ਜੀ ਆਇਆਂ ਨੂੰ
You are here: Home >> Kavi ਕਵੀ >> Bulleh Shah ਬੁੱਲੇ ਸ਼ਾਹ >> ਮੈਂ ਤੇਰੇ ਕੁਰਬਾਨ

ਮੈਂ ਤੇਰੇ ਕੁਰਬਾਨ

ਭਾਵੇਂ ਤੂੰ ਜਾਣ ਨਾ ਜਾਣ ਵੇਂ ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ

ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,ਢੂੰਡਾ ਜੰਗਲ ਬੇਲੇ ਰੋਹੀ
ਢੂੰਡਾ ਤਾਂ ਸਾਰਾ ਜਹਾਨ ਵੇ,ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ..

ਲੋਕਾਂ ਦੇ ਭਾਣੇ ਚਾਕ ਮਹੀਂ ਦਾ,ਰਾਂਝਾ ਲੋਕਾ ਵਿੱਚ ਕਹੀਂਦਾ
ਸਾਡਾ ਤਾਂ ਦੀਨ-ਈਮਾਨ ਵੇ,ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ..

ਮਾਪੇ ਛੋੜ ਲਗੀ ਲੜ ਤੇਰੇ ,ਸ਼ਾਹ ਅਨਾਇਤ ਸਾਈਂ ਮੇਰੇ
ਲਾਈਆ ਦੀ ਲੱਜ ਪਾਲ ਵੇ,ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ..

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar