਤੇ ਪਿਆ ਕਰਾਹ ਰਿਹਾ ਸੀ । ਮੈਂ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਿਆ, ਉੱਥੇ ਜਾ ਕੇ ਉਸ ਦੀ ਮੋਤ ਹੋ ਗਈ । ਮੁੜ ਕੇ ਪੁਲਿਸ ਨੇ ਮੈਨੂੰ ਚੱਕਰ ਵਿੱਚ ਪਾ ਲਿਆ, ਇਹ ਤਾਂ ਸੱਪ ਦੇ ਮੂੰਹ ਤੇ ਪਿਆਰ ਦੇਣ ਵਾਲੀ ਗੱਲ ਹੋ ਗਈ ।
  • ਸਿਰ ਖੁਰਕਣ ਦੀ ਵਿਹਲ ਨਾ ਹੋਣੀ
   ਬਹੁਤ ਹੀ ਰੁੱਝੇ ਹੋਣਾ – ਅੱਜ ਦਫਤਰ ਵਿੱਚ ਇਨਾਂ ਕੰਮ ਸੀ ਕਿ ਮੈਨੂੰ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਮਿਲੀ।
  • ਸੰਘ ਪਾੜ-ਪਾੜ ਕੇ ਕਹਿਣਾ
   ਉੱਚੀ-ਉੱਚੀ ਬੋਲਣਾ – ਅੱਜ-ਕੱਲ ਬਜ਼ਾਰਾਂ ਵਿੱਚ ਸਾਰੇ ਦੁਕਾਨਦਾਰ ਸੰਘ ਪਾੜ-ਪਾੜ ਕੇ ਚੀਜ਼ਾਂ ਖ੍ਰੀਦਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।

(ਹ)

  • ਹੱਕਾ ਬੱਕਾ – ਹੈਰਾਨ ਪਰੇਸ਼ਾਨ।
  • ਹੱਟਾ ਕੱਟਾ – ਮੋਟਾ ਤਾਜ਼ਾ, ਰਿਸ਼ਟ ਪੁਸ਼ਟ।
  • ਹੱਡਾਂ ਦਾ ਸੁੱਚਾ – ਨਰੋਆ, ਸਰੀਰਕ ਕੱਜ ਤੋਂ ਰਹਿਤ।
  • ਹੱਡਾਂ ਦਾ ਸਾਡ਼ – ਦੁਖੀ ਕਰਨ ਵਾਲਾ, ਜਿਸ ਬਾਰੇ ਚਿੰਤਾ ਲੱਗੀ ਰਹੇ।
  • ਹੱਡਾਂ ਪੈਰਾਂ ਦਾ ਖੁੱਲ੍ਹਾ – ਉੱਚਾ ਲੰਮਾ ਜਵਾਨ।
  • ਹੱਡੀਆਂ ਦੀ ਮੁੱਠ – ਬਹੁਤ ਹੀ ਲਿੱਸਾ।
  • ਹੱਥ ਠੋਕਾ – ਵੇਲੇ ਕੁਵੇਲੇ ਕੰਮ ਆਉਣ ਵਾਲਾ।
  • ਹੱਥ ਦਾ ਸੁੱਚਾ – ਕੰਮ ਵਿਚ ਸੁਚੱਜਾ।
  • ਹੱਥ-ਹੁਦਾਰ – ਲਿਖ ਲਿਖਾ ਤੋਂ ਬਿਨਾਂ ਥੋਡ਼੍ਹੇ ਚਿਰ ਲਈ ਹੁਦਾਰ ਦਿੱਤੀ, ਲਈ ਰਕਮ।
  • ਹੱਥਾਂ ਦੀ ਮੈਲ – ਹੱਥਾਂ ਨਾਲ ਕਮਾਈ ਜਾ ਸਕਣ ਵਾਲੀ ਸ਼ੈ, ਧਨ।
  • ਹਨੇਰ ਖਾਤਾ – ਜਿਸ ਵਿਹਾਰ ਦਾ ਕੋਈ ਹਿਸਾਬ ਕਿਤਾਬ ਨਾ ਹੋਵੇ, ਜਿਸ ਵਿਚ ਬੇਈਮਾਨੀ ਵਰਤੀ ਜਾਂਦੀ ਹੋਵੇ।
  • ਹਰ ਮਸਾਲੇ ਪਿਪਲਾ ਮੂਲ – ਹਰ ਕੰਮ ਨੂੰ ਹੱਥ ਪਾਉਣ ਵਾਲਾ ਤੇ ਹਰ ਥਾਂ ਸਿਰ ਡਾਹੁਣ ਵਾਲਾ।
  • ਹਡ਼੍ਹਬਾਂ ਦਾ ਭੇਡ – ਵਾਧੂ ਨਕੰਮਾ ਝਗਡ਼ਾ।
  • ਹਿੱਕ ਦਾ ਧੱਕਾ – ਜ਼ੋਰਾਵਰੀ, ਜਬਰ।
  • ਹਿੱਕ ਦੇ ਜ਼ੋਰ (ਤਾਣ) – ਆਪਣੇ ਬਲ ਨਾਲ।
  • ਹੱਥ ਉੱਤੇ ਹੱਥ ਧਰ ਕੇ ਬਹਿਣਾ
   ਵਿਹਲਾ ਬੈਠਣਾਂ, ਨਿਕਮਾਂ ਬੈਠਣਾ – ਪਰਮਜੀਤ ਸਿੰਘ, ਕਾਕਾ ਤੂੰ ਕੁਝ ਪੜ੍ਹ ਲਿਆ ਕਰ, ਐਵੇਂ ਸਾਰਾ ਦਿਨ ਹੱਥ ਉੱਤੇ ਹੱਥ ਧਰ ਕੇ ਬੈਠਾ ਰਹਿੰਦਾ ਹੈਂ ।
  • ਹਥੇਲੀ ਵਿੱਚ ਖੁਰਕ ਹੋਣੀ
   ਚੈਨ ਨਾ ਆਉਣਾ – ਚਿੰਤੀ ਬੁੜ੍ਹੀ ਬੜੀ ਕੁਪੱਤੀ ਹੈ । ਦਿਨ ਵਿੱਚ ਜੇ ਉਹ ਕਿਸੇ ਆਂਢਣ-ਗੁਆਂਢਣ ਨਾਲ ਲੜਾਈ ਨਾਂ ਕਰੇ, ਤਾਂ ਉਸ ਦੀ ਹਥੇਲੀ ਤੇ ਖੁਰਕ ਹੋਣ ਲੱਗ ਪੈਂਦੀ ਹੈ ।
  • ਹਵਾ ਦੇ ਘੋੜੇ ਸਵਾਰ ਹੋਣਾ ਜਾਂ ਚੜ੍ਹਨਾਂ
   ਹੈਂਕੜ ਵਿੱਚ ਹੋਣਾ – ਸੁਸ਼ੀਲ ਦੇ ਪਿਤਾ ਜੀ ਪੁਲਿਸ ਅਫਸਰ ਹਨ, ਇਸ ਲਈ ਉਹ (ਸੁਸ਼ੀਲ) ਹਵਾ ਦੇ ਘੋੜੇ ਤੇ ਚੜ੍ਹਿਆ ਰਹਿੰਦਾ ਹੈ।
  • ਹੀਜ਼-ਪਿਆਜ਼ ਫਰੋਲਣਾ
   ਸਾਰੀ ਵਿਥਿਆ ਦੱਸ ਦੇਣੀ, ਕੁੱਝ ਵੀ ਨਾ ਲੁਕਾਉਣਾ – ਸਹਿਗਲ ਵਿਰੋਧੀ ਪਾਲਟੀ ਵਿੱਚ ਜਾ ਰਲਿਆ ਤੇ ਉਹਨਾਂ ਅੱਗੇ ਸਾਰਾ ਹੀਜ਼-ਪਿਆਜ਼ ਫੋਲ ਦਿੱਤਾ।

(ਕ)

  • ਕਹਿਣ ਦੀਆਂ ਗੱਲਾਂ – ਲਾਰੇ, ਇਕਰਾਰ ਜੋ ਪੂਰੇ ਨਹੀਂ ਕੀਤੇ ਜਾਣੇ।
  • ਕੰਨਾਂ ਦਾ ਕੱਚਾ – ਹਰ ਕਿਸੇ ਦੀ ਗੱਲ ਉੱਤੇ ਇਤਬਾਰ ਕਰ ਲੈਣ ਵਾਲਾ।
  • ਕੰਮ-ਕੋਸ, ਕੰਮ ਚੋਰ – ਜੋ ਜੀ ਲਾ ਕੇ ਕੰਮ ਨਾ ਕਰੇ।
  • ਕਲਮ ਦਾ ਧਨੀ – ਬਡ਼ਾ ਸਫਲ ਲਿਖਾਰੀ।
  • ਕਾਠ ਦਾ ਉੱਲੂ – ਮੂਰਖ।
  • ਕਾਠ ਦੀ ਹਾਂਡੀ – ਝੂਠ, ਫਰੇਬ, ਦਗਾ, ਛੇਤੀ ਖਤਮ ਹੋ ਜਾਣ ਵਾਲਾ ਵਿਖਾਵਾ।
  • ਕਿਸਮਤ ਦਾ ਧਨੀ (ਜਾਂ ਬਲੀ) – ਭੈਡ਼ੀ ਕਿਸਮਤ ਵਾਲਾ, ਮੰਦਭਾਗਾ।
  • ਕਿਸਮਤ ਦੇ ਕਡ਼ਛੇ – ਚੰਗੇ ਭਾਗਾਂ ਦੇ ਕਾਰਨ ਖੁਲ੍ਹੇ ਡੁਲ੍ਹੇ ਮਿਲੇ ਗੱਫੇ।
  • ਕਸਵੱਟੀ ਉੱਪਰ ਲਗਾਉਣਾ
   ਪਰਖਣਾ – ਦੋਸਤਾਂ ਜਾਂ ਰਿਸ਼ਤੇਦਾਰਾਂ ਕਸਵੱਟੀ ਉੱਤੇ ਲੱਗਣ ਦਾ ਉਹ ਸਮਾਂ ਹੁੰਦਾ ਹੈ ਜਦੋਂ ਬਿਪਤਾ ਪੈਂਦੀ ਹੈ। ਸੌਖੇ ਸਮੇਂ ਵਿੱਚ ਤਾਂ ਸਾਰੇ ਦੋਸਤ, ਰਿਸ਼ਤੇਦਾਰ ਚੰਗੇ ਹੁੰਦੇ ਹਨ।
  • ਕਣਕ ਨਾਲ ਘੁਣ ਪਿਸਣਾ
   ਦੋਸ਼ੀ ਨਾਲ ਲੱਗ ਕੇ ਬੇਦੋਸ਼ੇ ਦਾ ਮਾਰਿਆ ਜਾਣਾ – ਪਿੰਡ ਵਿੱਚ ਸਰਪੰਚ ਕਹਿਣ ਲੱਗਾ, “ਸ਼ਰਾਬ ਕੱਢਣ ਦੀ ਕਰਤੂਤ ਤਾਂ ਦੋ ਤਿੰਨ ਬੰਦੇ ਕਰਦੇ ਹਨ, ਪਰ ਅਸੀਂ ਸਾਰੇ ਕਣਕ ਨਾਲ ਘੁਣ ਵਾਂਗ ਪਿਸ ਰਹੇ ਹਾਂ।”
  • ਕੱਖ ਭੰਨ ਕੇ ਦੂਹਰਾ ਨਾ ਕਰਨਾ
   ਕੋਈ ਕੰਮ ਨਾ ਕਰਨਾ – ਨਿਖੱਟੂ ਪੁੱਤ ਸਾਰਾ ਦਿਨ ਗਲੀਆਂ ਕੱਛਦਾ ਫਿਰਦਾ ਹੈ, ਪਰ ਉਹ ਕਦੇ ਕੱਖ ਭੰਨ ਕੇ ਦੂਹਰਾ ਨਹੀਂ ਕਰਦਾ। ਵਿਚਾਰਾ ਬਜੁਰਗ ਬਾਪ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ।
  • ਕੱਚ ਤੋਂ ਕੰਚਨ ਬਣਾਉਣਾ
   ਗੁਣਹੀਨ ਮਨੁੱਖ ਨੂੰ ਗਣਵੀਨ ਬਣਾਉਣਾ – ਮਿੱਠੂ ਦੇ ਮਾਂ-ਬਾਪ ਉਸ ਦੇ ਮਾਸਟਰ ਤੋਂ ਬਹੁਤ ਖੁਸ਼ ਹਨ, ਕਿਉਂਕਿ ਉਸ ਨੇ ਉਹਨਾਂ ਦੇ ਨਲਾਇਕ ਮੁੰਡੇ ਤੇ ਕਾਫ਼ੀ ਮਿਹਨਤ ਕਰਕੇ ਉਸ ਨੂੰ ਕੱਚ ਤੋਂ ਕੰਚਨ ਬਣਾ ਦਿੱਤਾ।
  • ਕੱਚਿਆ ਖਾ ਜਾਣਾ
   ਦੁਰਦਸ਼ਾ ਕਰਨੀ, ਬਹੁਤ ਗੁੱਸੇ ਵਿੱਚ ਹੋਣਾ – ਗੁਰਮੀਤ ਨੂੰ ਜਦੋਂ ਪਤਾ ਲੱਗਿਆ ਕਿ ਪੁਲਿਸ ਨੇ ਉਸ ਉੱਪਰ ਝੂਠਾ ਕੇਸ ਪਾ ਦਿੱਤਾ ਹੈ ਤਾਂ ਉਸ ਦੀਆਂ ਅੱਖਾਂ ਏਨੀਆਂ ਲਾਲ ਸਨ , ਲੱਗਦਾ ਸੀ ਕਿ ਇਹ ਉਹਨਾਂ ਨੂੰ ਕੱਚਿਆਂ ਖਾ ਜਾਵੇਗਾ।
  • ਕਲਮ ਦੇ ਧਨੀ ਹੋਣਾ
   ਵੱਡੇ ਲਿਖਾਰੀ ਹੋਣਾ – ਗੁਰੂ ਗੋਬਿੰਦ ਸਿੰਘ ਜੀ ਜਿਥੇ ਇਕ ਮਹਾਨ ਯੋਧਾ ਸਨ, ਉੱਥੇ ਉਹ ਕਲਮ ਦੇ ਧਨੀ ਵੀ ਸਨ।
  • ਕੁੱਜੇ ਵਿੱਚ ਸਮੁੰਦਰ ਬੰਦ ਕਰਨਾ
   ਵੱਡੀ ਸਾਰੀ ਗੱਲ ਨੂੰ ਥੋੜੇ ਵਿੱਚ ਮੁਕਾ ਦੇਣਾ – ਸੂਰਜ ਨੇ ਆਪਣੇ ਅਧਿਆਪਕ ਨੂੰ ਕਿਹਾ, “ਮਾਸਟਰ ਜੀ ਤੁਸੀਂ ਏਨੇ ਵੱਡੇ ਪਾਠ ਨੂੰ ਥੋੜੇ ਜਿਹੇ ਸ਼ਬਦਾਂ ਵਿੱਚ ਹੀ ਪੂਰ੍ਹੀ ਤਰ੍ਹਾਂ ਸਮਝਾ ਦਿੱਤਾ ਹੈ, ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੋਵੇ।”
  • ਕੁੱਬੇ ਨੂੰ ਲੱਤ ਕਾਰੀ ਲਾਉਣੀ
   ਦੁੱਖ ਵਿੱਚੋਂ ਸੁੱਖ ਨਿਕਲਨਾ,ਜਦੋਂ ਮਾੜੇ ਸਲੂਕ ਵਿੱਚੋਂ ਵੀ ਲਾਭ ਹੋ ਜਾਏ – ਸੁਰਜੀਤ ਨੂੰ ਜਦੋਂ ਪ੍ਰਾਈਵੇਟ ਨੌਕਰੀ ਤੋਂ ਜਵਾਬ ਮਿਲਿਆ ਤਾਂ ਉਹ ਬਹੁਤ ਦੁੱਖੀ ਹੋਇਆ , ਪਰ ਕੁੱਝ ਹੀ ਦਿਨ੍ਹਾਂ ਬਆਦ ਉਸ ਨੂੰ ਪੱਕੀ ਤੇ ਚੰਗੇ ਅਹੁਦੇ ਵਾਲੀ ਨੌਕਰੀ ਮਿਲ ਗਈ। ਇਸ ਤਰ੍ਹਾਂ ਕੁੱਬੇ ਨੂੰ ਲੱਤ ਕਾਰੀ ਆ ਗਈ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar