ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ਤੇ ਕਲਗੀ, ਤੇ ਉਹਦੇ ਪੈਰੀਂ ਝਾਂਜਰ
ਉਹ ਚੋਗ ਚੁਗੀਂਦਾ ਆਇਆ……
ਇੱਕ ਉਹਦੇ ਰੂਪ ਦੀ ਧੁੱਪ ਤਿਖੇਰੀ, ਦੂਜਾ ਮਹਿਕਾਂ ਦਾ ਤਿ੍ਹਾਇਆ
ਤੀਜਾ ਉਹਦਾ ਰੰਗ ਗੁਲਾਬੀ, ਉਹ ਕਿਸੇ ਗੋਰੀ ਮਾਂ ਦਾ ਜਾਇਆ
ਇਸ਼ਕੇ ਦਾ ਇੱਕ ਪਲੰਗ ਨਵਾਰੀ, ਵੇ ਅਸਾਂ ਚਾਨਣੀਆਂ ਵਿੱਚ ਢਾਇਆ
ਤਨ ਦੀ ਚਾਦਰ ਹੋ ਗਈ ਮੈਲੀ, ਉਹ ਉਸ ਪੈਰ ਜਾ ਪਲਗੇ ਪਾਇਆ
ਦੁੱਖਣ ਮੇਰੇ ਨੈਣਾਂ ਦੇ ਕੋਏ , ਤੇ ਵਿੱਚ ਹੜ ਹੰਜੂਆ ਦਾ ਆਇਆ
ਸਾਰੀ ਰਾਤ ਗਈ ਵਿੱਚ ਸੋਚਾਂ, ਉਸ ਇਹ ਕੀ ਜੁਲਮ ਕਮਾਇਆ
ਸੁਬਾਹ ਸਵੇਰੇ ਲੇ ਨੀ ਬੱਟਣਾ, ਵੇ ਅਸਾਂ ਮਲ-ਮਲ ਓਸ ਨਵਾਇਆ
ਦੇਹੀ ਦੇ ਵਿਚੋਂ ਨਿਕਲਣ ਚਿਣਗਾ, ਨੀ ਸਾਡਾ ਹੱਥ ਗਿਆ ਕੁਮਲਾਇਆ
ਚੂਰੀ ਕੁੱਟਾਂ ਤਾਂ ਓਹ ਖਾਉਦਾਂ ਨਾਹੀ, ਵੇ ਅਸਾਂ ਦਿਲ ਦਾ ਮਾਸ ਖਵਾਇਆ
ਇੱਕ ਉਡਾਰੀ ਏਸੀ ਮਾਰੀ, ਉਹ ਮੁੜ ਵਤਨੀ ਨਾ ਆਇਆ,
ਓ ਮਾਏ ਨੀ, ਮੈਂ ਇੱਕ ਸ਼ਿਕਰਾ ਯਾਰ ਬਣਾਇਆ!
http://www.youtube.com/watch?v=cQWJeYfyw8Y
Punjabi poetry s gem .